ਦੋਆਬਾ ਕਾਲਜ ਵਿਖੇ ਸੋਲਿਡ ਵੇਸਡ ਮੈਨੇਜਮੈਂਟ ਸਿਸਟਮ ’ਤੇ ਸੈਮੀਨਾਰ ਅਯੋਜਤ
ਜਲੰਧਰ, 19 ਅਕਤੂਬਰ, 2024: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ ਕਾਲਜ ਦੇ ਈਕੋ ਕਲੱਬ ਦੇ ਸੰਯੋਗ ਨਾਲ ਭਾਰਤ ਸਰਕਾਰ ਦੇ ਸਵੱਛਤਾ ਹੀ ਸੇਵਾ ਮਿਸ਼ਨ ਨੂੰ ਸਮਰਪਿਤ ਸੋਲਿਡ ਵੇਸਟ ਮੈਨਜਮੈਂਟ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ।
ਡਾ. ਰਾਕੇਸ਼ ਕੁਮਾਰ ਨੇ ਬਤੌਰ ਬੁਲਾਰੇ ਵਜੋਂ ਐਨਐਸਐਸ ਦੇ ਸਵੈ ਸੇਵਕਾਂ ਨੂੰ ਈਕੋ ਕਲੱਬ ਅਤੇ ਐਨਐਸਐਸ ਦੁਆਰਾ ਸਮੇਂ—ਸਮੇਂ ’ਤੇ ਸਾਫ ਸਫਾਈ ਦੇ ਅਭਿਆਨ ਅਤੇ ਵਾਤਾਵਰਣ ਸੰਭਾਲ ਦੇ ਇਵੈਂਟ ਵਿੱਚ ਵੱਧ—ਚੜ੍ਹ ਕੇ ਭਾਗ ਲੈਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਈਕੋ ਕਲੱਬ ਦੇ ਵਿਦਿਆਰਥੀਆਂ ਦੁਆਰਾ ਅਪਣਾਏ ਜਾ ਰਹੇ ਨਵੇਂ ਵੇਸਟ ਮੈਨੇਜਮੈਂਟ ਦੇ ਤੌਰ ਤਰੀਕੀਆਂ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਪਣੇ ਆਲੇ—ਦੁਆਲੇ ਦੇ ਇਲਾਕੀਆਂ ਵਿੱਚ ਈਕੋ ਕਲੱਬ ਦੇ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਦੁਆਰਾ ਵੱਖ—ਵੱਖ ਐਨਜੀਓ ਦੇ ਸੰਯੋਗ ਨਾਲ ਵਾਤਾਵਰਣ ਸੰਭਾਲ ਦੇ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਵੀ ਚਾਨਣਾ ਪਾਇਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਨੂੰ ਆਪਣੇ ਆਲੇ—ਦੁਆਲੇ ਸਾਫ ਸਫਾਈ ਰੱਖਣ ਦੇ ਲਈ ਇੱਕ ਨੈਤਿਕ ਜਿੰਮਵਾਰੀ ਦੇ ਤੌਰ ’ਤੇ ਅਪਣਾਉਣ ਲਈ ਜੋਰ ਦਿੱਤਾ ਅਤੇ ਕਿਹਾ ਕਿ ਇਹ ਸਾਰੀਆਂ ਵਿਦਿਅਕ ਸੰਸਥਾਵਾਂ ਦੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਵਾਤਾਵਰਣ ਨੂੰ ਸਾਫ—ਸੁਥਰਾ ਰੱਖਣ ਦੇ ਲਈ ਵਚਨਬੱਧਤਾ ਨਾਲ ਕੰਮ ਕਰਨ ।
ਵੇਸਟ ਮੈਨਜਮੈਂਟ ਦੀ ਮੁਹਿਮ ਨੂੰ ਜਾਰੀ ਰੱਖਦੇ ਹੋਏ ਈਕੋ ਕਲੱਬ ਦੇ ਮੈਂਬਰਾਂ ਨੇ ਕਾਲਜ ਦੀ ਕੈਂਟੀਨ ਨੂੰ ਵੀ ਸਾਫ ਸੁਥਰਾ ਰੱਖਣ ਦੇ ਲਈ ਸਾਰੀਆਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ’ਤੇ ਐਨਐਸਐਸ ਦੇ ਸਵੈ ਸੇਵਕਾਂ ਨੇ ਕਾਲਜ ਤੋਂ ਬਾਹਰ ਸ਼੍ਰੀ ਦੇਵੀ ਤਾਲਾਬ ਦੇ ਆਲੇ—ਦੁਆਲੇ ਪਾਸੋਂ ਡਾ. ਅਰਸ਼ਦੀਪ ਸਿੰਘ—ਸੰਯੋਜਕ ਐਨਐਸਐਸ ਦੀ ਦੇਖ—ਰੇਖ ਵਿੱਚ ਤਕਰੀਬਨ 50 ਕਿਲੋ ਦਾ ਕੂੜਾ ਇਕੱਠਾ ਕਰਕੇ ਉਸਨੂੰ ਸਹੀ ਨਿਪਟਾਰਨ ਦਾ ਪ੍ਰਬੰਧ ਕੀਤਾ ।