ਦੁਆਬਾ ਕਾਲਜ ਵਿਖੇ “ ਮਜ਼ਬੂਤ ਹੁੰਦੀ ਭਾਰਤੀ ਅਰਥਵਿਵਸਥਾ ” ਤੇ ਸੈਮੀਨਾਰ ਅਯੋਜਤ 

ਦੁਆਬਾ ਕਾਲਜ ਵਿਖੇ “ ਮਜ਼ਬੂਤ ਹੁੰਦੀ ਭਾਰਤੀ ਅਰਥਵਿਵਸਥਾ ” ਤੇ ਸੈਮੀਨਾਰ ਅਯੋਜਤ 
ਦੁਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਆਰਤੀ ਬਹਿਲ ਹਾਜ਼ਿਰੀ ਨੂੰ ਸੰਬੋਧਤ ਕਰੇਦ ਹੋਏ। 

ਜਲੰਧਰ, 19 ਦਿਸੰਬਰ, 2022: ਦੁਆਬਾ ਕਾਲਜ ਦੇ ਪੋਸਟ ਗ੍ਰੇਜੁਏਟ ਇਕੋਨੋਮਿਕਸ ਵਿਭਾਗ ਦੁਆਰਾ ਭਾਰਤ ਵਿਸ਼ਵ ਦੀ ਪੰਜਵੀ ਅਰਥਵਿਵਸਥਾ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਆਰਤੀ ਬਹਿਲ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਭਾਰਤ ਬਿ੍ਰਟੇਨ ਨੂੰ ਪਛਾੜ ਕੇ ਵਿਸ਼ਵ ਦੀ ਪੰਜਵੀ ਅਰਥਵਿਵਸਥਾ ਬਣ ਗਈ ਹੈ ਜਿਸ ਵਿੱਚ ਭਾਰਤ ਦੇ ਲਾਰਜ਼ ਮਾਰਕਿਟ ਸਾਇਜ ਅਤੇ ਗ੍ਰਾਸ ਰੂਟ ਤੇ ਸਹਭਾਗਿਤਾ ਹੋਣਾ, ਬੈਟਰ ਟ੍ਰੇਡ ਪਾਲਿਸੀ, ਵਦਿਆ ਇਨਫਰਾਸਟਰਕਚਰ, ਅਡਵਾਂਸ ਟੈਕਨਾਲਜੀ, ਹਾਈ ਪਰੋਡਕਟੀਵਿਟੀ ਮੁੱਖ ਕਾਰਨ ਹੈ ਜੋ ਕਿ ਦੇਸ਼ ਨੂੰ ਅਗੇ ਲੈ ਕੇ ਜਾਣ ਵਿੱਚ ਬਹੁਤ ਹੀ ਸਹਾਇਕ ਸਿੱਧ ਹੋਈ ਹੈ। 

ਡਾ. ਆਰਤੀ ਬਹਿਲ ਨੇ ਹਾਜ਼ਿਰੀ ਨੂੰ ਦੱਸਿਆ ਕਿ ਭਾਰਤ ਸਰਕਾਰ ਨੇ ਗਰੋਥ ਓਰਿਏਂਟੇਡ ਪਾਲੀਸੀਜ਼ ਤੇ ਲਗਾਤਾਰ ਫੋਕਸ ਕਰਨਾ, ਸਰਵਿਸ ਸੈਕਟਰ ਦੇ ਸ਼ੇਅਰ ਵਿੱਚ ਵਾਧਾ ਕਰਨਾ, ਮੈਨੂਫੇਕਚਰਿੰਗ ਪ੍ਰੋਡਕਟੀਵਿਟੀ ਨੂੰ ਵਧਾਉਨਾ ਅਤੇ ਸਿਕਲ ਡਿਵੈਲਪਮੈਂਟ ਤੇ ਜਿਆਦਾ ਜ਼ੋਰ ਦੇਣਾ ਆਦਿ ਕਲਾਈਮਿਟ ਟ੍ਰਾਂਜੀਸ਼ਨ ਦੇ ਅੰਤਰਗਤ ਬਦਲਾਵ ਕਰਦੇ ਹੋਏ ਦੇਸ਼ ਵਿੱਚ ਈ-ਰਿਕਸ਼ਾ ਅਤੇ ਸੋਲਰ ਪਲਾਂਟ ਨੂੰ ਪ੍ਰਮੋਟ ਕਰਨਾ ਆਦਿ ਸ਼ਾਮਲ ਹਨ ਜਿਸਦੀ ਵਜਾ ਨਾਲ ਸਾਡੇ ਦੇਸ਼ ਦੀ ਅਰਥਵਿਵਸਥਾ ਵਿੱਚ ਇਨਾਂ ਵਦਿਆ ਉਛਾਲ ਆਇਆ ਹੈ।