ਦੋਆਬਾ ਕਾਲਜ ਵਿਖੇ ਆਈਡਿਆ ਜਨਰੇਸ਼ਨ ਤੇ ਸੈਮੀਨਾਰ ਅਯੋਜਤ
ਜਲੰਧਰ, 1 ਨਵੰਬਰ, 2021: ਦੋਆਬਾ ਕਾਲਜ ਦੇ ਇੰਟਰਨਲ ਕਵਾਲਿਟੀ ਅੰਸ਼ੋਰੇਂਸ ਸੇਲ ਵਲੋਂ ਆਈਡਿਆ ਜਨਰੇਸ਼ਨ ਅਤੇ ਫਿਜੀਬਿਲਿਟੀ ਏਨਾਲਸਿਸ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਡਾ. ਅਸ਼ੀਸ਼ ਅਰੋੜਾ- ਕੰਪਿਊਟਰ ਸਾਇੰਸ ਅਤੇ ਯੂਨੀਵਰਸਿਟੀ ਸਕੂਲ ਵਿਭਾਗ, ਜੀਐਨਡੀਯੂ ਕਾਲਜ, ਜਲੰਧਰ ਬਤੌਰ ਰਿਸੋਰਸ ਹਾਜਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ-ਆਈਕਿਊਏਸੀ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ 80 ਵਿਦਿਆਰਥੀਆਂ ਨੇ ਕੀਤਾ। ਮੁਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਨਾਂ ਨੂੰ ਪ੍ਰੋਫੈਸ਼ਨਲੀ ਕਾਬਲ ਬਣਨ ਲਈ ਹਮੇਸ਼ਾ ਕ੍ਰਿਏਟਿਵ ਕਾਰਜਾਂ ਵਿੱਚ ਭਾਗ ਲੈਨਾ ਚਾਹੀਦਾ ਹੈ ਅਤੇ ਲੀਕ ਤੋਂ ਹਟ ਕੇ ਇਨੋਵੇਟਿਵ ਆਇਡੀਆਾਜ਼ ਤੇ ਕਾਰਜ ਕਰਨਾ ਚਾਹੀਦਾ ਹੈ ਜਿਸਦੇ ਨਾਲ ਉਨਾਂ ਦੀ ਕ੍ਰਿਏਟੀਵਿਟੀ ਸਹੀ ਢੰਗ ਨਾਲ ਪੋਲਿਸ਼ ਹੋ ਸਕੇ। ਡਾ. ਨਰੇਸ਼ ਮਲਹੋਤਰਾ ਨੇ ਕਿਹਾ ਕਿ ਕਿਸੇ ਵੀ ਉਪਕਰਮ ਨੂੰ ਸਫਲ ਬਣਾਉਨ ਦੇ ਲਈ ਮਜਬੂਤ ਵਿਚਾਰ ਬਹੁਤ ਮਹਤਵਪੂਰਨ ਹੁੰਦਾ ਹੈ ਅਤੇ ਉਸਦੇ ਪਿਛੇ ਮੇਹਨਤ ਕਰਨ ਵਾਲੇ ਲੋਕ ਵੀ ਏਹਮ ਹੁੰਦੇ ਹਨ ਜੋ ਕਿ ਉਸ ਨੂੰ ਸਫਲ ਬਨਾਉਂਦੇ ਹਨ।
ਡਾ. ਅਸ਼ੀਸ਼ ਅਰੋੜਾ ਨੇ ਐਕਸਪੈਰਿਮੇਂਟਲ ਅਤੇ ਇੰਪੀਰਿਕਲ ਲਰਨਿੰਗ ਦੇ ਮਹਤਵ ਤੇ ਪ੍ਰਕਾਸ਼ ਪਾਉਂਦੇ ਹੋਏ ਵੱਖ ਵੱਖ ਉਪਕਰਮਾ ਜਿਵੇਂ ਕਿ ਜੋਮੇਟੋ, ਫਲਿਪਕਾਰਟ, ਅੋਲਾ, ਸਵਿਗੀ ਅਤੇ ਅੋਯੋ ਨੂੰ ਸਫਲ ਬਣਾਉਨ ਵਿੱਚ ਯੋਗਦਾਨ ਦੇਣ ਵਾਲੇ ਉਦਯੋਗਪਤੀਆਂ ਦੀ ਸਕਸੈਸ ਸਟੋਰੀਜ਼ ਦੇ ਬਾਰੇ ਵੀ ਦੱਸਿਆ। ਉਨਾਂ ਨੇ ਜਲੰਧਰ ਦੇ ਕਾਲਜਾਂ ਦੇ ਵਿਦਿਆਰਥੀ ਪ੍ਰਤਿਭਾਵਾਨ ਵਿਦਿਆਰਥੀਆਂ ਦੁਆਰਾਂ ਇਕ ਇਨੋਵੇਟਿਵ ਆਇਡੀਆ ਦੇ ਬਲ ਤੇ ਸਫਲਤਾਪੂਰਵਕ ਚਲਾਏ ਜਾ ਰਹੇ ਉਪਕ੍ਰਮ ਹੋਲੋਕਿਤਾਬ ਦੇ ਬਾਰੇ ਵੀ ਦਸਿਆ ਜੋ ਕਿ ਪ੍ਰਤਿਦਿਨ 1 ਲੱਖ ਰੁਪਏ ਦੀ ਸੇਲ ਕਰ ਰਹੀ ਹੈ। ਡਾ. ਅਰੋੜਾ ਨੇ ਵਿਦਿਆਰਥੀਆਂ ਨੂੰ ਕਸਟਮਰ ਰੈਕੋਗਨੇਸ਼ਨ, ਰਿਸੋਰਸ ਜਨਰੇਸ਼ਨ, ਭਰੋਸੇਮੰਦ ਟੀਮ ਦਾ ਗਠਨ ਕਰਨਾ ਅਤੇ ਇਨੋਵੇਟਿਵ ਆਇਡੀਆਜ਼ ਤੇ ਕਾਰਜ ਕਰਨਾ ਜਿਵੇਂ ਕਿ ਮੂਲ ਮੰਤਰਾਂ ਨੂੰ ਅਪਣਾਉਨ ਦੇ ਲਈ ਹਾਜਿਰੀ ਨੂੰ ਪ੍ਰੇਰਿਤ ਕੀਤਾ। ਉਨਾ ਨੇ ਬਿਜਨੇਸ ਆਈਡੀਆ ਦੀ ਉਪਯੋਗਿਤਾ ਜਾਣਨ ਦੇ ਪ੍ਰਯੋਗ ਕੀਤੇ ਜਾਨ ਵਾਲੇ ਤੋਰ ਤਰੀਕੇ ਦਾ ਵੀ ਚਰਚਾ ਕੀਤੀ। ਪ੍ਰੋ. ਗਰਿਮਾ ਨੇ ਮੁੱਖ ਬੁਲਾਰੇ ਦਾ ਧੰਨਵਾਦ ਕੀਤਾ।