ਦੋਆਬਾ ਕਾਲਜ ਵਿੱਖ ਗੌਡ ਪਾਰਟੀਕਲ ਵਿਸ਼ੇ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਖ ਗੌਡ ਪਾਰਟੀਕਲ ਵਿਸ਼ੇ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਹਰਲੀਨ ਦਾਹੀਯਾ ਹਾਜਰ ਨੂੰ ਸੰਬੋਧਤ ਕਰਦੀ ਹੋਈ ।

ਜਲੰਧਰ, 14 ਨਵੰਬਰ, 2024: ਦੋਆਬਾ ਕਾਲਜ ਦੇ ਫਿਜਿਕਸ ਵਿਭਾਗ ਵੱਲੋਂ ਗੌਡ ਪਾਰਟੀਕਲ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਹਰਲੀਨ ਦਾਹਿਯਾ— ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਬਤੌਰ ਮੁੱਖ ਬੁਲਾਰੇ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਰਸ਼ਦੀਪ ਸਿੰਘ— ਵਿਭਾਗਮੁੱਖੀ, ਡਾ. ਨਰਿੰਦਰ ਕੁਮਾਰ, ਪ੍ਰੋ. ਆਰਤੀ ਸ਼ਰਮਾ ਅਤੇ ਵਿਦਿਆਰਥੀਆਂ ਨੇ ਕੀਤਾ। 

ਡਾ. ਹਰਲੀਨ ਦਾਹੀਯਾ ਨੇ ਹਾਜਰ ਨੂੰ ਬ੍ਰਹਿਮੰਡ ਦੀ ਉਤੱਪਤੀ ਅਤੇ ਪਾਰਟੀਕਲ ਐਕਸੀਲੇਟਰ— ਲਾਰਜ ਹਾਡਰੋਨ ਕੋਲਾਇਡਰ ਅਤੇ ਸਬਅਟੋਮਿਕਲ ਪਾਰਟੀਕਲ ਦੀ ਉਤਪੱਤੀ ਬਾਰੇ ਦੱਸਿਆ । ਉਨ੍ਹਾਂ ਨੇ ਦੱਸਿਆ ਕਿ ਬਿਗ ਬੈਂਗ ਦੀ ਪ੍ਰਕਿਆ ਦੀ ਉਤਪੱਤੀ ਉਪਰਾਂਤ ਬ੍ਰਹਿਮੰਡ ਵਿੱਚ ਮੈਟਰ ਬਹੁਤ ਹੀ ਸੰਘਨਾ ਅਤੇ ਗਰਮ ਫੰਡਾਮੈਂਟਲ ਪਾਰਟੀਕਲ ਦੇ ਮਿਕਸਚਰ ਨਾਲ ਉਤਪੱਨ ਹੋਇਆ ਸੀ । ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਕੱਤ ਬ੍ਰਹਿਮੰਡ ਵਿੱਚ ਪ੍ਰਕ੍ਰਿਤੀ ਦੀ ਚਾਰ ਮੁੱਖ ਫੰਡਾਮੈਂਟਲ ਫੋਰਸਿਸ ਸੀ ਜਿਸ ਵਿੱਚ ਸਟ੍ਰਾਂਗ ਫੋਰਸ, ਵੀਕ ਫੋਰਸ, ਗ੍ਰੈਵੀਟੇਸ਼ਨਲ ਫੋਰਸ ਅਤੇ ਇਲੈਕਟ੍ਰੋਮੈਗਨੇਟਿਕ ਫੋਰਸ ਪ੍ਰਮੁੱਖ ਤੌਰ ਤੇ ਸੀ । ਸਮੇਂ ਦੇ ਨਾਲ ਬ੍ਰਹਿਮੰਡ ਠੰਡਾ ਹੋਇਆ ਅਤੇ ਚਾਰੋ ਉਕੱਤ ਫੋਰਸਿਸ ਅਲੱਗ—ਅਲੱਗ ਹੋ ਗਈ ਜਿਸ ਵਿੱਚ  ਗ੍ਰਹਿ ਮੰਡਲ ਅਤੇ ਆਕਾਸ਼ਗੰਗਾਵਾਂ ਦੀ ਉਤਪੱਤੀ ਹੋਈ। ਡਾ. ਹਰਲੀਨ ਨੇ ਇਹ ਵੀ ਦੱਸਿਆ ਕਿ ਪ੍ਰਸਿੱਧ ਫਿਜਿਕਸ ਦੇ ਵਿਗਿਆਨੀ ਪ੍ਰੋ. ਪੀਟਰ ਹਿਗਸ ਨੇ ਹਿਗਸ ਬੌਜਨ ਦੇ ਤੌਰ ’ਤੇ ਨਾਮਕਰਨ ਕੀਤਾ ਹੈ । ਡਾ. ਹਰਲੀਨ ਨੇ ਅੱਗੇ ਦੱਸਿਆ ਕਿ ਪ੍ਰੋਟੋਨ ਦੀ ਸਪਿਨ ਘੂੰਮਣ ਦੀ ਪ੍ਰਕ੍ਰਿਆ ਕਿਵੇਂ ਆਪਣੇ ਕਾਂਸਟੀਟੁਐਂਟ ਪਾਰਟੀਕਲ— ਕਵਾਕਰਸ ਤੋਂ ਉਤਪਨ ਹੁੰਦੀ ਹੈ । 

 ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਵਿਗਿਆਨੀ ਦੌਰ ਵਿੱਚ ਗੌਡ ਪਾਰਟੀਕਲ ਦੇ ਬਾਰੇ ਵਿੱਚ ਹਰਲੀਨ ਦਾਹੀਯਾ ਨੇ ਬਖ਼ੂਬੀ ਸਮਝਾਇਆ ਹੈ । ਉਨ੍ਹਾਂ ਨੇ ਵਿਭਾਗ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਭਰਪੂਰ ਸੈਮੀਨਾਰ ਕਰਵਾਉਣ ਲਹੀ ਵਧਾਈ ਦਿੱਤੀ । ਇਸ ਤੋਂ ਪਹਿਲਾ ਨਰਿੰਦਰ ਕੁਮਾਰ ਨੇ ਵਿਦਿਆਰਥੀਆਂ ਨੂੰ ਗੌਡ ਪਾਰਟੀਕਲ ਦੀ ਮਹੱਤਤਾ ਅਤੇ ਬ੍ਰਹਿਮੰਡ ਦੀ ਉਤਪੱਤੀ ਦੇ ਰਾਜ ਨੂੰ ਜਾਣਨ ਲਈ ਇਸ ਸੈਮੀਨਾਰ ਦੇ ਮਹੱਤਵ ਬਾਰੇ ਚਾਨਣਾ ਪਾਇਆ । ਡਾ. ਅਰਸ਼ਦੀਪ ਸਿੰਘ ਨੇ ਵੋਟ ਆਫ ਥੈਂਕਸ ਦਿੱਤਾ ।