ਦੋਆਬਾ ਕਾਲਜ ਵਿਖੇ ਗੋਲ ਸੈਟਿੰਗ ਅਤੇ ਰਿਜਊਮ ਰਾਇਟਿੰਗ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿਖੇ ਗੋਲ ਸੈਟਿੰਗ ਅਤੇ ਰਿਜਊਮ ਰਾਇਟਿੰਗ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਹੋਹਾਨੀ ਕੋਹਲੀ ਹਾਜਰ ਨੂੰ ਸੰਬੋਧਤ ਕਰਦੇ ਹੋਏ । 

ਜਲੰਧਰ, 31 ਅਗਸਤ, 2024 ਦੋਆਬਾ ਕਾਲਜ ਦੇ ਪਲੇਸਮੈਂਟ ਅਤੇ ਇੰਡਸਟਰੀ ਇੰਟਰ ਫੇਜ਼ ਸੇਲ ਵੱਲੋਂ ਗ੍ਰੈਜੂਏਸ਼ਨ ਦੇ ਤੀਜੇ ਸਾਲ ਦੇ ਵਿਦਿਆਰਥੀਆਂ ਦੇ ਲਈ ਗੋਲ ਸੈਟਿੰਗ ਅਤੇ ਰਿਜਊਮ ਰਾਇਟਿੰਗ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਰੋਹਾਨੀ ਕੋਹਲੀ— ਸੈਂਟਰ ਹੈਡ ਬੁਲਸ ਆਈ ਬਤੌਰ ਮੁੱਖ ਬੁਲਾਰੇ ਹਾਜਰ ਹੋਏ । 
  

ਰੋਹਾਨੀ ਕੋਹਲੀ ਨੇ ਵਿਦਿਆਰਥੀਆਂ ਨੂੰ ਸਮੇਂ ਰਹਿੰਦੇ ਸਹੀ ਕਰਿਅਰ ਚੁਣਨ ਦੇ ਬਾਰੇ ਟਿਪਸ ਦੱਸਦੇ ਹੋਏ ਕਿਹਾ ਕਿ ਕਿਸ ਤਰ੍ਹਾਂ ਵੱਖ—ਵੱਖ ਨੌਕਰੀਆਂ ਦੀ ਲਿਖਤ ਪ੍ਰੀਖਿਆਵਾਂ ਅਤੇ ਇੰਟਰਵਿਊਜ਼ ਦੀ ਤਿਆਰੀ ਸਹੀ ਢੰਗ ਨਾਲ ਕਿਵੇਂ ਕੀਤੀ ਜਾਂਦੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਜਊਮ ਰਾਇਟਿੰਗ ਅਤੇ ਬਾਓ ਡਾਟਾ ਵਿੱਚ ਅੰਤਰ ਅਤੇ ਪ੍ਰੋਫੈਸ਼ਨਲ ਬਿਹੇਵਿਅਰ ਦੇ ਤੌਰ ਤਰੀਕੇ ਬਖੂਬੀ ਸਿਖਾਏ ।

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਦਾ ਪਲੇਸਮੈਂਟ ਅਤੇ ਇੰਡਸਟਰੀ ਸੇਲ ਸਮੇਂ—ਸਮੇਂ ’ਤੇ ਵਿਦਿਆਰਥੀਆਂ ਨੂੰ ਵੱਖ—ਵੱਖ ਇੰਡਸਟਰੀ ਦੀ ਜ਼ਰੂਰਤ ਦੇ ਹਿਸਾਬ ਨਾਲ ਇੰਟਰਵਿਉ ਅਤੇ ਗਰੁੱਪ ਡਿਸਕਸ਼ਨ ਆਦਿ ਨਾਲ ਸੰਬੰਧਤ ਤਿਆਰੀ ਕਰਵਾਉਂਦਾ ਰਹਿੰਦਾ ਹੈ ਤਾਕਿ ਉਨ੍ਹਾਂ ਦੀ ਪਲੇਸਮੈਂਟ ਚੰਗੀ ਜਗ੍ਹਾ ਅਤੇ ਵਧੀਆ ਪੈਕੇਜ ’ਤੇ ਹੋ ਸਕੇ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਮਰਜੀਤ ਸਿੰਘ ਸੈਨੀ— ਸੰਯੋਜਕ ਅਤੇ ਪ੍ਰਾਧਿਆਪਕਾਂ ਨੇ ਰੋਹਾਨੀ ਕੋਹਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਸ਼ਿਵਿਕਾ ਦਾਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।