ਦੋਆਬਾ ਕਾਲਜ ਵਿੱਚ ਸੋਲਿਡ ਵੇਸਟ ਮੈਨੇਜਮੈਂਟ ’ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਸੋਲਿਡ ਵੇਸਟ ਮੈਨੇਜਮੈਂਟ ’ਤੇ ਸੈਮੀਨਾਰ ਅਯੋਜਤ
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਸਰੋਜ਼ ਕਪੂਰ ਹਾਜਰ ਨੂੰ ਸੰਬੋਧਤ ਕਰਦੀ ਹੋਈ । ਡਾ. ਰਾਕੇਸ਼ ਕੁਮਾਰ ਕਾਲਜ ਵਿੱਚ ਲੱਗੇ ਆਰਗੈਨਿਕ ਕੰਪੋਜ਼ਡ ਮਸ਼ੀਨ ਦੀ ਕਾਰਗੁਜ਼ਾਰੀ ਨੂੰ ਵਿਦਿਆਰਥੀਆਂ ਨੂੰ ਸਮਝਾਉਂਦੇ ਹੋਏ ।

ਜਲੰਧਰ, 10 ਜਨਵਰੀ, 2025: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਵਿਕਸਤ ਭਾਰਤ ਦੀ ਥੀਮ ਸਵੱਛ ਭਾਰਤ ਨੂੰ ਸਮਰਪਿਤ ਸੋਲਿਡ ਵੇਸਟ ਮੈਨੇਜਮੈਂਟ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀਮਤੀ ਸਰੋਜ਼ ਕਪੂਰ—ਕਮਿਊਨਿਟੀ ਫੈਲਿਸੀਟੇਟ—ਨਗਰ ਨਿਗਮ ਜਲੰਧਰ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ— ਸੰਯੋਜਕ, ਪ੍ਰੋਗਰਾਮ ਅਫਸਰ ਅਤੇ ਐਨਐਸਐਸ ਵਲੰਟੀਅਰਾਂ ਨੇ ਕੀਤਾ । 

ਸਰੋਜ਼ ਕਪੂਰ ਨੇ ਹਾਜਰ ਨੂੰ ਸੋਲਿਡ ਵੇਸਟ ਮੈਨੇਜਮੈਂਟ ਦੇ ਮੁੱਖ ਪਹਿਲੂਆਂ ਦੇ ਚਰਚਾ ਕਰਦੇ ਹੋਏ ਵੇਸਟ ਸੈਗਰੀਗੇਸ਼ਨ ਦੇ ਅੰਤਰਗਤ ਸਹੀ ਤਰੀਕੇ ਨਾਲ ਕੂੜੇ ਨੂੰ ਖਤਮ ਕਰਨ ਦੇ ਲਈ ਅਪਣਾਈ ਗਈ ਰੀਸਾਇਕਲਿੰਗ ਦੀ ਸਟੀਕ ਪ੍ਰਕ੍ਰਿਆ ’ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਇਸ ਦੇ ਅੰਤਰਗਤ ਉਨ੍ਹਾਂ ਨੇ ਕੂੜੇ ਨੂੰ ਖਤਮ ਕਰਨ ਦੇ ਤਕਨੀਕ ਦੇ ਤਿੰਨ ਅਹਿਮ ਪਹਿਲੂਆਂ— ਰੈਸੂਡ, ਰੀਸਾਇਕਲ ਅਤੇ ਰੀਯੂਜ਼ ਦੇ ਬਾਰੇ ਚਾਨਣਾ ਪਾਇਆ । ਇਸ ਤੋਂ ਇਲਾਵਾ ਸਰੋਜ਼ ਕਪੂਰ ਨੇ ਹਾਜਰ ਨੂੰ ਵੱਖ—ਵੱਖ ਪ੍ਰਕਾਰ ਦੇ ਗਿਲੇ, ਸੂਖੇ ਅਤੇ ਹਾਣਕਾਰਕ ਕੂੜੇ ਦੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਅਤੇ ਉਸਨੂੰ ਖਤਮ ਕਰਨ ਦੇ ਤੌਰ ਤਰੀਕੇ ਦੱਸੇ । ਇਸ ