ਦੋਆਬਾ ਕਾਲਜ ਵਿੱਖੇ “ਸੈਲਿਊਟ ਟੂ ਰਿਅਲ ਹੀਰੋਜ਼” ਸਮਾਗਮ ਅਯੋਜਤ

ਦੋਆਬਾ ਕਾਲਜ ਵਿੱਖੇ “ਸੈਲਿਊਟ ਟੂ ਰਿਅਲ ਹੀਰੋਜ਼” ਸਮਾਗਮ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸਮਾਗਮ ਵਿੱਚ ਸ਼੍ਰੀ ਐਮਐਫ ਫਾਰੂਕੀ, ਪਿ੍ਰੰ. ਡਾ. ਪਰਦੀਪ ਭੰਡਾਰੀ ਸ਼ਹੀਦ ਸਚਿਨ ਖਿੰਡਰੀਆ ਦੇ ਪਰਿਵਾਰ ਨੂੰ ਸੰਮਾਨਤ ਕਰਦੇ ਹੋਏ। 

ਜਲੰਧਰ, 27 ਜੁਲਾਈ ,2023: ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਦੁਆਰਾ ਹਾਕ ਰਾਇਡਰਸ ਕੱਲਬ ਦੇ ਸਹਿਯੋਗ ਨਾਲ ਕਾਰਗਿਲ ਵਿਜੇ ਦਿਵਸ ਨੂੰ ਸਮਰਪਤ “ਸੈਲਿਊਟ ਟੂ ਰਿਅਲ ਹੀਰੋਜ਼” ਸਮਾਗਮ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਐਮ.ਐਫ ਫਾਰੂਕੀ- ਆਈਪੀਐਸ, ਏਡੀਜੀਪੀ, ਪੰਜਾਬ ਆਰਮਡ ਪੁਲਿਸ ਬਤੌਰ ਮੁੱਖ ਮਹਿਮਾਨ, ਐਸ.ਸੀ. ਖਿੰਡਰਿਆ- ਸ਼ਹੀਦ ਲੈਫਟਿਨੇਂਟ ਸਚਿਨ ਖਿੰਡਰਿਆ ਦੇ ਪਿਤਾ, ਰਵੀ ਦਾਦਾ- ਸ਼ਹੀਦ ਮੇਜਰ ਰਮਨ ਦਾਦਾ ਦੇ ਪਿਤਾ, ਕੈਪਟਨ ਅੰਜਲੀ ਸ਼ਿਖਾਰੀ- ਸ਼ਹੀਦ ਮੇਜਰ ਰਮਨ ਦਾਦਾ ਦੀ ਭੈਣ, ਡਾ. ਸ਼ਬਨਮ ਸ਼ਰਮਾ- ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪਰਦੀਪ ਭੰਡਾਰੀ, ਰੋਹਿਤ ਸ਼ਰਮਾ- ਹਾਕ ਰਾਇਡਰਸ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਡਾ. ਸੁਰੇਸ਼ ਮਾਗੋ- ਇਵੇਂਟ ਕੋਰਡੀਨੇਟਰਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਪਿ੍ਰੰ. ਡਾ. ਪਰਦੀਪ ਭੰਡਾਰੀ ਨੇ ਕਿਹਾ ਕਿ ਦੇਸ਼ ਦੀ ਸਰਹਦਾਂ ਦੀ ਰੱਖਿਆ ਕਰਦੇ ਹੋਏ ਆਪਣੇ ਪ੍ਰਾਣ ਤਿਆਗਨ ਵਾਲੇ ਸ਼ਹੀਦਾਂ ਨੂੰ ਭਾਵਨਾਤਮਕ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਅਤੇ ਐਨਸੀਸੀ ਕੈਡਟਾਂ ਨੂੰ ਇਨਾਂ ਬਲਿਦਾਨਾਂ ਦੇ ਰਸਤੇ ਤੇ ਚਲਦੇ ਹੋਏ ਆਪਣੇ ਦੇਸ਼ ਦੇ ਲਈ ਰਾਸ਼ਟਰ ਭਾਵਨਾ ਅਤੇ ਚੇਤਨਾ ਨਾਲ ਕਾਰਜ ਕਰਨਾ ਚਾਹੀਦਾ ਹੈ ਤਾਕਿ ਦੇਸ਼ ਦੀ ਅਖੰਡਤਾ ਨੂੰ ਕਾਇਮ ਰਖਿਆ ਜਾ ਸਕੇ। 

ਮੁੱੱਖ ਮਹਿਮਾਨ ਐਮਐਫ ਫਾਰੂਕੀ ਨੇ ਆਪਣੇ ਸੰਬੋਧਨ ਵਿੱਚ ਭਾਰਤ ਦੀ ਸੇਨਾ ਦੁਆਰਾ ਕਾਰਗਿਲ ਦੀ ਲੜਾਈ ਵਿੱਚ ਦਰਸਾਏ ਗਏ ਅਭੂਤਪੂਰਵ ਸ਼ੋਰਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਦੇ ਨੋਜਵਾਨਾਂ ਨੂੰ ਇਨਾਂ ਵੀਰ ਸੈਨਿਕਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਦੀ ਤੱਰਕੀ ਦੇ ਲਈ ਆਤਮ ਨਿਅੰਤਰਨ, ਨਿਸ਼ਠਾ, ਖੁੱਦ ਦਾ ਮੂਲਾਂਕਨ ਆਦਿ ਗੁਣਾਂ ਦਾ ਵਿਕਾਸ ਕਰ ਕੇ ਆਪਣੇ ਸਮਾਜ ਨੂੰ ਵਿਕਾਸ ਦੇ ਵੱਲ ਲੈ ਕੇ ਜਾਨਾ ਚਾਹੀਦਾ ਹੈ।

ਰੋਹਿਤ ਸ਼ਰਮਾ ਨੇ ਉਪਰੋਕਤ ਸ਼ਹੀਦਾਂ ਦੇ ਬਲਿਦਾਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਾਕ ਰਾਇਡਰਸ ਸ਼ਹਿਰ ਦੇ ਵੱਖ ਵੱਖ ਗੈਰ ਸਰਕਾਰੀ ਸਮਾਜ ਸੇਵਕ ਸੰਗਠਨਾਂ ਦੇ ਸਹਿਯੋਗਕ ਨਾਲ ਇਨਾਂ ਸ਼ਹੀਦਾਂ ਦੀ ਮੂਰਤੀਆਂ ਦੇ ਰਖ ਰਖਾਵ ਦੇ ਕਾਰਜ ਨੂੰ ਕਰੇਗਾ।  

ਪਿ੍ਰੰ. ਡਾ. ਪਰਦੀਪ ਭੰਡਾਰੀ, ਰੋਹਿਤ ਸ਼ਰਮਾ ਅਤੇ ਐਮਐਫ ਫਾਰੂਕੀ ਨੇ ਉਪਰੋਕਤ ਸ਼ਹੀਦਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸੰਮਾਨ ਚਿੰਨ ਦੈ ਕੇ ਸੰਮਾਨਤ ਕੀਤਾ।