ਦੁਆਬਾ ਕਾਲਜ ਵਿੱਖੇ ਭਾਰਤੀ ਮਾਣਕ ਬਿਊਰੋ ਦੁਆਰਾ ਸੰਗੋਸ਼ਠੀ 

ਦੁਆਬਾ ਕਾਲਜ ਦੇ ਬਿਊਰੋ ਆਫ ਇੰਡਿਅਨ ਸਟੈਂਡਰਸ ਯੁਨਿਟ ਵੱਲੋਂ ਭਾਰਤੀ ਮਾਣਕ ਬਿਊਰੋ ਵਿਸ਼ੇ ਤੇ  ਸੰਗੋਸ਼ਠੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੰਜੀਵਨ ਸਿੰਘ ਡਡਵਾਲ- ਰਿਜ਼ਨਲ ਰਿਸੋਰਸ ਪਰਸਨ, ਬੀਆਈਐਸ ਬਤੌਰ ਮੁੱਖ ਵਕਤਾ ਅਤੇ ਆਸ਼ੀਸ਼ ਕੁਮਾਰ ਦਿਵੇਦੀ- ਸਟੈਂਡਰਡ ਪ੍ਰਮੋਸ਼ਨ ਆਫਿਸਰ, ਬੀਐਸਆਈ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਕੇਸ਼ ਕੁਮਾਰ- ਸੰਯੋਜਕ, ਡਾ. ਅਸ਼ਵਨੀ ਕੁਮਾਰ, ਪ੍ਰੋ. ਗੁਲਸ਼ਨ ਸ਼੍ਰਮਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 

ਦੁਆਬਾ ਕਾਲਜ ਵਿੱਖੇ ਭਾਰਤੀ ਮਾਣਕ ਬਿਊਰੋ ਦੁਆਰਾ ਸੰਗੋਸ਼ਠੀ 

ਜਲੰਧਰ, 29 ਮਾਰਚ, 2023: ਦੁਆਬਾ ਕਾਲਜ ਦੇ ਬਿਊਰੋ ਆਫ ਇੰਡਿਅਨ ਸਟੈਂਡਰਸ ਯੁਨਿਟ ਵੱਲੋਂ ਭਾਰਤੀ ਮਾਣਕ ਬਿਊਰੋ ਵਿਸ਼ੇ ਤੇ  ਸੰਗੋਸ਼ਠੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸੰਜੀਵਨ ਸਿੰਘ ਡਡਵਾਲ- ਰਿਜ਼ਨਲ ਰਿਸੋਰਸ ਪਰਸਨ, ਬੀਆਈਐਸ ਬਤੌਰ ਮੁੱਖ ਵਕਤਾ ਅਤੇ ਆਸ਼ੀਸ਼ ਕੁਮਾਰ ਦਿਵੇਦੀ- ਸਟੈਂਡਰਡ ਪ੍ਰਮੋਸ਼ਨ ਆਫਿਸਰ, ਬੀਐਸਆਈ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਰਾਕੇਸ਼ ਕੁਮਾਰ- ਸੰਯੋਜਕ, ਡਾ. ਅਸ਼ਵਨੀ ਕੁਮਾਰ, ਪ੍ਰੋ. ਗੁਲਸ਼ਨ ਸ਼੍ਰਮਾ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ। 


ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਭਾਰਤੀ ਮਾਣਕ ਬਿਊਰੋ ਵਿਭਾਗ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਦੇਸ਼ ਦੇ ਯੂਥ ਵਿੱਚ ਵੱਖ-ਵੱਖ ਚੀਜਾਂ ਦੀ ਸਟੈਂਡਰਾਈਜੇਸ਼ਨ ਦੇ ਮਾਪਦੰਡਾ ਅਤੇ ਗੁਣਵੱਤਾ ਦੇ ਬਾਰੇ ਵਿੱਚ ਜਾਗਰੁਕ ਕਰਨ ਦੇ ਲਈ ਬਹੁਤ ਹੀ ਵਦਿਆ ਕੰਮ ਕਰ ਰਹੀ ਹੈ ਅਤੇ ਸਾਰਿਆਂ ਨੂੰ ਚਾਹੀਦਾ ਹੈ ਕਿ ਆਈਐਸਆਈ ਮਾਰਕੇ ਵਾਲੇ ਕਵਾਲਿਟੀ ਪ੍ਰੋਡਕਟਸ ਦੀ ਹੀ ਖਰੀਦਦਾਰੀ ਕਰਨ ਅਤੇ ਘਟਿਆ ਉਤਪਾਤਾਂ ਤੋਂ ਬਚਾਅ ਕੀਤਾ ਜਾ ਸਕੇ।


