ਸਾਈਬਰ ਸਿਕਿਓਰਿਟੀ ਤੇ ਸੈਮੀਨਾਰ ਅਯੋਜਤ
ਜਲੰਧਰ, 7 ਦਿਸੰਬਰ, 2022: ਦੁਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੁਆਰਾ ਸਾਈਬਰ ਕਿਕਿਓਰਿਟੀ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਗੁਰਸਿਮਰਨ ਸਿੰਘ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਨਵੀਨ ਜੋਸ਼ੀ, ਪ੍ਰਾਧਿਆਪਕਾਂ ਅਤੇ 100 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਸੈਮੀਨਾਰ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਈਬਰ ਸੁਰੱਖਿਆ ਦੇ ਪ੍ਰਤਿ ਜਾਗਰੂਕ ਕਰਨਾ ਹੈ ਜਿਸ ਤੋਂ ਕਿ ਉਹ ਆਈਡੈਂਟਿਟੀ ਥੈਫਟ ਅਤੇ ਡਾਟਾ ਦੀ ਚੋਰੀ ਤੋਂ ਬਚਾਅ ਕਰ ਸਕਨ। ਉਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਬਹੁਤ ਸਾਰੇ ਸਰਕਾਰੀ ਅਤੇ ਵਿਆਪਾਰਕ ਪ੍ਰਤਿਸ਼ਠਾਨਾਂ ਤੇ ਸਾਈਬਰ ਹਮਲੇ ਹੋਏ ਹਨ ਇਸ ਤੋਂ ਬਚਾਅ ਦਾ ਇੱਕਮਾਤਰ ਤਰੀਕਾ ਇਨਾਂ ਹਮਲਿਆਂ ਦੇ ਪ੍ਰਤਿ ਜਾਗਰੂਕਤਾ ਅਤੇ ਇੰਟਰਨੇਟ ਸੈਫਟੀ ਦੇ ਸੁੱਰਖਿਆ ਦੇ ਤੌਰ ਤਰੀਕੇ ਦਾ ਪ੍ਰਯੋਗ ਕਰਨਾ ਹੈ।
ਪ੍ਰੋ. ਗੁਰਸਿਮਰਨ ਸਿੰਘ ਨੇ ਆਨਸਕ੍ਰੀਨ ਕੀਬੋਰਡ ਦੇ ਇਸਤੇਮਾਲ ਦੁਆਰਾ ਸੁੱਰਖਿਅਤ ਪਾਸਵਰਡ ਕ੍ਰਿਏਸ਼ਨ, ਇੰਟਰਨੇਟ ਬਰਾਉਜ਼ਰ ਦੀ ਟੈਕਨੀਕਲ ਸੈਟਿੰਗ, ਵਾਈਫਾਈ ਸਿਕਿਓਰਿਟੀ ਸੈਟਿੰਗ, ਬਲੂਟੂਥ ਦਾ ਸਟੀਕ ਉਪਯੋਗ ਅਤੇ ਸੋਸ਼ਲ ਮੀਡੀਆ ਦੇ ਸੁੱਰਖਿਅਤ ਉਪਯੋਗ ਕਰਨ ਦੇ ਤੌਰ ਤਰੀਕੇ ਦੱਸੇ।