ਦੋਆਬਾ ਕਾਲਜ ਵਿਖੇ ਕਾਰਗਿਲ ਜੇਤੂ ਦਿਵਸ ਨੂੰ ਸਮਰਪਿਤ ਰਨ ਫਾਰ ਵਾਰਿਅਰਸ ਦਾ ਅਯੋਜਨ

ਦੋਆਬਾ ਕਾਲਜ ਵਿਖੇ ਕਾਰਗਿਲ ਜੇਤੂ ਦਿਵਸ ਨੂੰ ਸਮਰਪਿਤ ਰਨ ਫਾਰ ਵਾਰਿਅਰਸ ਦਾ ਅਯੋਜਨ
ਦੋਆਬਾ ਕਾਲਜ ਵਿਖੇ ਕਾਰਗਿਲ ਜੇਤੂ ਦਿਵਸ ਨੂੰ ਸਮਰਪਿਤ ਰਨ ਫਾੱਰ ਵਾਰਿਅਰਸ ਦੌੜ ਨੂੰ ਫਲੈਗ ਆਫ ਕਰਦੇ ਕਰਨਲ ਵਿਨੋਦ ਜੋਸ਼ੀ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਸਟਾਫ । ਨਾਲ ਸਾਮੂਹਿਕ ਦੌੜ ਵਿੱਚ ਭਾਗ ਲੈਂਦੇ ਪ੍ਰਤੀਭਾਗੀ । 

ਜਲੰਧਰ, 26 ਜੁਲਾਈ, 2024 ਦੋਆਬਾ ਕਾਲਜ ਵੱਲੋਂ 25ਵੀਂ ਕਾਰਗਿਲ ਜੇਤੂ ਦਿਵਸ ਨੂੰ ਸਮਰਪਿਤ ਰਨ ਫਾਰ ਵਾਰਿਅਰਸ ਹਾੱਕ ਰਾਇਡਰਸ, ਜਲੰਧਰ ਦੇ ਸਹਿਯੋਗ ਨਾਲ ਅਯੋਜਨ ਕੀਤਾ ਗਿਆ । 
ਪ੍ਰੋਗਰਾਮ ਵਿੱਚ ਕਰਨਲ ਵਿਨੋਦ ਜੋਸ਼ੀ, ਕਮਾਂਡਿੰਗ ਅਫਸਰ, 2 ਪੀਬੀ ਬੀਐਨ, ਐਨਸੀਸੀ ਬਤੌਰ ਮੁੱਖ ਮਹਿਮਾਨ ਅਤੇ ਦਮਨਬੀਰ, ਐਸਪੀ ਬਤੌਰ ਵਿਸ਼ਿਸ਼ਟ ਮਹਿਮਾਨ ਹਾਜਰ ਹੋਏ ਜਿਨ੍ਹਾ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ਼ਦੀਪ ਭੰਡਾਰੀ, ਹਾੱਕ ਰਾਇਡਰਸ ਦੇ ਰੋਹਿਤ ਸ਼ਰਮਾ, ਡਾ. ਓਮਿੰਦਰ ਜੌਹਲ, ਡਾ. ਸੁਰੇਸ਼ ਮਾਗੋ, ਪੋ੍ਰ. ਸੁਖਵਿੰਦਰ ਸਿੰਘ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ । 
ਕਰਨਲ ਵਿਨੋਦ ਜੋਸ਼ੀ ਨੇ ਕਿਹਾ ਕਿ ਕਾਰਗਿਲ ਜੇਤੂ ਦਿਵਸ ਦਾ ਰਜਤ ਜਯੰਤੀ ਦਿਵਸ ਸਾਨੂੰ ਸਾਰੀਆਂ ਨੂੰ ਦੇਸ਼ ਪ੍ਰੇਮ ਦੀ ਅਲੱਖ ਜਗਾ ਰਿਹਾ ਹੈ । 16000 ਫੁੱਟ ਦੀ ਉਚਾਈ ਤੇ —350 ਤਾਪਮਾਨ ਵਿੱਚ ਲੜਿਆ ਗਿਆ ਯੁੱਧ 50 ਦਿਨ ਤੱਕ ਚਲਿਆ । 