ਦੋਆਬਾ ਕਾਲਜ ਵਿਖੇ ਨਾਗਰਿਕਾਂ ਦੇ ਅਧਿਕਾਰ ਅਤੇ ਡਿਊਟੀ ਤੇ ਸੰਗੋਸ਼ਟੀ ਅਯੋਜਤ
ਜਲੰਧਰ, 26 ਮਾਰਚ, 2022: ਦੋਆਬਾ ਕਾਲਜ ਦੇ ਆਈਕਿਊਸੀ (9Q13) ਵਲੋਂ ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਅਤੇ ਡਿਊਟੀ ਦੇ ਵਿਸ਼ੇ ਤੇ ਸੰਗੋਸ਼ਟੀ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਨਿਰਮਲ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ- ਆਈਕਿਊਸੀ ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਵਿਦਿਆਰਥੀਆਂ ਨੂੰ ਨੈਤਿਕ ਡਿਊਟੀਆਂ ਅਤੇ ਨੈਤਿਕ ਮੁਲਾਂ ਨੂੰ ਅਪਣਾਉਨ ਦੇ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਦੇਸ਼ ਦੇ ਪ੍ਰਤੀ ਆਪਣੀ ਡਿਊਟੀਜ਼ ਨੂੰ ਨਿਭਾ ਕੇ ਸਾਨੂੰ ਦੇਸ਼ ਨੂੰ ਉੱਨਤ ਰਾਸ਼ਟਰ ਬਨਾਉਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।
ਡਾ. ਨਿਰਮਲ ਸਿੰਘ ਨੇ ਭਾਰਤੀ ਸੰਵਿਧਾਨ ਵਲੋਂ ਨਾਗਰਿਕਾਂ ਨੂੰ ਆਦਾਨ ਪ੍ਰਦਾਨ ਕੀਤੇ ਗਏ ਮੌਲਿਕ ਅਧਿਕਾਰਾਂ ਦੇ ਬਾਰੇ ਵਿੱਚ ਦਸਿਆ ਅਤੇ ਭਾਰਤੀ ਸੰਵਿਧਾਨ ਦੇ ਵੱਖ ਵੱਖ ਅਨੁਛੇਦਾਂ ਤੋਂ ਜੁੜੇ ਹੋਏ ਫਰਜ਼ਾਂ ਦਾ ਸਰਲਤਾ ਦੇ ਨਾਲ ਵਰਣਨ ਕੀਤਾ। ਉਨਾਂ ਨੇ ਸਿੱਖਿਆ ਦਾ ਅਧਿਕਾਰ ਅਧਿਨਿਯਮ 2009 ਵਿੱਚ ਦਿੱਤੇ ਗਏ ਅਧਿਕਾਰਾਂ ਦੇ ਬਾਰੇ ਵਿੱਚ ਵੀ ਦੱਸਿਆ। ਡਾ. ਨਿਤਾਸ਼ਾ ਸ਼ਰਮਾ ਨੇ ਵੋਟ ਆਫ ਥੈਂਕਸ ਕੀਤਾ।