ਦੋਆਬਾ ਕਾਲਜ ਵਿੱਚ ਸੰਸਕ੍ਰਿਤ ਸੱਦਭਾਵ ’ਤੇ ਸੈਮੀਨਾਰ ਅਯੋਜਤ
ਜਲੰਧਰ, 4 ਦਸੰਬਰ, 2024: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਸੰਸਕ੍ਰਿਤ ਸੱਦਭਾਵ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਬੁਲਾਰੇ ਪ੍ਰੋ. ਸੁਖਵਿੰਦਰ ਸਿੰਘ—ਵਿਭਾਗਮੁੱਖੀ ਇਤਿਹਾਸ ਵਿਭਾਗ ਨੇ ਹਾਜਰ ਵਿਦਿਆਰਥੀਆਂ ਨੂੰ ਸੰਸਕ੍ਰਿਤ ਸੱਦਭਾਵ ਦੇ ਵੱਖ—ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ । ਪ੍ਰੋ. ਸੁਖਵਿੰਦਰ ਸਿੰਘ ਨੇ ਅੱਜ ਦੇ ਦੌਰ ਵਿੱਚ ਆਧੁਨਿਕ ਵਿਸ਼ਵੀਕਰਨ ਅਤੇ ਖੇਤਰੀਵਾਦ ਦੇ ਦੌਰ ਵਿੱਚ ਸੰਸਕ੍ਰਿਤ ਸੱਦਭਾਵ ਨੂੰ ਕਾਇਮ ਰੱਖਣ ਅਤੇ ਇਸਨੂੰ ਬਰਕਰਾਰ ਰੱਖਣ ਵਿੱਚ ਪੇਸ਼ ਆ ਰਹੀ ਚੁਣੌਤੀਆਂ ਦਾ ਜ਼ਿਕਰ ਕੀਤਾ । ਉਨ੍ਹਾਂ ਨੇ ਦੱਸਿਆ ਕਿ ਕਿਵੇਂ ਆਮ ਲੋਕ ਅਤੇ ਵੱਖ—ਵੱਖ ਸੰਸਥਾਵਾਂ ਇਨ੍ਹਾਂ ਚੁਣੌਤੀਆਂ ਦਾ ਮਜਬੂਤੀ ਨਾਲ ਸਾਮਹਣਾ ਕਰ ਆਪਣੇ—ਆਪਣੇ ਖੇਤਰਾਂ ਵਿੱਚ ਸੰਸਕ੍ਰਿਤ ਸੱਦਭਾਵ ਨੂੰ ਵਧਾਵਾ ਦੇ ਕੇ ਇੱਕ ਭਾਰਤ ਸਰਵੋਤਮ ਭਾਰਤ ਦੇ ਉਦੇਸ਼ ਨੂੰ ਪੂਰਾ ਕਰ ਸਕਦੇ ਹਨ ।
ਪ੍ਰੋ. ਸੁਖਵਿੰਦਰ ਸਿੰਘ ਨੇ ਵੱਖ—ਵੱਖ ਇਤਿਹਾਸਿਕ ਉਦਾਹਣਾ ਦਿੰਦਿਆਂ ਕਿਹਾ ਕਿ ਕਿਵੇਂ ਅਸੀਂ ਸਾਮੂਹਿਕ ਯੋਗਦਾਨ, ਆਪਸੀ ਭਾਈਚਾਰਾ ਅਤੇ ਆਪਸੀ ਸੱਭਿਆਚਾਰਕ ਸਾਂਝ, ਰੀਤੀ—ਰਿਵਾਜਾਂ ਦਾ ਸਤਿਕਾਰ ਕਰ ਵਿਸ਼ਵ ਦੇ ਲੋਕਾਂ ਨੂੰ ਵਾਸੂਦੇਵ ਕੁਟੁੰਬਕਮ ਦੇ ਮੰਤਰ ਨਾਲ ਜੋੜ ਕੇ ਖੇਤਰ ਅਤੇ ਭਾਸ਼ਾ ਤੋਂ ਉੱਪਰ ਉਠ ਕੇ ਆਪਸ ਵਿੱਚ ਜੋੜ ਸਕਦੇ ਹਾਂ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਭਾਰਤ ਦੇ ਸੱਭਿਆਚਾਰਕ ਕਦਰਾਂ—ਕੀਮਤਾਂ ਦੇ ਪ੍ਰਸਾਰ ਦੇ ਲਈ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਕਿਉਂਕਿ ਨੌਜਵਾਨ ਹੀ ਦੇਸ਼ ਦੀ ਸੱਭਿਅਤਾ ਦੇ ਪ੍ਰਤੀਕ ਦੇ ਮੁੱਖ ਥੰਮ੍ਹ ਹਨ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਰਸ਼ਦੀਪ ਸਿੰਘ — ਸੰਯੋਜਕ ਐਨਐਸਐਸ ਨੇ ਪ੍ਰੋ. ਸੁਖਵਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।