ਦੋਆਬਾ ਕਾਲਜ ਵਿਖੇ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਦਾ ਮੰਚਨ ਅਯੋਜਤ

ਦੋਆਬਾ ਕਾਲਜ ਵਿਖੇ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’ ਨਾਟਕ ਦਾ ਮੰਚਨ ਅਯੋਜਤ
ਦੋਆਬਾ ਕਾਲਜ ਵਿੱਚ ਰਾਹਾਂ ਵਿੱਚ ਅੰਗਿਆਰ ਬੜੇ ਸੀ ਨਾਟਕ ਪੇਸ਼ ਕਰਦੀ ਅਦਾਕਾਰਾ ਕਮਲ ਨੂਰ।

ਜਲੰਧਰ, 2 ਅਕਤੂਬਰ, 2023: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਪੰਜਾਬੀ ਵਿਭਾਗ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਰੰਗਮੰਚ ਅਤੇ ਨਾਟ-ਚਿੰਤਨ ਪ੍ਰੋਗਰਾਮ ਦੇ ਤਹਿਤ ਸੁਖਵਿੰਦਰ ਅਮਿ੍ਰਤ ਦੇ ਜੀਵਨ ਤੇ ਅਧਾਰਤ ਰਾਜਵਿੰਦਰ ਸਮਰਾਲਾ ਦੁਆਰਾ ਲਿੱਖਤ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਦਾ ਮੰਚਨ ਕੀਤਾ ਗਿਆ ਜਿਸ ਵਿੱਚ ਡਾ. ਲਖਵਿੰਦਰ ਜੌਹਲ- ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਮੁੱਖ ਮਹਿਮਾਨ, ਸੁਰਿੰਦਰ ਸਿੰਘ ਸੁੱਨੜ- ਪ੍ਰਧਾਨ ਲੋਕ ਮੰਚ, ਪੰਜਾਬ ਬਤੌਰ ਪ੍ਰਧਾਨਗੀ, ਸ਼੍ਰੀ ਦੀਪਕ ਬਾਲੀ- ਪ੍ਰਸਿੱਧ ਸਮਾਜ ਸੇਵੀ, ਰਾਜਵਿੰਦਰ ਸਮਰਾਲਾ- ਨਾਟਕਕਾਰ ਅਤੇ ਨਿਰਦੇਸ਼ਕ, ਸੁਖਵਿੰਦਰ ਅਮਿ੍ਰਤ- ਪ੍ਰਸਿੱਧ ਸ਼ਾਇਰਾ, ਕਮਲ ਹੀਰ- ਅੰਤਰਰਾਸ਼ਟਰੀ ਪੰਜਾਬੀ ਲੋਕ ਗਾਇਕ, ਸ਼੍ਰੀ ਚੇਤਨ ਸਿੰਘ- ਪੂਰਵ ਨਿਦੇਸ਼ਕ, ਭਾਸ਼ਾ ਵਿਭਾਗ, ਪੰਜਾਬ, ਡਾ. ਜਗਦੀਪ ਸਿੰਘ ਸੰਧੂ- ਜ਼ਿਲਾ ਭਾਸ਼ਾ ਅਫ਼ਸਰ, ਫਿਰੋਜ਼ਪੁਰ ਅਤੇ ਤਰਨਤਾਰਨ ਮੁੱਖ ਵਕਤਾ, ਅਦਾਕਾਰਾ ਕਮਲ ਨੂਰ, ਗੁਰਵਿੰਦਰ ਸਿੰਘ- ਰੰਗਕ੍ਰਮੀ ਅਤੇ ਨਿਰਦੇਸ਼ਕ, ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਸ਼੍ਰੀਮਤੀ ਜਸਪ੍ਰੀਤ ਕੌਰ- ਜ਼ਿਲਾ ਭਾਸ਼ਾ ਅਫ਼ਸਰ ਜਲੰਧਰ, ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ- ਪ੍ਰੋਗਰਾਮ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਹਾਜ਼ਿਰੀ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ ਸੁਖਵਿੰਦਰ ਅਮਿ੍ਰਤ ਦੀ ਲੇਕਣੀ ਦਾ ਕਾਲਜ ਦੇ ਵਿਹੜੇ ਵਿੱਚ ਨਾਟਕ ਦੇ ਰੂਪ ਵਿੱਚ ਮੰਚਨ ਹੋਣਾ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕੀ ਉਨਾਂ ਦੀ ਲੇਕਣੀ ਕਲਾ ਵਿੱਚ ਪੰਜਾਬ ਦੇ ਸਭਿਆਚਾਰ ਅਤੇ ਸਮਸਿਆਵਾਂ ਦੇ ਬਾਰੇ ਵਿੱਚ ਬਖੂਬੀ ਝਲਕਦਾ ਹੈ। 

