ਪੰਜਾਬ ਕਾਂਗਰਸ ਸੇਵਾ ਦਲ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਕਿਸਾਨਾਂ ਨੂੰ ਭੇਟ ਕੀਤੀ ਸ਼ਰਧਾਂਜਲੀ 

ਜੇਕਰ ਕਿਸਾਨ ਹੀ ਨਹੀਂ ਰਹੇਗਾ ਤਾਂ ਫਿਰ ਦੇਸ਼ ਅਤੇ ਦੇਸ਼ ਵਾਸੀ ਕਿਸ ਤਰਾਂ ਅਨਾਜ ਦੇ ਖੇਤਰ ਵਿੱਚ ਸੁਰੱਖਿਅਤ ਰਹਿ ਪਾਉਣਗੇ -ਕੈੜਾ

ਪੰਜਾਬ ਕਾਂਗਰਸ ਸੇਵਾ ਦਲ ਨੇ ਕਿਸਾਨੀ ਅੰਦੋਲਨ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਕਿਸਾਨਾਂ ਨੂੰ ਭੇਟ ਕੀਤੀ ਸ਼ਰਧਾਂਜਲੀ 

ਲੁਧਿਆਣਾ: ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਅੰਦੋਲਨਕਾਰੀ ਕਿਸਾਨਾਂ ਦੇ ਬਹੁਤ ਸਾਰੇ ਸਾਥੀ ਜੰਗ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ। ਉਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਇਥੇ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਸਿੰਘ ਕੈੜਾ ਦੀ ਅਗਵਾਈ ਵਿੱਚ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ ।

ਪ੍ਰਧਾਨ ਨਿਰਮਲ ਸਿੰਘ ਕੈੜਾ ਨੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੇ ਖਿਲਾਫ਼ ਲੜਾਈ ਲੜਦੇ ਹੋਏ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਕ ਤਾਨਾਸ਼ਾਹ ਦੇ ਰੂਪ ਵਿੱਚ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਭਾਰਤ ਲੋਕਤੰਤਰ ਦੇਸ਼ ਹੈ , ਇੱਥੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ । ਜਦੋਂ ਦੇਸ਼ ਦਾ ਅੰਨਦਾਤਾ ਕਿਸਾਨ ਇਹ ਕਹਿ ਰਿਹਾ ਕਿ ਉਨਾਂ ਲਈ ਮੋਦੀ ਸਰਕਾਰ ਦੇ ਤਿੰਨੋਂ ਖੇਤੀਬਾੜੀ ਕਾਨੂੰਨ ਘਾਤਕ ਸਾਬਤ ਹੋਣਗੇ ਤਾਂ ਫਿਰ ਕਿਸ ਗੱਲ ਲਈ ਸਰਕਾਰ ਜਿੱਦ ਕਰ ਰਹੀ ਹੈ । ਕੀ ਸਰਕਾਰ ਨੂੰ ਇਹ ਨਹੀਂ ਦਿਖਾਈ ਦੇ ਰਿਹਾ ਹੈ ਕਿ ਹਰ ਰੋਜ਼ ਕਿਸਾਨ ਮਰ ਰਹੇ ਹਨ ਜੇਕਰ ਕਿਸਾਨ ਹੀ ਨਹੀਂ ਰਹੇਗਾ ਤਾਂ ਫਿਰ ਦੇਸ਼ ਅਤੇ ਦੇਸ਼ ਵਾਸੀ ਕਿਸ ਤਰਾਂ ਅਨਾਜ ਦੇ ਖੇਤਰ ਵਿੱਚ ਸੁਰੱਖਿਅਤ ਰਹਿ ਪਾਉਣਗੇ ।

ਇਸ ਮੌਕੇ ਤੇ ਡਾ ਦੀਪਕ ਮੰਨਣ ,ਸਤਪਾਲ ਲਾਲੀ, ਬਲਜੀਤ ਸਿੰਘ ਜੱਸੋਵਾਲ, ਵਰਿੰਦਰ ਭੱਲਾ,, ਰਾਕੇਸ਼ ਸ਼ਰਮਾ ,ਜਸਵਿੰਦਰ ਕੌਰ, ਪਰਮਾਤਮਾ ਤਿਵਾੜੀ, ਸੁਨੀਲ ਖੰਨਾ, ਰਾਧੇ ਸ਼ਾਮ, ਸਤਪਾਲ ਪਰਮਾਰ , ਜੁਝਾਰ ਸਿੰਘ, ਮਨਜੀਤ ਕੌਰ ,ਸੁਨੀਲ ਕੁਮਾਰ, ਪਵਨ ਕੁਮਾਰ ਸ਼ਰਮਾ, ਤਿਲਕ ਰਾਜ ਸੋਨੂੰ, ਗੋਰਾ ਮਾਣਕਵਾਲ, ਪ੍ਰਦੀਪ ਸੈਂਭੀ, ਭਗਵਾਨ ਸਿੰਘ, ਸਾਧੂ ਸਿੰਘ, ਭਜਨ ਸਿੰਘ, ਬੇਅੰਤ ਚੋਪੜਾ, ਬੰਟੀ ਕੈੜਾ ਆਦਿ ਮੌਜੂਦ ਸਨ ।