ਸੰਜੀਵਨ ਸਿੰਘ ਡਡਵਾਲ ਨੇ ਬਿਊਰੋ ਆਫ ਇੰਡਿਅਨ ਸਟੈਂਰਡਸ ਦੀ ਸੰਸਥਾ ਦੀ ਸਮੂਚੀ ਕਾਰਜ ਪ੍ਰਣਾਲੀ, ਕੰਮ ਕਾਜ ਦੇ ਤੌਰ ਤਰੀਕੇ, ਵੱਖ ਵੱਖ ਪ੍ਰੋਡਕਟਾਂ ਦੀ ਸਰਟੀਫਿਕੇਸ਼ਨ ਦੀ ਪ੍ਰਕ੍ਰਿਆ ਅਤੇ ਦੇਸ਼ ਵਿੱਚ ਬਣਾਏ ਜਾਨ ਵਾਲੇ ਵੱਖ ਵੱਖ ਉਤਪਾਦਾਂ ਦੀ ਗੁਣਵੱਤਾ ਮਾਪਣ ਦੀ ਤਕਨੀਕਾਂ ਅਤੇ ਆਈਐਸਆਈ ਮਾਰਕ ਲਗਾਉਣ ਦੀ ਵਿੱਧੀ ਆਦਿ ਦੇ ਬਾਰੇ ਵਿੱਚ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। 


ਡਾ. ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਸਟੈਂਡਰਡਸ ਰਾਇਟਿੰਗ ਦੇ ਪਰੋਸੇਸ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਇੱਕ ਜਾਗਰੁਕ ਖਰੀਦਦਾਰ ਬਣਨ ਦੇ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਤੇ ਹਾਜ਼ਰ ਵਿਦਿਆਰਥੀਆਂ ਵਿੱਚ ਸਟੈਂਡਰਡ ਰਾਇਟਿੰਗ ਕੰਪੀਟੀਸ਼ਨ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਰਤਨੀਤ ਕੌਰ- ਬੀਐਸਸੀ ਬੀਐਡ ਮੈਡੀਕਲ ਸਮੈਸਟਰ-4 ਨੇ ਪਹਿਲਾ, ਲਕਸ਼ਮੀ- ਬੀਐਸਸੀ ਮੈਡੀਕਲ ਸਮੈਸਟਰ-6 ਨੇ ਦੂਸਰਾ, ਪੀਹੂ- ਬੀਐਸਸੀ ਆਈਟੀ ਸਮੈਸਟਰ-2 ਨੇ ਤੀਸਰਾ ਅਤੇ ਅਰਸ਼ਦੀਪ ਕਰੌ- ਬੀਕਾਮ ਸਮੈਸਟਰ-6 ਨੇ ਕਾਉਂਸਲੇਸ਼ਨ ਪਰਾਇਜ਼ ਪ੍ਰਾਪਤ ਕੀਤਾ।


ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਰਾਕੇਸ਼ ਕੁਮਾਰ ਨੇ ਮੁੱਖ ਵਕਤਾ ਸ਼੍ਰੀ ਸੰਜੀਵਨ ਸਿੰਘ ਡਡਵਾਲ ਨੂੰ ਸੰਮਾਨ ਚਿੰਨ ਦੇ ਕੇ ਵਿਦਿਆਰਥੀਆਂ ਨੂੰ ਸੰਮਾਨਿਤ ਕੀਤਾ।