ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਨੇ ਕੈਂਪਸ ‘ਚ ‘ਸੰਪਰਦਾਇਕ ਸਦਭਾਵਨਾ ਮੁਹਿੰਮ ਹਫ਼ਤਾ‘ ਮਨਾਇਆ
ਫਿਰੋਜ਼ਪੁਰ, 25 ਨਵੰਬਰ 2022:
ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਮੰਤਰਾਲੇ ਵਲੋਂ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ (ਪੰਜਾਬ ਸਰਕਾਰ ਦੁਆਰਾ ਸਥਾਪਿਤ ) ਵਿਖੇ 19 ਤੋਂ 25 ਨਵੰਬਰ, 2022 ਤੱਕ "ਸੰਪਰਦਾਇਕ ਸਦਭਾਵਨਾ ਮੁਹਿੰਮ ਹਫ਼ਤਾ" ਮਨਾਇਆ ਗਿਆ।
ਇਸ ਮੌਕੇ ਐਨ.ਐਸ.ਐਸ. ਯੂਨਿਟ ਪੋਲੀ ਵਿੰਗ ਤੇ ਰੈੱਡ ਰਿਬਨ ਕਲੱਬ ਨੇ ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਵਿੱਚ ਏਕਤਾ, ਭਾਈਚਾਰਕ ਸਾਂਝ ਅਤੇ ਰਾਸ਼ਟਰੀ ਏਕਤਾ ਨੂੰ ਯਾਦ ਰੱਖਣ ਲਈ ਪੇਂਟਿੰਗ ਅਤੇ ਲੇਖ-ਲਿਖਣ ਮੁਕਾਬਲੇ ਕਰਵਾਏ। ਫਿਰੋਜ਼ਪੁਰ ਜ਼ਿਲ੍ਹੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਡਾ. ਰਾਮੇਸ਼ਵਰ ਸਿੰਘ ਕਟਾਰਾ (ਰਿਟਾ. ਲੈਕਚਰਾਰ) ਅਤੇ ਸ. ਇੰਦਰਪਾਲ ਸਿੰਘ (ਸਰਕਾਰੀ ਸਾਇੰਸ ਮਾਸਟਰ) ਵਲੋਂ ਵੱਖ-ਵੱਖ ਕਰਵਾਏ ਸੈਮੀਨਾਰ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਦਿਆਰਥੀਆਂ ਨੂੰ ਆਪਣੇ ਰਾਸ਼ਟਰ ਪ੍ਰਤੀ ਪਹਿਲ ਦੇ ਅਧਾਰ ‘ਤੇ ਸੱਚੀ ਸ਼ਰਧਾ ਤੇ ਸਦਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ. ਡਾ. ਬੂਟਾ ਸਿੰਘ ਸਿੱਧੂ ਨੇ ਕੈਂਪਸ ਵਿੱਚ ਭਾਈਚਾਰਕ ਸਾਂਝ ਅਭਿਆਨ ਹਫ਼ਤੇ ਦੇ ਸਾਰੇ ਸਮਾਗਮਾਂ ਦੇ ਆਯੋਜਨ ਵਿੱਚ ਸਾਰੇ ਪ੍ਰੋਗਰਾਮ ਅਫ਼ਸਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮਾਮਲੇ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਮੁਹਿੰਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀ ਤੇ ਸਟਾਫ ਨੂੰ ਇਸ ਮੁਹਿੰਮ ਨੂੰ ਅੱਗੇ ਵੀ ਇਸੇ ਤਰਾਂ ਜਾਰੀ ਰੱਖਣਾ ਚਾਹੀਦਾ ਹੈ। ਰਜਿਸਟਰਾਰ ਪ੍ਰੋ. ਗਜ਼ਲ ਪ੍ਰੀਤ ਅਰਨੇਜਾ ਨੇ ਐਨ.ਐਸ.ਐਸ ਵਾਲੰਟੀਅਰਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਇਸ ਏਕਤਾ, ਸਦਭਾਵਨਾ ਤੇ ਰਾਸ਼ਟਰੀ ਏਕਤਾ ਦੇ ਦ੍ਰਿਸ਼ਟੀਕੋਣ ਅਤੇ ਕਾਰਜਾਂ ਨੂੰ ਸੰਭਵ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਇਕ ਹਫਤਾ ਚਲੇ ਇਸ ਪ੍ਰੋਗਰਾਮ ਵਿੱਚ ਪ੍ਰੋ. ਸ. ਗੁਰਜੀਵਨ ਸਿੰਘ ਪ੍ਰੋਗਰਾਮ ਅਫਸਰ ਐਨ.ਐਸ.ਐਸ. ਪੋਲੀ ਵਿੰਗ, ਸ. ਗੁਰਪ੍ਰੀਤ ਸਿੰਘ ਨੋਡਲ ਅਫਸਰ ਰੈਡ ਰਿਬਨ ਕਲੱਬ ਅਤੇ ਯਸ਼ਪਾਲ (ਕੈਂਪਸ ਪੀ.ਆਰ.ਓ.) ਤੇ ਨੋਡਲ ਅਫ਼ਸਰ ਰੈਡ ਰਿਬਨ ਕਲੱਬ ਦੇ ਯਤਨਾਂ ਸਦਕਾ ਸਫਲਤਾ ਪੂਰਬਕ ਨੇਪਰੇ ਚਾੜਿਆ ਗਿਆ। ਡੀਨ ਸਟੂਡੈਂਟ ਵੈਲਫੇਅਰ ਪ੍ਰੋ. ਡਾ. ਲਲਿਤ ਸ਼ਰਮਾ ਤੇ ਪ੍ਰਿੰਸੀਪਲ ਪੋਲੀ ਵਿੰਗ ਪ੍ਰੋ. ਡਾ. ਸੰਜੀਵ ਦੇਵੜਾ ਵਲੋਂ ਪ੍ਰੋਗਰਾਮ ਪ੍ਰਬੰਧਕ ਟੀਮ ਦੀ ਸਰਾਹਨਾ ਕੀਤੀ ਗਈ।