ਰਾਜਵਿੰਦਰ ਸਮਰਾਲਾ ਦੁਆਰਾ ਲਿੱਖਤ ਅਤੇ ਨਿਰਦੇਸ਼ਨ ਵਿੱਚ ਅਦਾਕਾਰ ਕਮਲ ਨੂਰ ਨੇ ਨਾਟਕ ਰਾਹਾਂ ਵਿੱਚ ਅੰਗਿਆਰ ਬੜੇ ਸੀ ਵਿੱਚ ਆਪਣੀ ਅਦਾਕਾਰੀ ਨਾਲ ਸਬ ਦੇ ਦਿਲਾਂ ਨੂੰ ਛੂ ਲਿਆ। ਡਾ. ਜਗਦੀਪ ਸਿੰਘ ਸੰਧੂ ਨਾਟਕ ਚਿੰਤਕ ਤੇ ਟਿੱਪਣੀ ਕਰਦੇ ਹੋਏ ਪੰਜਾਬੀ ਰੰਗਮੰਚ ਦੀ ਸਥਿਤਿ ਅਤੇ ਵਿਸਤਾਰ ਦੇ ਬਾਰੇ ਵਿੱਚ ਚਰਚਾ ਕੀਤੀ। ਸੁਖਵਿੰਦਰ ਅਮਿ੍ਰਤ ਨੇ ਆਪਣੀ ਕਵਿਤਾ ਪੇਸ਼ ਕੀਤੀ।  ਡਾ. ਲਖਵਿੰਦਰ ਜੌਹਲ ਨੇ ਪੇਸ਼ ਕੀਤੇ ਗਏ ਨਾਟਕ ਨੈਤਿਕ ਮੁੱਲਾਂ ਅਤੇ ਪੁਰੁਸ਼ ਪ੍ਰਧਾਨ ਸਮਾਜ ਵਿੱਚ ਇਸਤਰੀ ਦੀ ਸਥਿਤਿ ਦੀ ਚਰਚਾ ਕੀਤੀ। ਅੰਤਰਰਾਸ਼ਟਰੀ ਪੰਜਾਬੀ ਲੋਕ ਗਾਇਕ ਕਮਲ ਹੀਰ ਨੇ ਕਲਾ ਦੇ ਸਿ੍ਰਜਨ ਵਿੱਚ ਮਨੁੱਖੀ ਜੀਵਨ ਨਾਲ ਜੁੜੀਆਂ ਸੰਵੇਦਨਸ਼ੀਲ ਭਾਵਨਾਵਾਂ ਦੀ ਭੂਮਿਕਾ ਦੇ ਬਾਰੇ ਦੱਸਿਆ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਉਮਿੰਦਰ ਜੌਹਲ ਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਸਾਰੇ ਮਹਿਮਾਨਾਂ ਦਾ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ। ਡਾ. ਉਮਿੰਦਰ ਜੋਹਲਅਤੇ ਸ਼੍ਰੀਮਤੀ ਜਸਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ. ਪਿ੍ਰਆ ਚੋਪੜਾ ਨੇ ਮੰਚ ਸੰਚਾਲਨ ਕੀਤਾ।