ਦੁਆਬਾ ਕਾਲਜ ਵਿੱਖੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਤੇ ਸੈਮੀਨਾਰ ਅਯੋਜਤ
ਜਲੰਧਰ, 9 ਨਵੰਬਰ, 2022: ਦੋਆਬਾ ਕਾਲਜ ਦੇ ਐਨਐਸਐਸ ਅਤੇ ਐਨਸੀਸੀ ਦੁਆਰਾ ਇੱਕ ਭਾਰਤ ਸ਼ਰੇਸ਼ਠ ਭਾਰਤ ਅਭਿਆਨ ਦੇ ਅੰਤਰਗਤ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ਤੇ ਕਾਲਜ ਵਿੱਚ ਨੇਸ਼ਨਲ ਯੂਨਿਟੀ ਡੇ ਦੇ ਅਵਸਰ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਮਾਂਡਿਗ ਅਫਸਰ, ਸੈਕੰਡ ਪੰਜਾਬ ਬਟਾਲਿਅਨ, ਐਨਸੀਸੀ ਬਤੌਰ ਮੁੱਖ ਵਕਤਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੁਖਵਿੰਦਰ ਸਿੰਘ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ, ਪ੍ਰੋ. ਰਾਹੁਲ ਭਾਰਦਵਾਜ- ਐਨਸੀਸੀ ਇੰਚਾਰਜ, ਪ੍ਰਾਧਿਆਪਕਾਂ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਤੋਂ ਸਿੱਖਿਆ ਲੇ ਕੇ ਦੇਸ਼ ਦੇ ਹਿੱਤ ਅਤੇ ਸਮਾਜ ਦੀ ਭਲਾਈ ਦੇ ਲਈ ਕਾਰਜ ਕਰਨ ਲਈ ਸਦਾ ਹੀ ਅਗੇ ਰਹਿਣਾ ਚਾਹੀਦਾ ਹੈ ਤਾਕਿ ਉਹ ਆਪਣੀ ਸਕਾਰਾਤਮਕ ਊਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਕੇ ਦੇਸ਼ ਦੀ ਉਨਤੀ ਵਿੱਚ ਭਾਗੀਦਾਰ ਬਣ ਸਕਣ।
ਮੁੱਖ ਵਕਤਾ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਦੇ ਮੂਲਾਂ, ਜੀਵਨ ਦਰਸ਼ਨ, ਅਤੇ ਉਨਾਂ ਦੇ ਦੇਸ਼ ਦੇ ਪ੍ਰਤਿ ਅਸੀਮ ਲਗਾਵ ਅਤੇ ਰਾਸ਼ਟਰਗਾਣ ਦੇ ਬਾਰੇ ਵਿੱਚ ਵਿਸ਼ੇਸ਼ ਰੂਪ ਨਾਲ ਦਸਿਆ। ਉਨਾਂ ਨੇ ਇਸ ਅਵਸਰ ਤੇ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਨਾਲ ਜੁੜੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਦਾ ਵੀ ਜਾਇਜਾ ਲਿਆ।