527 ਹਣਬਾਂਕਰਾਂ ਨੇ ਦੇਸ਼ ਦੇ ਪ੍ਰਤੀ ਆਪਣਾ ਬਲਿਦਾਨ ਦਿੱਤਾ । ਇਹ ਲੜਾਈ ਭਾਰਤ ਦੀ ਸੇਨਾ ਭਾਰਤ ਦੇ ਅਦਮਯ ਸਾਹਸ ਦਾ ਪ੍ਰਤੀਕ ਹੈ । ਸ਼੍ਰੀ ਦਮਨਬੀਰ ਨੇ ਇਸ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਵਿਰੁੱਧ ਜਾਗਰੁਕਤਾ ਦਾ ਸੰਦੇਸ਼ ਦਿੱਤਾ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਸੇਨਾ ਦੇ ਪ੍ਰਤੀ ਆਪਣਾ ਪ੍ਰੇਮ ਅਤੇ ਸਮਰਪਣ ਪੇਸ਼ ਕਰਨ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ । ਉਨ੍ਹਾਂ ਨੇ ਕਿਹਾ ਕਿ ਇਸ ਸਾਮੂਹਿਕ ਦੌੜ ਰਾਹੀਂ ਸਮਾਜ ਨੂੰ ਵੀ ਦੇਸ਼ ਪ੍ਰੇਮ ਦੇ ਪ੍ਰਤਿ ਸੰਦੇਸ਼ ਦਿੱਤਾ ਜਾ ਰਿਹਾ ਹੈ । ਕਰਨਲ ਵਿਨੋਦ ਜੋਸ਼ੀ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਦੌੜ ਨੂੰ ਫਲੈਗ ਆਫ ਕੀਤਾ । ਉਸ ਤੋਂ ਬਾਅਦ ਹੀ ਕਾਲਜ ਦੇ ਓਪਨ ਏਅਰ ਥੇਟਰ ਤੋਂ ਸਾਮੂਹਿਕ ਦੌੜ ਨੂੰ ਸ਼ੁਰੂ ਕੀਤਾ ਗਿਆ ਜੋ ਦੋਆਬਾ ਕਾਲਜ ਤੋਂ ਪਠਾਨਕੋਟ ਬਾਈਪਾਸ, ਲੰਮਾ ਪਿੰਡ ਚੌਕ, ਕਿਸ਼ਨਪੁਰਾ ਚੌਕ ਤੋਂ ਦੋਆਬਾ ਕਾਲਜ ਆ ਕੇ ਖਤਮ ਹੋਈ ਜਿਸ ਵਿੱਚ ਤਕਰੀਬਨ 700 ਪ੍ਰਤਿਭਾਗੀਆਂ— ਗਣਮਾਨਿਆ ਡਾਕਟਰਾਂ ਅਤੇ ਜਲੰਧਰ ਦੇ ਵਰਿਸ਼ਟ ਨਾਗਰਿਕ, ਕਾਲਜ ਅਤੇ ਸਕੂਲਾਂ ਤੋਂ ਆਏ ਵੱਖ—ਵੱਖ ਵਿਦਿਆਰਥੀਆਂ ਨੇ ਵੱਧ—ਚੜ੍ਹ ਕੇ ਭਾਗ ਲਿੱਤਾ । ਇਸ ਵਿੱਚ ਡਾ. ਸਤਪਾਲ ਗੁਪਤਾ—ਮੈਂਬਰ ਕਾਲਜ ਪ੍ਰਬੰਧਕੀ ਕਮੇਟੀ, ਡਾ. ਮੰਜੂਲਾ ਸਿੰਗਲ, ਐਮਐਮ ਹਸਪਤਾਲ (ਦੋਆਬਾ ਡੈਂਟਲ ਕਲਿਨਿਕ), ਡਾ. ਪੂਜਾ ਕਪੂਰ (ਕਪੂਰ ਹਸਪਤਾਲ), ਸੁਨਿਲ ਸ਼ਰਮਾ (ਕੋਚ ਅਤੇ ਮੈਥਾਰਨਰ, ਜਲੰਧਰ ਰਨਿੰਗ ਕਲੱਬ), ਪਿਯੂਸ਼—ਨੈਸ਼ਨਲ ਆਈ ਕੇਅਰ ਨੇ ਵੀ ਆਪਣੀ ਭਾਗੀਦਾਰੀ ਦਿੱਤੀ । ਮੰਚ ਸੰਚਾਲਨ ਪ੍ਰੋ. ਸਾਕਸ਼ੀ ਚੋਪੜਾ ਨੇ ਕੀਤਾ ਗਿਆ । ਡਾ. ਸੁਰੇਸ਼ ਮਾਗੋ ਨੇ ਵੋਟ ਆਫ ਥੈਂਕਸ ਕੀਤਾ ।