ਦੋਆਬਾ ਕਾਲਜ ਵਿਖੇ ਸਾਇੰਸ ਇਨ ਡੇਲੀ ਲਾਇਫ ਤੇ– ਸਕਿਲ ਡਿਵੈਲਪਮੈਂਟ ਕੋਰਸ ਸਮਾਪਤ
ਜਲੰਧਰ, 25 ਜੁਲਾਈ, 2022: ਦੋਆਬਾ ਕਾਲਜ ਦੀ ਫੈਕਲਟੀ ਆਫ ਸਾਇੰਸਿਜ਼ ਵੱਲੋਂ ਸਾਇੰਸ ਇਨ ਡੇਲੀ ਲਾਇਫ ਤੇ ਵਿਦਿਆਰਥੀਆਂ ਲਈ ਸਕਿਲ ਡਿਵੈਲਪਮੇਂਟ ਵੈਲਿਊ ਏਡਿਡ ਸਰਟੀਫਿਕੇਟ ਕੋਰਸ ਦਾ ਅਯੋਜਨ ਕੀਤਾ ਗਿਆ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਵੈਲਿਉ ਏਡਿਡ ਸਕਿਲ ਡਿਵੈਲਪਮੇਂਟ ਕੋਰਸ ਵਿੱਚ ਵਿਦਿਆਰਥੀਆਂ ਨੂੰ ਜੀਵਨ ਵਿੱਚ ਰੋਜਮਰਰਾ ਇਸਤੇਮਾਲ ਕੀਤੇ ਜਾਨ ਵਾਲੇ ਜ਼ਰੂਰੀ ਸਾਇੰਟੀਫਿਕ ਉਪਕਰਣਾਂ ਜਿਵੇਂ ਕਿ ਬਲੱਡ ਪ੍ਰੈਸ਼ਰ ਯੂਨਿਟ ਦੁਆਰਾ ਬਲੱਡ ਪ੍ਰੈਸ਼ਰ ਨਾਪਣ, ਗੁਲੂਕੋਮੀਟਰ ਦੁਆਰਾ ਬਲੱਡ ਗੁਲੂਕੋਜ਼ ਚੈਕ ਕਰਨ, ਬਲੱਡ ਟੈਸਟਿੰਗ ਕਿਟ ਦੁਆਰਾ ਬਲੱਡ ਗਰੁਪ ਲੱਭਣ ਆਦਿ ਲੈਬੋਰੇਟਰੀਜ਼ ਵਿੱਚ ਸਿੱਖਾਇਆ ਗਿਆ। ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਾਡੀ ਅਕਾਸ਼ ਗੰਗਾ ਵਿੱਚ ਮੌਜੂਦ ਬਲੈਕ ਹੌਲਸ ਦੇ ਬਾਰੇ ਵਿੱਚ ਜਾਣਕਾਰੀ ਅਤੇ ਦਰਖੱਤਾਂ ਵਿੱਚ ਮੌਜੂਦ ਕੈਂਮਬੀਅਨ ਰਿੰਗਸ ਦੀ ਗਿਣਤੀ ਕਰ ਕੇ ਰੁੱਖਾਂ ਦੀ ਉਮਰ ਦਾ ਅੰਦਾਜਾ ਲਗਾਣਾ ਵੀ ਦੱਸਿਆ।
ਡਾ. ਨਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਪਾਰਟੀਕਲ ਐਕਸਲਾਰੈਟਰ ਅਤੇ ਬਲੈਕ ਹੋਲ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸਦਾ ਗ੍ਰੇਵੀਟੇਸ਼ਨਲ ਪੁਲ ਇੰਨਾ ਜ਼ਿਆਦਾ ਹੁੰਦਾ ਹੈ ਕਿ ਉਹ ਪ੍ਰਕਾਸ਼ ਨੂੰ ਆਪਣੇ ਅੰਦਰ ਖਿੱਚ ਲੈਂਦਾ ਹੈ। ਉਨਾਂ ਵਿਦਿਆਰਥੀਆਂ ਨੂੰ ਲੋਜ਼ ਆਫ ਫੋਟੋਲੇਕਿਟ੍ਰਕਲ ਈਮੀਸ਼ਨ ਅਤੇ ਪਲੈਂਕ ਕਾਂਸਟੈਂਟ ਦੇ ਬਾਰੇ ਵਿੱਚ ਐਕਸਪੈਰੀਮੇਂਟ ਕਰਵਾਏ। ਡਾ. ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਡਾਏਕਾਟ ਪਲਾਂਟ ਸਟੇਮ ਅਤੇ ਰੇਡਿਅਲ ਲਾਂਗੀਚਿਊਡਨਲ ਸੈਕਸ਼ਨਸ ਦਿਖਾ ਕੇ ਉਸਦੇ ਅੰਦਰ ਮੌਜੂਦ ਜ਼ਾਇਲਮ ਅਤੇ ਪਲਾਂਟ ਟਿਸ਼ੂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਡਾ. ਸ਼ਿਵਿਕਾ ਦੱਤਾ ਨੇ ਵਿਦਿਆਰਥੀਆਂ ਨੂੰ ਬਲੱਡ ਗਰੁਪ, ਬਲੱਡ ਪ੍ਰੈਸ਼ਰ ਅਤੇ ਬਲੱਡ ਗੁਲੂਕੋਜ਼ ਟੈਸਟਿੰਗ, ਵੈਸਟ ਕੰਪੋਸਟਿੰਗ ਅਤੇ ਲੈਬੋਰੇਟਰੀ ਵਿੱਚ ਮੌਜੂਦ ਵੱਖ ਵੱਖ ਜੀਵਾਂ ਦੇ ਸਪੈਸੀਮੈਨਸ ਅਤੇ ਸਲਾਈਡਸ ਦਿਖਾਏ। ਡਾ. ਰਜਨੀਸ਼ ਸੈਣੀ ਨੇ ਕਮਿਸਟਰੀ ਦੀ ਲੈਬ ਵਿੱਚ ਖਾਦ ਪਦਾਰਥਾਂ ਵਿੱਚ ਏਡਲਟ੍ਰੈਸ਼ਨ ਲੱਭਣ ਦੇ ਤੋਰ ਤਰੀਕੇ ਵੀ ਦੱਸੇ।