ਦੁਆਬਾ ਕਾਲਜ ਦੇ ਐਨਐਸਐਸ ਵਲੋਂ ਪ੍ਰੋਜੇਕਟ ਸੰਪਰਕ ਆਰੰਭ
2000 ਦਾ ਵਿਸ਼ੇਸ਼ ਕੋਵਿਡ ਸਕਾਲਰਸ਼ਿਪ ਸਕੀਮ ਲਾਂਚ
ਜਲੰਧਰ:
ਦੋਆਬਾ ਕਾਲਜ ਨੇ ਪ੍ਰੋਜੇਕਟ ਸੰਪਰਕ ਅਭਿਆਨ ਸ਼ੁਰੂ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਸਥਾਪਨਾ 1941 ਵਿੱਚ ਸਿਖਿਆ ਸ਼ਾਸਤਰੀਆਂ ਅਤੇ ਵਦਿਆ ਸਮਾਜ ਸੇਵਕਾਂ ਵਲੋਂ ਦੋਆਬਾ ਖੇਤਰ ਦੇ ਲੋਕਾਂ ਲਈ ਉਹਨਾਂ ਨੂੰ ਸਿਖਿਆ ਪ੍ਰਦਾਨ ਕਰਨ ਅਤੇ ਸਮਾਜਿਕ ਕੁਰਿਤਿਆਂ ਨੂੰ ਦੂਰ ਕਰਨ ਦੇ ਲਈ ਕੀਤੀ ਗਈ ਸੀ। ਇਸ ਲਈ ਆਪਣੇ ਸਮਾਜਿਕ ਸਰੋਕਾਰਾਂ ਨੂੰ ਪੂਰਣ ਕਰਨ ਲਈ ਸ਼੍ਰੀ ਚੰਦਰ ਮੋਹਨ- ਪ੍ਰਧਾਨ, ਕਾਲਜ ਪ੍ਰਬੰਧਕੀ ਸਮਿਤਿ, ਵਰਿਸ਼ਠ ਪਤਰਕਾਰ ਅਤੇ ਸਿੱਖਿਆਵਿੱਦ ਦੀ ਪ੍ਰੇਰਣਾ ਤੋਂ ਦੋਆਬਾ ਕਾਲਜ ਨੇ ਪਹਿਲ ਕਰਦੇ ਹੋਏ ਪ੍ਰੋਜੇਕਟ ਸੰਪਰਕ ਦਾ ਆਰੰਭ ਕੀਤਾ ਜਿਸਦੇ ਤਹਿਤ ਕਾਲਜ ਦੇ ਟੂਰਿਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਵਲੋਂ ਬਣਾਏ ਗਏ 200 ਪੈਕਡ ਫੂਡ ਪੈਕੇਟਸ, ਕੋਰੋਨਾ ਤੋਂ ਸੰਕ੍ਰਮਿਤ ਮਰੀਜਾਂ ਦੇ ਪਰਿਵਾਰ ਵਾਲਿਆ ਨੂੰ ਪ੍ਰਦਾਨ ਕੀਤੇ। ਇਸਦੇ ਲਈ ਕੋਵਿਡ ਰਿਸਪਾਂਸ ਟੀਮ ਜਲੰਧਰ ਦੇ ਕਾਰਜਕਰਤਾ- ਸੁਸ਼ੀਲ ਸ਼ਰਮਾ, ਸੁਨੀਲ ਦੱਤਾ, ਸੁਸ਼ੀਲ ਸੈਣੀ ਅਤੇ ਬਿਰਜੇਸ਼ ਵਿਸ਼ੇਸ਼ ਤੋਰ ਤੇ ਕਾਲਜ ਕੈਂਪਸ ਵਿੱਚ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ-ਸਟਾਫ ਸਕੱਤਰੀ, ਪ੍ਰੋ. ਕੰਵਲਜੀਤ ਸਿੰਘ- ਸੰਯੋਜਕ, ਡਾ. ਰਕੇਸ਼ ਕੁਮਾਰ- ਉਪ ਸੰਯੋਜਕ, ਪ੍ਰੋਗਰਾਮ ਅਫਸਰਾਂ- ਰਣਜੀਤ ਸਿੰਘ, ਪ੍ਰੋ. ਸਤਵਿੰਦਰ, ਲੇਫਟੀਨੇਟ ਪ੍ਰੋ. ਰਾਹੁਲ ਭਾਰਦਵਾਜ਼-ਇੰਚਾਰਜ ਐਨਸੀਸੀ, ਪ੍ਰੋ. ਰਾਹੁਲ ਹੰਸ-ਟੀਐਚਐਮ ਵਿਭਾਗਮੁੱਖੀ ਨੇ ਕੀਤਾ। ਡਾ. ਭੰਡਾਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪ੍ਰੋਜੇਕਟ ਸੰਪਰਕ ਦੇ ਅੰਤਰਗਤ ਕਾਲਜ ਦੇ ਐਨਐਸਐਸ, ਐਨਸੀਸੀ ਅਤੇ ਹੋਰ ਕਲੱਬ ਅਤੇ ਸੋਸਾਇਟੀਜ਼ ਨੂੰ ਨਾਲ ਲੈ ਕੇ ਸਮਾਜ ਦੇ ਵਿਭਿੰਨ ਵਰਗਾਂ ਦੇ ਲਈ ਇਸ ਤਰਾਂ ਦੇ ਕਾਰਜ ਅਯੋਜਤ ਕੀਤੇ ਜਾਣਗੇ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਦੱਸਿਆ ਕਿ ਪ੍ਰੋਜੇਕਟ ਸੰਪਰਕ ਦੇ ਅੰਤਰਗਤ ਜੋ ਵਿਦਿਆਰਥੀ ਕਾਲਜ ਵਿੱਚ 10+2 ਦੇ ਨਤੀਜੇ ਆਉਣ ਤੋਂ ਪਹਿਲਾਂ ਦਾਖਿਲਾ ਲਵੇਗਾ ਉਸ ਨੂੰ 2 ਹਜ਼ਾਰ ਦਾ ਵਿਸ਼ੇਸ਼ ਕੋਵਿਡ ਸਕਾਲਰਸ਼ਿਪ ਪ੍ਰਦਾਨ ਕੀਤਾ ਜਾਵੇਗਾ।
ਪ੍ਰੋ. ਕੰਵਲਜੀਤ ਸਿੰਘ ਨੇ ਕਿਹਾ ਕਿ ਭੱਵਿਖ ਵਿੱਚ ਵੀ ਇਸ ਤਰਾਂ ਦੇ ਸਮਾਜਿਕ ਭਲਾਈ ਦੇ ਕਾਰਜ ਕੀਤੇ ਜਾਣਗੇ। ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਲੋਕਾਂ ਦੀ ਮੈਂਟਲ ਅਤੇ ਫਿਜੀਕਲ ਹੇਲਥ ਅਤੇ ਮਾਨਸਿਕ ਤਨਾਵ ਨੂੰ ਦੂਰ ਕਰਨ ਦੇ ਲਈ ਵੀ ਕਾਰਜ ਕੀਤੇ ਜਾਣਗੇ।
ਦੋਆਬਾ ਕਾਲਜ ਵਿੱਚ ਅਯੋਜਤ ਪ੍ਰੋਜੇਕਟ ਸੰਪਰਕ ਦੇ ਅੰਤਰਗਤ ਸਮਾਜ ਸੇਵੀ ਟੀਮ ਨੂੰ ਫੂਡ ਪੈਕੇਟਸ ਪ੍ਰਦਾਨ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਸਟਾਫ ਅਤੇ ਵਿਦਿਆਰਥੀ।