ਦੁਆਬਾ ਕਾਲਜ ਵਿਖੇ ਡਾ. ਬੀ.ਆਰ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਤੇ ਸੰਗੋਸ਼ਟੀ ਅਯੋਜਤ

ਜਲੰਧਰ 25 ਅਪ੍ਰੈਲ, 2022: ਦੋਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਪਾਲੀਟਿਕਲ ਸਾਇੰਸ ਅਤੇ ਐਨਐਸਐਸ ਵਿਭਾਗ ਵਲੋਂ ਡਾ. ਬੀ.ਆਰ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਤੇ ਸੰਗੋਸ਼ਟੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਬਲਬੀਰ ਬਤੌਰ ਮੁੱਖ ਵਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਵਿਨੇ ਗਿਰੋਤਰਾ- ਵਿਭਾਗਮੁੱਖੀ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪ੍ਰੋ. ਬਲਬੀਰ ਨੇ ਕਿਹਾ ਕਿ ਡਾ. ਭੀਮ ਰਾਵ ਅੰਬੇਡਕਰ ਜਾਤੀਵਾਦ, ਅਣਿਆਏ ਅਤੇ ਅਸਮਾਨਤਾ ਦੇ ਸਖਤ ਖਿਲਾਫ ਸਨ ਅਤੇ ਉਨਾਂ ਨੇ ਸਮਾਜ ਤੋਂ ਇਨਾਂ ਕੁਰਿਤਿਆਂ ਨੂੰ ਦੂਰ ਕਰਨ ਦੇ ਲਈ ਹਮੇਸ਼ਾ ਹੀ ਕਾਰਜ ਕੀਤਾ ਜਿਨਾਂ ਕਾਰਜਾਂ ਨੇ ਦੇਸ਼ ਵਿੱਚ ਸਮਾਜਿਕ ਸੁਧਾਰ ਦੀ ਲਹਿਰ ਲਿਆਉਣ ਵਿੱਚ ਸਬ ਨੂੰ ਮਜ਼ਬੂਰ ਕਰ ਦਿੱਤਾ। ਡਾ. ਅੰਬੇਡਕਰ ਨੇ ਮਹਿਲਾ ਕਾਮਗਾਰਾਂ ਦੇ ਉਤਥਾਨ ਦੇ ਲਈ ਵੀ ਕਾਰਜ ਕੀਤੇ ਅਤੇ ਭਾਰਤੀ ਅਰਥਵਿਵਸਥਾ ਨੂੰ ਬੇਹਤਰ ਬਣਾਉਨ ਦੇ ਲਈ ਵੀ ਬਹੁਤ ਯਤਨ ਕੀਤੇ। ਉਨਾਂ ਨੇ ਕਿਹਾ ਕਿ ਅੰਬੇਡਕਰ ਨੇ ਭਾਰਤੀ ਸੰਵਿਧਾਨ ਦੀ ਰਚਨਾ ਵਿੱਚ ਅਹਿਮ ਭੂਮਿਕਾ ਨਿਭਾਈ। ਉਨਾਂ ਨੇ ਨਾਗਰਿਕਾਂ ਦੇ ਅਧਿਕਾਰ ਅਤੇ ਡਿਊਟੀ ਪਰਿਭਾਸ਼ਿਤ ਕੀਤੇ ਜੋ ਕਿ ਭਾਰਤੀ ਲੋਕਤੰਤਰ ਦੇ ਮਹਤਵਪੂਰਨ ਸਤੰਭ ਹਨ।
ਡਾ. ਰਾਕੇਸ਼ ਕੁਮਾਰ ਨੇ ਵੋਟ ਆਫ ਥੈਂਕਸ ਦਿੱਤਾ।