ਦੁਆਬਾ ਕਾਲਜ ਵਿੱਖੇ ਕਲਾਉਡ ਕਿਚਨ ਦੇ ਮਹੱਤਵ ਤੇ ਸੈਮੀਨਾਰ ਅਯੋਜਤ
ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੁਆਰਾ ਬੀਟੀਐਚਐਮ ਅਤੇ ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਦੇ ਵਿਦਿਆਰਥੀਆਂ ਦੇ ਲਈ ਕਲਾਉਡ ਕਿਚਨ ਦੁਆਰਾ ਫੂਡ ਦੀ ਡਿਲਵਰੀ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸ਼੍ਰੀ ਸੁਮਿਤ ਚਕ੍ਰਵਤੀ- ਸ਼ੈਫ ਫਾਰਚਿਊਨ ਐਵਿਨਿਉ ਹੋਟਲ ਬਤੌਰ ਮੁੱਖ ਵੱਕਤਾ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਜੇਸ਼ ਕੁਮਾਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਜਲੰਧਰ 18 ਅਪ੍ਰੈਲ, 2023: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਵਿਭਾਗ ਦੁਆਰਾ ਬੀਟੀਐਚਐਮ ਅਤੇ ਡਿਪਲੋਮਾ ਇਨ ਫੂਡ ਪ੍ਰੋਡਕਸ਼ਨ ਦੇ ਵਿਦਿਆਰਥੀਆਂ ਦੇ ਲਈ ਕਲਾਉਡ ਕਿਚਨ ਦੁਆਰਾ ਫੂਡ ਦੀ ਡਿਲਵਰੀ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਸ਼੍ਰੀ ਸੁਮਿਤ ਚਕ੍ਰਵਤੀ- ਸ਼ੈਫ ਫਾਰਚਿਊਨ ਐਵਿਨਿਉ ਹੋਟਲ ਬਤੌਰ ਮੁੱਖ ਵੱਕਤਾ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਰਾਜੇਸ਼ ਕੁਮਾਰ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦੇ ਟੂਰੀਜ਼ਮ ਅਤੇ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਹੋਟਲਾਂ ਵਿੱਚ ਇੰਡਸਟ੍ਰਿਅਲ ਵਿਜ਼ਿਟ, ਸੈਮੀਨਾਰ ਅਤੇ ਵਰਕਸ਼ਾਪ ਕਰਵਾਈ ਜਾਂਦੀ ਹੈ ਤਾਕਿ ਹੋਟਲ ਇੰਡਸਟਰੀ ਦੀ ਬਾਰੀਕੀਆਂ ਦੇ ਬਾਰੇ ਵਿੱਚ ਇਹਨਾਂ ਨੂੰ ਵਿਸਤਾਰ ਨਾਲ ਜਾਣਕਾਰੀ ਦਿੱਤੀ ਜਾ ਸਕੇ। ਇਸੇ ਦਾ ਨਤੀਜਾ ਹੈ ਕਿ ਹੋਟਲ ਮੈਨੇਜਮੇਂਟ ਦੇ ਵਿਦਿਆਰਥੀ ਹਰ ਸਾਲ ਨਾਮਵਰ ਹੋਟਲਾਂ ਵਿੱਚ ਦੇਸ਼ ਅਤੇ ਵਿਦੇਸ਼ ਵਿੱਚ ਪਲੇਸਮੇਂਟ ਪ੍ਰਾਪਤ ਕਰਦੇ ਹਨ।
ਹੋਟਲ ਫੋਰਚਊਨ ਐਵਿਨਿਉ ਦੇ ਸੁਮਿਤ ਚਕ੍ਰਵਤੀ ਦੇ ਵਿਦਿਆਰਥੀਆਂ ਨੂੰ ਅੱਜ ਦੇ ਦੌਰ ਵਿੱਚ ਕਲਾਉਡ ਕਿਚਨ ਦੀ ਘੱਟ ਸਮੇਂ ਵਿੱਚ ਵਦਿਆ ਕਵਾਲਿਟੀ ਦੇ ਫੂਡ ਨੂੰ ਜਲਦੀ ਡਿਲਵਰੀ ਕਰਨ ਦੀ ਤਕਨੀਕਾਂ ਅਤੇ ਇਸ ਵਿਧੀ ਦੀ ਉਪਯੋਗਿਤਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਲਾਉਡ ਕਿਚਨ ਕਾਂਸੇਪਟ ਦੇ ਅੰਤਰਗਤ ਇੱਕ ਹੀ ਕਲਾਉਡ ਕਿਚਨ ਨੂੰ ਸ਼ੇਅਰ ਕਰ ਕੇ ਆਪਣੀ ਲਾਗਤ ਨੂੰ ਘੱਟ ਕਰ ਸਕਦੇ ਹਨ ਜਿਸ ਤੋਂ ਰੋਜਗਾਰ ਦੇ ਨਵੇ ਮੌਕੇ ਅਤੇ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ ਅਤੇ ਗਾਹਕਾਂ ਦਾ ਸਮਾਨ ਘੱਟ ਸਮੇਂ ਵਿੱਚ ਹੋਰ ਗਾਹਕਾਂ ਨੂੰ ਵੀ ਘੱਟ ਸਮੇਂ ਵਿੱਚ ਪਹੁੰਚਾਇਆ ਜਾ ਸਕਦਾ ਹੈ। ਪ੍ਰੋ. ਰਾਜੇਸ਼ ਕੁਮਾਰ ਨੇ ਕਲਾਉਡ ਕਿਚਨ ਦੇ ਵੱਦਧੇ ਦੌਰ ਅਤੇ ਇਸਦੇ ਮਹੱਤਵ ਤੇ ਚਰਚਾ ਕੀਤੀ।