ਦੁਆਬਾ ਕਾਲਜ ਵਿੱਖੇ ਸਾਇਕਲਿੰਗ ਫਾਰ ਫਿਟਨੇਸ ਐਂਡ ਇੰਨਵਾਅਰਮੇਂਟ ਤੇ ਸੈਮੀਨਾਰ ਅਯੋਜਤ
ਜਲੰਧਰ, 29 ਨਵੰਬਰ, 2022: ਦੁਆਬਾ ਕਾਲਜ ਦੇ ਇੱਕ ਭਾਰਤ ਸ਼ਰੇਸ਼ਠ ਭਾਰਤ ਦੀ ਸਕੀਮ, ਡੀਸੀਜੇ ਬਾਈਕਰਜ਼ ਕਲੱਬ ਅਤੇ ਹਾਕ ਰਾਈਡਰਸ ਕਲੱਬ ਦੇ ਰੋਹਿਤ ਸ਼ਰਮਾ ਦੇ ਸਹਿਯੋਗ ਨਾਲ ਸਾਇਕਲਿੰਗ ਫਾਰ ਫਿਟਨੇਸ ਐਂਡ ਇੰਨਵਾਅਰਮੇਂਟ ਦੇ ਵਿਸ਼ੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਨਾਮਵਰ ਸਾਇਕਲਿਸਟ ਅਤੇ ਪੂਰਵ ਵਿਦਿਆਰਥੀ ਬਲਜੀਤ ਮਹਾਜਨ ਬਤੌਰ ਮੁੱਖ ਬੁਲਾਰਾ, ਡਾ. ਜਸਪਾਲ ਸਿੰਘ ਮਠਾਰੂ ਅਤੇ ਸ਼੍ਰੀ ਰੋਹਿਤ ਸ਼ਰਮਾ- ਹਾਕ ਰਾਈਡਰਸ ਕਲੱਬ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੋਹਲ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਅਰਸ਼ਦੀਪ ਸਿੰਘ, ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਰਾਹੁਲ ਭਾਰਦਵਾਜ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਾਲਜ ਦੇ ਹੋਨਹਾਰ ਪੂਰਵ ਵਿਦਿਆਰਥੀ ਸ਼੍ਰੀ ਬਲਜੀਤ ਮਹਾਜਨ ਨੇ ਬਤੌਰ ਸਾਇਕਲਿਸਟ 76 ਸਾਲ ਦੀ ਉਮਰ ਵਿੱਚ ਦੋ ਲੱਖ ਕਿਲੋਮੀਟਰ ਦੀ ਸਾਇਕਲਿੰਗ ਕਰ ਕੇ ਸਾਰੇ ਉੱਤਰ ਭਾਰਤ ਵਿੱਚ 2 ਲੱਖ ਸਾਇਕਲਿੰਗ ਕਰ ਕੇ ਇੱਕ ਕੀਰਤੀਮਾਨ ਸਥਾਪਤ ਕੀਤਾ ਹੈ ਜਿਸ ਤੋਂ ਕੀ ਸਾਰੇ ਯੂਥ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਡਾ. ਭੰਡਾਰੀ ਨੇ ਕਿਹਾ ਕਿ ਸਾਇਕਲਿੰਗ ਸਾਡੇ ਸ਼ਰੀਰ ਨੂੰ ਤੰਦਰੁਸਤ ਰਖਣ ਦਾ ਇੱਕ ਸਸ਼ਕਤ ਮਾਧਿਅਮ ਹੈ ਜਿਸ ਤੋਂ ਕਿ ਨ ਕੇਵਲ ਅਸੀ ਆਪਣੇ ਆਪ ਨੂੰ ਫਿਟ ਰਖਦੇ ਹਾਂ ਬਲਕਿ ਵਾਤਾਵਰਣ ਨੂੰ ਵੀ ਘੱਟ ਪ੍ਰਦੂਸ਼ਿਤ ਕਰਦੇ ਹਾਂ। ਉਨਾਂ ਨੇ ਕਿਹਾ ਕਿ ਉਮਰ ਇੱਕ ਨੰਬਰ ਮਾਤਰ ਹੈ ਅਤੇ ਆਪਣੇ ਸਮੇ ਦਾ ਸਹੀ ਇਸਤੇਮਾਲ ਕਰ ਕੇ ਕਿਸੇ ਵੀ ਉਮਰ ਵਿੱਚ ਕੋਈ ਵੀ ਉਪਲੱਬਧੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸ਼੍ਰੀ ਰੋਹਿਤ ਸ਼ਰਮਾ ਨੇ ਹਾਜ਼ਿਰੀ ਨੂੰ ਯੂਥ ਨੂੰ ਸਾਇਕਲਿੰਗ ਨੂੰ ਬਤੌਰ ਸਪੋਰਟਸ ਅਪਣਾਉਨ ਦੇ ਲਈ ਪ੍ਰੇਰਿਤ ਕੀਤਾ।
ਡਾ. ਓਮਿੰਦਰ ਜੋਹਲ ਨੇ ਹਾਜ਼ਿਰੀ ਨੂੰ ਸਾਇਕਲਿੰਗ ਅਪਣਾਉਨ ਦੇ ਲਈ ਪ੍ਰੇਰਿਤ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਨੇ ਇਸ ਮੌਕੇ ਤੇ ਹਾਜ਼ਿਰੀ ਨੂੰ ਡੀਸੀਜੇ ਬਾਇਕਰਜ਼ ਕਲੱਬ ਦੁਆਰਾ ਸਾਰਾ ਸਾਲ ਕੀਤੇ ਜਾਨ ਵਾਲੇ ਇਵੇਂਟਾਂ ਦੀ ਜਾਣਕਾਰੀ ਦਿੱਤੀ ਅਤੇ ਇਸ ਕਲੱਬ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਦੇ ਨਾਲ ਅਯੋਜਨ ਕੀਤੇ ਜਾਨ ਵਾਲੇ ਵੱਖ ਵੱਖ ਸਾਇਕਲਿੰਗ ਅਭਿਆਨਾ ਦੇ ਬਾਰੇ ਵੀ ਜਾਣਕਾਰੀ ਦਿੱਤੀ।