ਆਰਿਫ ਕੇ ਤੋਂ ਮੁਕਤਸਰ ਰੋਡ ਦਾ ਰਿਪੇਅਰ ਦਾ ਕੰਮ ਸ਼ੁਰੂ, ਰੋਡ ਨੰ 33 ਫੁੱਟ ਚੋੜਾ ਕਰ ਕੇ ਨਵਾਂ ਬਣਾਇਆ ਜਾਵੇਗਾ

ਅੱਗਲੇ 18 ਮਹੀਨਿਆਂ ਵਿਚ ਕੰਮ ਹੋਵੇਗਾ ਮੁਕੰਮਲ, ਲੋਕਾਂ ਨੂੰ ਮਿਲੇਗੀ ਵਧੀਆ ਆਵਾਜਾਈ ਦੀ ਸਹੂਲਤ

ਆਰਿਫ ਕੇ ਤੋਂ ਮੁਕਤਸਰ ਰੋਡ ਦਾ ਰਿਪੇਅਰ ਦਾ ਕੰਮ ਸ਼ੁਰੂ, ਰੋਡ ਨੰ 33 ਫੁੱਟ ਚੋੜਾ ਕਰ ਕੇ ਨਵਾਂ ਬਣਾਇਆ ਜਾਵੇਗਾ

ਫਿਰੋਜ਼ਪੁਰ: ਆਰਿਫ ਕੇ ਤੋਂ ਮੁਕਤਸਰ ਤੱਕ ਦੀ ਰੋਡ ਨੂੰ 18 ਫੁੱਟ ਤੋਂ 33 ਫੁੱਟ ਚੋੜਾ ਕਰਕੇ ਨਵੀਂ ਸੜਕ ਬਣਾਈ ਜਾਣੀ ਹੈ ਜਿਸ ਨਾਲ ਲੋਕਾਂ ਨੂੰ ਇੱਕ ਵਧੀਆ ਆਵਾਜਾਈ ਦੀ ਸਹੂਲਤ ਮਿਲੇਗੀ। ਇਹ ਜਾਣਕਾਰੀ ਵਿਧਾਇਕ ਪਿੰਕੀ ਦੇ ਭਰਾ ਅਤੇ ਡਾਇਰੈਕਟਰ ਪੰਜਾਬ ਮੰਡੀ ਬੋਰਡ ਸ੍ਰ: ਹਰਿੰਦਰ ਸਿੰਘ ਖੋਸਾ ਨੇ ਸੜਕ ਦੀ ਰਿਪੇਅਰ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਦਿੱਤੀ।

ਸ੍ਰ: ਹਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਅਨਥੱਕ ਯਤਨਾ ਸਦਕਾ ਫਿਰੋਜ਼ਪੁਰ ਵਿਚ ਲੋਕਾਂ ਦੀ ਸਹੂਲਤ ਲਈ ਕਈ ਪ੍ਰਾਜੈਟਕ ਲਿਆਂਦੇ ਜਾ ਰਹੇ ਹਨ। ਜਿਸ ਵਿਚੋਂ ਆਰਿਫ ਕੇ ਤੋਂ ਮੁਕਤਸਰ ਤੱਕ ਦੀ ਰੋਡ ਨੂੰ 33 ਫੁੱਟ ਚੋੜਾ ਕਰਨ ਦਾ ਇੱਕ ਪ੍ਰਾਜੈਕਟ ਵੀ ਸ਼ਾਮਲ ਹੈ। ਉਨ੍ਹਾ ਦੱਸਿਆ ਕਿ ਇਸ ਰੋਡ ਦਾ ਟੈਂਡਰ ਹੋ ਚੁੱਕਾ ਹੈ ਜੋ ਕਿ ਬਠਿੰਡਾ ਦੀ ਇੱਕ ਫਰਮ ਮੁਨੀਸ਼ ਬਾਂਸਲ ਨੂੰ ਦਿੱਤਾ ਗਿਆ ਹੈ ਜੋ ਕਿ ਕਰੀਬ 208.95 ਕਰੋੜ ਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਇਸ ਰੋਡ ਦਾ ਰਿਪੇਅਰ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਅਤੇ ਅਗਲੇ 18 ਮਹੀਨਿਆਂ ਵਿਚ ਇਸ ਰੋਡ ਨੂੰ 18 ਫੁੱਟ ਤੋਂ 33 ਫੁੱਟ ਚੋੜਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਰੋਡ ਵਿਚ ਕਰੀਬ 12 ਪੁੱਲ ਬਣਾਏ ਜਾਣਗੇ ਅਤੇ ਬਹਾਰਦ ਵਾਲਾ ਤੋਂ ਮੁਕਤਸਰ ਤੱਕ ਦਾ ਬਾਇਪਾਸ ਵੀ ਬਣੇਗਾ।

ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾ ਆਰਿਫ ਕੇ ਤੇ ਮੁਕਤਸਰ ਰੋਡ 18 ਫੁੱਟ ਚੌੜੀ ਸੀ ਜਿਸ ਨਾਲ ਰਾਹੀਗਰਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ,ਇਸ ਸੜਕ ਦੇ ਘੱਟ  ਚੌੜੀ ਹੋਣ ਕਾਰਨ ਕਈ ਵਾਰ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਸਨ। ਇਸ ਸੜਕ ਦੇ ਚੌੜੀ ਹੋ ਜਾਣ ਤੋਂ ਬਾਅਦ ਵਾਹਨ ਚਾਲਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ।

ਇਸ ਮੌਕੇ ਬਲਵੀਰ ਬਾਠ, ਰਿੰਕੂ ਗਰੋਵਰ, ਮਰਕਸ ਭੱਟੀ, ਅਜੈ ਜੋਸ਼ੀ, ਸਤਨਾਮ ਐਮਸੀ, ਸਚਦੇਵਾ ਐਮਸੀ, ਸੁਰਜੀਤ ਐਮਸੀ, ਮਹਿਤਾ ਐਮਸੀ, ਅਨਿਲ ਐਮਸੀ, ਕਸ਼ਮੀਰ ਸਿੰਘ, ਭੁੱਲਰ ਐਮਸੀ, ਬੱਬੂ ਐਮਸੀ, ਰਾਜੁ ਐਮਸੀ ਆਦਿ ਹਾਜ਼ਰ ਸਨ।