ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਦੂਜੇ ਦਿਨ ਹਿੰਦੀ ਨਾਟਕ ਏਕ ਆਸ ਦੀ ਪੇਸ਼ਕਾਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਦੂਜੇ ਦਿਨ ਹਿੰਦੀ ਨਾਟਕ ਏਕ ਆਸ ਦੀ ਪੇਸ਼ਕਾਰੀ ਕੀਤੀ ਗਈ।
ਅੰਮ੍ਰਿਤਸਰ, 24 ਅਪ੍ਰੈਲ, 2024: ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸ਼ਮੇਸ਼ ਆਡੀਟੋਰੀਅਮ ਵਿਖੇ ਕਰਵਾਏ ਜਾ ਰਹੇ ਤੀਸਰੇ ਪੰਜ ਰੋਜਾ ਨਾਟਕ ਮੇਲੇ ਦੇ ਦੂਜੇ ਦਿਨ ਹਿੰਦੀ ਨਾਟਕ ਏਕ ਆਸ ਦੀ ਪੇਸ਼ਕਾਰੀ ਕੀਤੀ ਗਈ।
ਨਵਨੀਤ ਰੰਧੇਅ ਦੀ ਨਿਰਦੇਸ਼ਨਾ ਹੇਠ ਕੰਵਲ ਰੰਧੇਅ ਦੇ ਲਿਖੇ ਇਸ ਨਾਟਕ ਨੂੰ ਡਰਾਮਾ ਕਲੱਬ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਨਾਟਕ ਇੱਕ ਮਾਂ ਅਤੇ ਅਪਾਹਜ ਧੀ ਦੇ ਮੋਹ ਤੇ ਅਧਾਰਿਤ ਸੀ ਅਤੇ ਮਜਬੂਰੀ ਵਿੱਚ ਆਪਣੀ ਕੁੱਖ ਕਰਾਏ ਤੇ ਦੇਣ ਵਾਲੀਆਂ ਸੈਟੋਗੇਟ ਮਾਵਾਂ ਦੇ ਦੁਖਾਂਤ ਨੂੰ ਵੀ ਬਾਖੂਬੀ ਬਿਆਨ ਕੀਤਾ ਗਿਆ।
ਨਾਟਕ ਏਕ ਆਸ ਜ਼ਿੰਦਗੀ ਜਿਉਣ ਲਈ ਇੱਕ ਆਸ ਹੀ ਕਾਫੀ ਹੁੰਦੀ ਹੈ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ।
ਇਸ ਮੌਕੇ ਰੰਗਮੰਚ ਦੇ ਪ੍ਰਸਿੱਧ ਨਿਰਦੇਸ਼ਕ ਨਰਿੰਦਰ ਸਾਂਘੀ ਅਤੇ ਹਰਮੀਤ ਸਾਂਘੀ ਨੇ ਮੁੱਖ ਮਹਿਮਾਨ ਤੇ ਤੌਰ ਤੇ ਸ਼ਿਰਕਤ ਕੀਤੀ ਅਤੇ ਨਾਟਕ ਦੀ ਸ਼ਲਾਘਾ ਕਰਦਿਆਂ ਕਿਹਾ ਕੇ ਨੌਜਵਾਨਾਂ ਨੂੰ ਆਪਣੀ ਊਰਜਾ ਇਸੇ ਤਰਾਂ ਸਹੀ ਢੰਗ ਨਾਲ ਇਸਤੇਮਾਲ ਕਾਰਦੇ ਹੋਏ ਸਮਾਜ ਨੂੰ ਸੇਧ ਦੇਣ ਵਾਲੇ ਕੰਮਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਗਾਇਕ ਗਗਨ ਵਡਾਲੀ ਅਤੇ ਗੀਤਕਾਰ ਸਾਹਿਬ ਸੁਰਿੰਦਰ ਦਾ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਨੂੰ ਸਮੇਂ ਸਮੇਂ ਕੀਤੇ ਜਾਂਦੇ ਸਹਿਯੋਗ ਲਈ ਵਿਸ਼ੇਸ਼ ਤੌਰ ਸਨਮਾਨਿਤ ਕੀਤਾ ਗਿਆ।
ਡਰਾਮਾ ਕਲੱਬ ਦੇ ਇੰਚਾਰਚ ਡਾ. ਸੁਨੀਲ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਅਮਨਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਗੁਰਵਿੰਦਰ ਸਿੰਘ, ਸੁਪਨੰਨਦਨ ਦੀਪ ਕੌਰ, ਲੇਖਕ ਸਾਹਿਬ ਸੁਰਿੰਦਰ, ਗਾਇਕ ਅਤੇ ਸੰਗੀਤਕਾਰ ਗਗਨ ਵਡਾਲੀ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਨਾਟਕ ਦਾ ਅਨੰਦ ਮਾਣਿਆ।