ਦੋਆਬਾ ਕਾਲਜ ਵਿਖੇ ਨੰਬਰ ਥਿਊਰੀ ਤੇ ਸੈਮੀਨਾਰ ਅਯੋਜਤ
ਜਲੰਧਰ, 1 ਦਿਸੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਮੈਥੇਮੇਟਿਕਸ ਵਿਭਾਗ ਵਲੋਂ ਡੀਬੀਟੀ ਸਟਾਰ ਕਾਲਜ ਸਕੀਮ ਦੇ ਅੰਤਰਗਤ ਨੰਬਰ ਥਿਊਰੀ ਵਿਸ਼ੇ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸ਼ੈਲੀ ਗਰਗ- ਮੈਥੇਮੈਟਿਕਸ ਵਿਭਾਗ, ਡੀਏਵੀ ਯੂਨੀਵਰਸਿਟੀ ਬਤੌਰ ਰਿਸੋਰਸ ਪਰਸਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਅਰਵਿੰਦ ਨੰਦਾ-ਵਿਭਾਗਮੁਖੀ, ਡਾ. ਰਾਜੀਵ ਖੋਸਲਾ-ਅੋਵਰਆਲ ਕੋਰਡੀਨੇਟਰ ਡੀਬੀਟੀ, ਪ੍ਰੋ. ਗੁਲਸ਼ਨ ਸ਼ਰਮਾ- ਸਕੀਮ ਕੋਰਡੀਨੇਟਰ, ਡਾ. ਭਾਰਤੀ ਗੁਪਤਾ, ਪ੍ਰਾਧਿਆਪਕਾਂ ਅਤੇ 85 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਮੈਥੇਮੈਟਿਕਸ ਵਿੱਚ ਮੌਜੂਦ ਨੰਬਰ ਥਿਊਰੀ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਵੀ ਇੱਕ ਮਹਤਵਪੂਰਨ ਭੂਮਿਕਾ ਹੈ ਕਿਉਂਕੀ ਬਹੁਤ ਸਾਰੇ ਕੰਪੀਟੀਸ਼ਨਾਂ ਵਿੱਚ ਜਾਨ ਵਾਲੇ ਏਪਟੀਚਿਊਡ ਟੇਸਟਸ ਵਿੱਚ ਇਸਦੀ ਸਹਾਇਤਾ ਤੋਂ ਅਰਥਮੈਟਿਕ ਅਤੇ ਜਿਓਮੈਟ੍ਰਿਕ ਪ੍ਰੋਗ੍ਰੇਸ਼ਨ ਅਤੇ ਏਵਰੇਜ਼ ਰੇਸ਼ੋ ਪ੍ਰੋਪਰੋਸ਼ਨ ਆਦਿ ਦੇ ਸਵਾਲਾਂ ਦਾ ਹਲ ਕਰਨ ਵਿੱਚ ਇਹ ਬਹੁਤ ਹੀ ਸਹਾਇਕ ਸਿੱਧ ਹੁੰਦਾ ਹੈ।
ਡਾ. ਸ਼ੈਲੀ ਗਰਗ ਨੇ ਕਿਹਾ ਕਿ ਆਮਤੋਰ ਤੇ ਮੈਥੇਮੈਟਿਕਸ ਨੂੰ ਵਿਦਿਆਰਥੀ ਇੱਕ ਮੁਸ਼ਕਲ ਵਿਸ਼ਾ ਸਮਝਦੇ ਹਨ ਪਰੰਤੂ ਅਗਰ ਅਸੀ ਆਪਣੇ ਆਸ ਪਾਸ ਦੇ ਮੌਜੂਦ ਕੁਦਰਤ ਦੇ ਮੈਥੇਮੈਟਿਕਸ ਦੇ ਐਪਲੀਕੇਸ਼ਨਸ ਜਿਵੇਂ ਕਿ ਗੋਲਡਨ ਰੇਸ਼ੋ ਪ੍ਰੋਪੋਰਸ਼ਨ ਦੇ ਬਾਰੇ ਵਿੱਚ ਜਾਣਿਏ ਤਾਂ ਮੈਥੇਮੈਟਿਕਸ ਬਹੁਤ ਹੀ ਦਿਲਚਸਪ ਵਿਸ਼ਾ ਬਣ ਸਕਦਾ ਹੈ। ਆਪਣੀ ਗੱਲ ਨੂੰ ਸਾਬਿਤ ਕਰਨ ਦੇ ਲਈ ਡਾ. ਸੈਲੀ ਨੇ ਗੋਲਡਨ ਰੇਸ਼ੋ ਕਾਂਸੇਪਟ ਦੇ ਬਾਰੇ ਵਿੱਚ ਦੱਸਿਆ। ਉਨਾਂ ਨੇ ਕਿਹਾ ਹਰ ਚੀਜ਼ ਦੇਖਣ ਵਿੱਚ ਤਾਂ ਹੀ ਪ੍ਰਭਾਵਸ਼ਾਲੀ ਲਗਦੀ ਹੈ ਅਗਰ ਉਹ ਗੋਲਡਨ ਰੇਸ਼ੋ 1Ñ1.6 ਵਿੱਚ ਹੁੰਦੀ ਹੈ। ਉਨਾਂ ਨੇ ਕਿਹਾ ਕਿ ਪ੍ਰਕ੍ਰਤਿ ਵਿੱਚ ਅਕਾਸ਼ ਗੰਗਾ, ਚਕਰਵਾਤ ਅਤੇ ਬਾਕੀ ਚੀਜ਼ਾਂ ਜੋ ਸਪਾਇਰਲ ਫਾਰਮ ਵਿੱਚ ਹੋਣ ਉਹ ਸਾਰੀ ਗੋਲਡਨ ਰੇਸ਼ੋ ਵਿੱਚ ਹੁੰਦੀ ਹੈ। ਇਸੇ ਵਿਸ਼ਿਸ਼ਟ ਰੇਸ਼ੋ ਦੁਆਰਾਂ ਅਸੀ ਕੁਦਰਤ ਵਿੱਚ ਮੌਜੂਦ ਵੱਖ ਵੱਖ ਜੀਵ ਜੰਤੁਆਂ ਅਤੇ ਪੋਧਿਆਂ ਦੇ ਗ੍ਰੋਥ ਪੈਟਰਨਸ ਦੀ ਵੀ ਭਲੀ ਭਾਂਤੀ ਸਟਡੀ ਕਰ ਸਕਦੇ ਹਨ। ਡਾ. ਸ਼ੈਲੀ ਨੇ ਇਸ ਤੋਂ ਬਾਅਦ ਮੈਥੇਮੈਟਿਕਲ ਸਮ ਆਫ ਟੂ ਨੰਬਰਸ ਸਕਵੇਅਰਸ ਦੇ ਬਾਰੇ ਵੀ ਦਸਿਆ ਅਤੇ ਉਨਾਂ ਨੂੰ ਅਲਗ ਅਲਗ ਤਰੀਕੇ ਨਾਲ ਲਿਖਣ ਦੀ ਕਲਾ ਵੀ ਸਿਖਾਈ।