ਦੁਆਬਾ ਕਾਲਜ ਵਿੱਖੇ ਗਣਤੰਤਰਤਾ ਦਿਵਸ ਮਣਾਇਆ ਗਿਆ
ਜਲੰਧਰ, 27 ਜਨਵਰੀ, 2022: ਦੁਆਬਾ ਕਾਲਜ ਕੈਂਮਪਸ ਵਿੱਚ ਸਥਿਤ ਡੀ.ਸੀ. ਕਾਲੇਜਿਏਟ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜ ਦੀ ਸਟੂਡੇਂਟ ਵੇਲਫੇਅਰ ਕਮੇਟੀ ਦੁਆਰਾ ਕੋਵਿਡ ਗਾਇਡਲਾਇਨਸ ਦੀ ਪਾਲਣਾ ਕਰਦੇ ਹੋਏ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੁਆਰਾ ਗਣਤੰਤਰਤਾ ਦਿਵਸ ਨੂੰ ਸਮਰਪਤ ਫਲੈਗ ਹਾਸਟਿੰਗ ਸੈਰੇਮਨੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਸੰਯੋਜਕਾਂ ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਸੋਨੀਆ ਕਾਲੜਾ, ਪ੍ਰੋ. ਅਰਵਿੰਦ ਨੰਦਾ- ਸਕੂਲ ਇੰਚਾਰਜ, ਸਟਾਫ ਅਤੇ ਐਨਸੀਸੀ ਦੇ ਕੈਡਟਾਂ ਵੱਲੋਂ ਕੀਤਾ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮਹੱਤਤਾ ਅਤੇ ਦੇਸ਼ ਵਿੱਚ ਵਖ-ਵਖ ਤਰ੍ਹਾਂ ਦੀ ਚੁਣੋਤੀਆਂ ਦਾ ਮਿਲ ਕੇ ਸਾਹਮਣਾ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਆ ਕੀਤਾ ਅਤੇ ਭਾਰਤ ਦੇ ਸੰਵਿਧਾਨ ਵਿੱਚ ਅੰਕਿਤ ਫੰਡਾਮੇਂਟਲ ਰਾਇਟਸ ਅਤੇ ਫੰਡਾਮੇਂਟਲ ਡਿਊਟੀਜ਼ ਦੇ ਪ੍ਰਤਿ ਜਾਗਰੂਕ ਹੋਣ ਦਾ ਵੀ ਸੰਦੇਸ਼ ਦਿੱਤਾ। ਕਾਲਜ ਦੇ ਐਨਸੀਸੀ ਦੇ ਕੈਡੇਟਸ ਨੇ ਕਾਲਜ ਦੇ ਐਨਸੀਸੀ ਯੂਨਿਟ ਇੰਚਾਰਜ ਲੈਫਟੀਨੈਟ ਰਾਹੁਲ ਭਾਰਦਵਾਜ ਦੀ ਦੇਖਰੇਖ ਵਿੱਚ ਇਸ ਸਮਾਗਮ ਵਿੱਚ ਭਾਗ ਲਿਆ । ਕਾਲਜ ਦੇ ਵਿਦਿਆਰਥੀਆਂ ਨੇ ਵਰਚੁਅਲ ਰੂਪ ਨਾਲ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਦੇਸ਼ ਭਗਤੀ ਦੇ ਗੀਤ ਅਤੇ ਡਾਂਸ, ਕਵਿਤਾਵਾਂ, ਅਤੇ ਸੰਸਕ੍ਰਤਿਕ ਪ੍ਰੋਗਰਾਮ ਆਦਿ ਪੇਸ਼ ਕੀਤੇ। ਇਸ ਦੌਰਾਨ ਗਣਤੰਤਰ ਦਿਵਸ ਨੂੰ ਸਮਰਪਤ ਝੰਡਾ ਵੀ ਲਹਿਰਾਇਆ ਗਿਆ ਅਤੇ ਸਮਾਰੋਹ ਦੀ ਸਮਾਪਤੀ ਰਾਸ਼ਟਰਗਾਨ ਨਾਲ ਕੀਤੀ ਗਈ। ਵਿਦਿਆਰਥੀ ਰਾਸ਼ੀ ਰਾਵਲ- ਹੈਡ ਗਰਲ ਅਤੇ ਮਿਤਾਲੀ- ਵਿਦਿਆਰਥੀ ਸੰਯੋਜਕ ਲਿਟ੍ਰਲਰੀ ਐਕਟੀਵੀਟੀਜ਼ ਨੇ ਸਮਾਰੋਹ ਦਾ ਬਖੂਬੀ ਸੰਚਾਲਨ ਕੀਤਾ।