ਦੋਆਬਾ ਕਾਲਜ ਵਿੱਚ ਲਿੰਗੂਸਟਿਕ ਹਾਰਮਨੀ ’ਤੇ ਸੈਮੀਨਾਰ ਅਯੋਜਤ
ਜਲੰਧਰ, 3 ਦਸੰਬਰ, 2024 ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਲਿੰਗੂਸਟਿਕ ਹਾਰਮਨੀ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਬੁਲਾਰੇ ਡਾ. ਓਮਿੰਦਰ ਜੌਹਲ—ਵਿਭਾਗਮੁੱਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਹਾਜਰ ਵਿਦਿਆਰਥੀਆਂ ਨੂੰ ਲਿੰਗੂਸਟਿਕ ਹਾਰਮਨੀ ਦੇ ਵੱਖ—ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ । ਡਾ. ਓਮਿੰਦਰ ਜੌਹਲ ਨੇ ਅੱਜ ਦੇ ਵਿਸ਼ਵੀਕਰਨ ਦੇ ਦੌਰ ਵਿੱਚ ਦੇਸ਼ ਦੀ ਵੱਖ—ਵੱਖ ਭਾਸ਼ਾਵਾਂ ਦੀ ਵਿਭਿੰਨਤਾ ਬਾਰੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਇਨ੍ਹਾਂ ਸਾਰੀਆਂ ਭਾਸ਼ਾਵਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਸਾਡੇ ਸੰਵਿਧਾਨ ਵਿੱਚ ਵੱਖ—ਵੱਖ ਧਾਰਾਵਾਂ ਮੌਜੂਦ ਹਨ ।
ਡਾ. ਜੌਹਲ ਨੇ ਕਿਹਾ ਕਿ ਇਤਿਹਾਸਕ ਅਤੇ ਸਭਿਆਚਾਰਕ ਤੌਰ ’ਤੇ ਇਹ ਸਾਰੀਆਂ ਭਾਸ਼ਾਵਾਂ ਵੱਖ—ਵੱਖ ਸਮਾਜ ਦੇ ਲੋਕਾਂ ਨੂੰ ਆਪਸ ਵਿੱਚ ਬਣਨ ਅਤੇ ਜੋੜਨ ਦੀ ਤਾਕਤ ਰੱਖਦੀਆਂ ਹਨ । ਇਸ ਲਈ ਸਾਡੇ ਦੇਸ਼ ਵਿੱਚ ਕਈ ਸਾਲਾਂ ਤੋਂ ਅਨੇਕਤਾ ਵਿੱਚ ਏਕਤਾ ਮੌਜੂਦ ਰਹੀ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਐਨਐਸਐਸ ਵਿਭਾਗ ਨੂੰ ਰਾਸ਼ਟਰੀ ਏਕਤਾ ਸਪਤਾਹ ਦੇ ਅੰਤਰਗਤ ਇਸ ਤਰ੍ਹਾਂ ਦੀ ਗਿਆਨ ਭਰਪੂਰ ਸੈਮੀਨਾਰ ਅਯੋਜਨ ਕਰਨ ਤੇ ਵਧਾਈ ਦਿੱਤੀ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਅਰਸ਼ਦੀਪ ਸਿੰਘ ਨੇ ਡਾ. ਓਮਿੰਦਰ ਜੌਹਲ ਨੂੰ ਸਨਮਾਨਿਤ ਕੀਤਾ ।