ਦੋਆਬਾ ਕਾਲਜ ਵਿੱਖੇ ਕਾਰਗਿਲ ਵਿਜੇ ਦਿਵਸ ਤੇ ਰਨ ਫਾਰ ਵਾਰਿਅਰਸ ਅਯੋਜਤ

ਦੋਆਬਾ ਕਾਲਜ ਵਿੱਖੇ ਕਾਰਗਿਲ ਵਿਜੇ  ਦਿਵਸ ਤੇ ਰਨ ਫਾਰ ਵਾਰਿਅਰਸ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਰਨ ਫਾਰ ਵਾਰਿਅਰਸ ਦਾ ਸ਼ੁਭਾਰੰਭ ਕਰਦੇ ਹੋਏ ਸ਼੍ਰੀ ਅਲੋਕ ਸੋਂਧੀ, ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਪ੍ਰਾਧਿਆਪਕਗਣ।

ਜਲੰਧਰ, 26 ਜੁਲਾਈ, 2023: ਦੋਆਬਾ ਕਾਲਜ ਅਤੇ ਹਾਕ ਰਾਇਡਰਸ ਜਲੰਧਰ ਦੇ ਸਹਿਯੋਗ ਨਾਲ ਕਾਰਗਿਲ ਵਿਜੇ ਦਿਵਸ ਨੂੰ ਸਮਰਪਤ ਰਨ ਫਾਰ ਵਾਰਿਅਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਲੋਕ ਸੋਂਧੀ- ਮਹਾਸਚਿਵ, ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ, ਡਾ. ਸਤਪਾਲ ਗੁਪਤਾ, ਸ਼੍ਰੀ ਰੋਹਿਤ ਸ਼ਰਮਾ- ਹਾਕ ਰਾਇਡਰਸ, ਡਾ. ਪੂਜਾ ਕਪੂਰ, ਡਾ. ਮੰਜੁਲਾ, ਡਾ. ਮੰਜੁ, ਡਾ. ਸੰਜੀਵ ਦੁੱਗਲ, ਸੁਨੀਲ ਸ਼ਰਮਾ- ਕੋਚ ਅਤੇ ਰਨਰ, ਸਰਵਰਾਜਕੁਮਾਰ, ਸਰਵਜੀਤ ਸ਼ਰਮਾ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ ਅਤੇ ਪ੍ਰੋ. ਨਵੀਨ ਜੋਸ਼ੀ- ਈਵੇਂਟ ਕੋਰਡੀਨੇਟਰਸ, ਪ੍ਰੋ. ਅਰਵਿੰਦ ਨੰਦਾ, ਪ੍ਰਾਧਿਆਪਕਾਂ, ਵਿਦਿਆਰਥੀਆਂ ਅਤੇ ਹਾਕ ਰਾਇਡਰਸ ਦੇ ਮੈਰਾਥਾਨ ਰਨਰਸ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਰਗਿਲ ਵਿੱਚ ਸੀਮਤ ਸਾਧਨ ਅਤੇ ਮੁਸ਼ਕਲ ਹਾਲਾਤ ਹੋਨ ਤੇ ਵੀ ਦੇਸ਼ ਦੇ ਸੈਨਿਕਾਂ ਨੇ ਨਿਸਵਾਰਥ ਭਾਵ ਨਾਲ ਦੇਸ਼ਪ੍ਰੇਮ ਦਰਸ਼ਾਉਂਦੇ ਹੋਏ ਆਪਣੇ ਪ੍ਰਾਣਾਂ ਨੂੰ ਨੋਸ਼ਾਵਰ ਕਰ ਕੇ ਦੇਸ਼ ਦੀ ਸੀਮਾਵਾਂ ਦੀ ਰੱਖਿਆ ਕੀਤੀ। ਸਾਨੂੰ ਸਾਰੀਆਂ ਨੂੰ ਇਨਾਂ ਵੀਰ ਸੈਨਿਕਾਂ ਤੋਂ ਪ੍ਰੇਰਣਾ ਲੈਂਦੇ ਹੋਏ ਆਪਣੇ ਆਪਣੇ ਕਰਾਜਾਂ ਨੂੰ ਤਨਮਨ ਅਤੇ ਈਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਜੋਕਿ ਸਾਡੇ ਸਾਰੀਆਂ ਦੇ ਵੱਲੋਂ ਸ਼ਹੀਦਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ।

ਅਲੋਕ ਸੋਂਧੀ ਨੇ ਕਾਲਜ ਦੁਆਰਾ ਕਾਰਗਿਲ ਵਿਜੇ ਦਿਵਸ ਤੇ ਅਯੋਜਤ ਕੀਤੀ ਗਈ ਇਸ ਸਕਾਰਾਤਮਕ ਰਨ ਫਾਰ  ਵਾਰਿਅਰਸ ਦੀ ਪ੍ਰਸ਼ੰਸਾ ਕੀਤੀ ਅਤੇ ਭੱਵਿਖ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੇ ਦੇਸ਼ ਦੇ ਸ਼ਹੀਦਾਂ ਦੇ ਬਲਿਦਾਨ ਨੂੁੰ ਯਾਦ ਰਖ ਕੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਦੇਣ ਦੇ ਲਈ ਕਿਹਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਸ਼੍ਰੀ ਅਲੋਕ ਸੋਂਧੀ ਨੇ ਇਸ ਰਨ ਵਿੱਚ ਭਾਗ ਲੈਂਦੇ ਹੋਏ ਸਾਰੇ ਨਾਮਵਰ ਡਾਕਟਰਾਂ ਅਤੇ ਸ਼ਹਿਰ ਵਾਸੀਆਂ ਨੂੰ ਸੰਮਾਨ ਚਿੰਨ ਅਤੇ ਮੈਰਾਥਾਨ ਵਿੱਚ ਭਾਗ ਲੈਣ ਵਾਲੇ ਪ੍ਰਤਿਭਾਗਿਆਂ ਨੂੰ ਸਰਟੀਫਿਕੇਟ ਦੇ ਕੇ ਸੰਮਾਨਤ ਕੀਤਾ। 

ਅਲੋਕ ਸੋਂਧੀ ਨੇ ਝੰਡਾ ਦਿਖਾ ਕੇ ਮੈਰਾਥਾਨ ਦਾ ਸ਼ੁਭਾਰੰਭ ਕੀਤਾ ਜਿਸ ਵਿੱਚ ਦੋਆਬਾ ਕਾਲਜ ਕੈਂਪਸ ਤੋਂ ਮੈਰਾਥਾਨ ਸ਼ੁਰੂ ਕਰ ਕੇ ਦੋੜਾਕਾਂ ਨੇ ਦੋਆਬਾ ਚੋਂਕ, ਪਠਾਨਕੋਟ ਬਾਇਪਾਲ ਚੋਂਕ, ਲੰਬਾ ਪਿੰਡ ਚੋਂਕ, ਕਿਸ਼ਨ ਪੁਰਾ ਚੋਂਕ ਤੋਂ ਦੋੜਦੇ ਹੋਏ 4.8 ਕਿ.ਮੀ. ਤਯ ਕਰ ਕੇ ਸਮਾਪਤ ਕੀਤਾ।