ਦੁਆਬਾ ਕਾਲਜ ਵਿੱਖੇ ਪੋਸਟਰ ਮੇਕਿੰਗ ਅਯੋਜਤ
ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੁਆਰਾ ਨੇਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਤਰਗਤ ਇੱਕ ਭਾਰਤ ਸ਼ਰੇਸ਼ਠ ਭਾਰਤ ਥੀਮ ਦੇ ਅੰਤਰਗਤ ਪੋਸਟਰ ਮੇਕਿੰਗ ਕੰਪੀਟੀਸ਼ਨ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਜਲੰਧਰ, 28 ਫਰਵਰੀ, 2023: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਦੁਆਰਾ ਨੇਸ਼ਨਲ ਕਾਉਂਸਲ ਆਫ ਟੀਚਰ ਐਜੂਕੇਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੇ ਅੰਤਰਗਤ ਇੱਕ ਭਾਰਤ ਸ਼ਰੇਸ਼ਠ ਭਾਰਤ ਥੀਮ ਦੇ ਅੰਤਰਗਤ ਪੋਸਟਰ ਮੇਕਿੰਗ ਕੰਪੀਟੀਸ਼ਨ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਆਜ਼ਾਦੀ ਦੇ ਅਮ੍ਰਤਮਹੋਤਸਵ ਦੇ ਤਹਿਤ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਥੀਮ ਤੇ ਬੋਹਤ ਸਾਰੇ ਪ੍ਰੋਗਰਾਮ ਅਤੇ ਪ੍ਰਤਿਯੋਗਿਤਾਵਾਂ ਦੇਸ਼ ਭਰ ਵਿੱਚ ਕਰਵਾਈ ਜਾ ਰਹੀਆਂ ਹਨ ਤਾਕਿ ਵਿਦਿਆਰਥੀਆਂ ਨੁੂੰ ਭਾਰਤ ਦੀ ਸ਼ਰੇਸ਼ਠਤਾ, ਏਕਤਾ ਅਤੇ ਅਨੇਕਤਾ ਅਤੇ ਭਾਰਤੀਅਤਾ ਦੇ ਬਾਰੇ ਵਿੱਚ ਦੱਸਿਆ ਜਾ ਸਕੇ। ਉਨਾਂ ਨੇ ਕਿਹਾ ਕਿ ਇਹ ਪ੍ਰਤਿਯੋਗਿਤਾ ਵੀ ਇਸੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ ਜਿਸ ਵਿੱਚ ਵਿਦਿਆਰਥੀ ਆਪਣੀ ਰਚਨਾਤਮਕਤਾ ਨਾਲ ਆਪਣੇ ਦੇਸ਼ ਦੇ ਇਨਾਂ ਗੁਣਾਂ ਨੂੰ ਉਜਾਗਰ ਭਲੀ ਭਾਂਤੀ ਕਰਨ ਜਾ ਰਿਹਾ ਹੈ।
ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਵਿਦਿਆਰਥਣ ਬਿਪਾਸ਼ਾ- ਬੀਏਬੀਏਡ ਨੇ ਪਹਿਲਾ, ਭਵਲੀਨ- ਬੀਐਸਸੀ.ਆਈਟੀ ਨੇ ਦੂਸਰਾ ਅਤੇ ਪੂਜਾ- ਬੀਏਬੀਏਡ ਅਤੇ ਪਿ੍ਰਆਣਾ- ਬੀਏਜੇਐਮਸੀ ਨੇ ਸੰਯੁਕਤ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਵਿਨਾਸ਼ ਚੰਦਰ ਨੇ ਜੈਤੂ ਵਿਦਿਆਰਥੀਆਂ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ।