ਦੁਆਬਾ ਕਾਲਜ ਵਿੱਖੇ ਨੈਤਿਕ ਮੁੱਲਾਂ ਅਤੇ ਐਥਿਕਸ ’ਤੇ ਸੈਮੀਨਾਰ ਅਯੋਜਤ
ਜਲੰਧਰ, 10 ਮਾਰਚ, 2023: ਐਨਜੀਓ ਸਤਯਮੇਵ ਜਯਤੇ ਸੋਸਾਇਟੀ ਅਤੇ ਦੁਆਬਾ ਕਾਲਜ ਦੁਆਰਾ ਨੈਤਿਕ ਮੁੱਲਾਂ ਅਤੇ ਐਥਿਕਸ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਪੂਰਵ ਨਾਮਵਰ ਵਿਦਿਆਰਥੀ- ਪੰਕਜ ਸਰਪਾਲ- ਪ੍ਰੇਜੀਡੇਂਟ- ਸਤਯਮੇਵ ਜਯਤੇ ਸੋਸਾਇਟੀ, ਕਪਿਲ ਭਾਟਿਆ- ਚੇਅਰਮੇਨ ਬਤੌਰ ਵਕਤਾ ਅਤੇ ਗਗਨ ਅਰੋੜਾ- ਵਾਇਸ ਪ੍ਰੇਜਿਡੇਂਟ, ਪੁਨੀਤ ਠੁਕਰਾਲ- ਜਵਾਇੰਟ ਸੈਕ੍ਰੇਟਰੀ, ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਸੰਦੀਪ ਚਾਹਲ- ਇਵੇਂਟ ਕੋਰਡੀਨੇਟਰ, ਪ੍ਰਾਧਿਆਪਕਾਂ ਅਤੇ 80 ਵਿਦਿਆਰਥੀਆਂ ਨੇ ਕੀਤਾ।
ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪਿ੍ਰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਐਨਜੀਓ ਸਤਯਮੇਵ ਜਯਤੇ ਸੋਸਾਇਟੀ ਜਿਸ ਵਿੱਚ ਕਾਲਜ ਦੇ ਪੂਰਵ ਹੋਣਹਾਰ ਅਤੇ ਨਾਮਵਰ ਵਿਦਿਆਰਥੀ- ਉਦਯੋਗਪਤੀ ਅਤੇ ਸਰਕਾਰੀ ਅਫ਼ਸਰ ਪਿਛਲੇ ਕੲੀਂ ਸਾਲਾਂ ਤੋਂ ਜਲੰਧਰ ਦੇ ਵੱਖ ਵੱਖ ਸਿੱਖਿਅਕ ਸੰਸਥਾਨਾਂ ਵਿੱਚ ਵਿਦਿਆਰਥੀਆਂ ਵਿੱਚ ਨੈਤਿਕ ਮੂਲਾਂ ਦਾ ਸੰਚਾਰ ਕਰਨ ਵਿੱਚ ਕੰਮ ਕਰ ਰਹੇ ਹਨ ਤਾਕਿ ਸਮਾਜ ਵਿੱਚ ਸਹੀ ਸੋਚ ਦਾ ਨਿਰਮਾਣ ਹੋ ਸਕੇ।
ਪੰਕਜ ਸਰਪਾਲ ਨੇ ਵਿਦਿਆਰਥੀਆਂ ਨੂੰ ਮੋਰਲ ਵੈਲਊਜ਼/ਨੈਤਿਕ ਮੂਲਾਂ ਜਿਵੇਂ ਕਿ ਰਿਪੇਕਟ, ਹਾਨੇਸਟੀ, ਕੰਪੈਸ਼ਨ, ਹਾਰਡ ਵਰਕ, ਕਾਇੰਡਨੇਸ, ਗਰੇਟੀਚਿਊਡ, ਸ਼ੇਅਰਿੰਗ, ਕੋਆਪਰੇਸ਼ਨ, ਰਿਸਪੋਂਸੀਬਿਲੀਟੀ ਅਤੇ ਜਿਨਓਰੋਸਿਟੀ ਆਦਿ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਖਸਿਅਤ ਦੇ ਅੰਦਰ ਆਫੀਸਰ ਲਾਈਕ ਕਵਾਲੀਟੀਜ਼, ਸਟੈਮਿਨਾ, ਕਮਾਂਡ, ਇਨੀਸ਼ਿਏਟਿਵ, ਲੀਡਰਸ਼ਿਪ ਆਦਿ ਨੂੰ ਵਿਕਸਿਤ ਕਰਨ ਦੇ ਲਈ ਪ੍ਰੇਰਿਤ ਕੀਤਾ ਤਾਕਿ ਉਹ ਇੱਕ ਵਦਿਆ ਸ਼ਖਸਿਅਤ ਦਾ ਨਿਰਮਾਣ ਕਰ ਸਕਣ।
ਕਪਿਲ ਭਾਟਿਆ ਏਥਿਕਸ ਅਤੇ ਆਚਾਰ ਨੀਤਿ ਅਤੇ ਨੀਤਿ ਸ਼ਾਸਤਰ ਦੇ ਬਾਰੇ ਦਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਨੈਤਿਕ ਮੂਲਾਂ ਦੇ ਸਿਧਾਂਤ ਦੇ ਬਾਰੇ ਵਿੱਚ ਦਸਿਆ ਅਤੇ ਆਚਰਨ ਦੇ ਸਹੀ ਅਤੇ ਗਲਤ ਵਿਵਹਾਰ ਦੀ ਅਵਸਥਾਵਾਂ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਆਪਣੇ ਆਪ ਨੂੰ ਵਿਵਸਥੀਕਰਨ ਦੇ ਤੌਰ ਤਰੀਕੇ ਦੱਸੇ।
ਪਿ੍ਰੰ. ਡਾ ਪ੍ਰਦੀਪ ਭੰਡਾਰੀ ਅਤੇ ਪ੍ਰੋ. ਸੰਦੀਪ ਚਾਹਲ ਨੇ ਦੋਨਾਂ ਵਕਤਾਵਾਂ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਤ ਕੀਤਾ। ਪ੍ਰੋ. ਸੰਦੀਪ ਚਾਹਲ ਨੇ ਵੋਟ ਆਫ ਥੈਂਕਸ ਦਿੰਦੇ ਹੋਏ ਕਿਹਾ ਕਿ ਵੱਖ ਵੱਖ ਸਾਕਸ਼ਤਕਾਰਾਂ ਜਿਵੇਂ ਕਿ ਲਾਇਕ ਕਵਾਲੀਟੀਜ਼ ਅਤੇ ਨੈਤਿਕ ਮੁੱਲਾਂ ਅਤੇ ਆਚਾਰ ਨੀਤੀ ਦੀ ਜ਼ਰੂਰਤ ਹੁੰਦੀ ਹੈ ਜਿਸਦੇ ਬਾਰੇ ਵਿੱਚ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਦੇ ਦੁਆਰਾ ਜਾਣਕਾਰੀ ਪ੍ਰਾਪਤ ਕਰਵਾਈ ਜਾ ਸਕੇ।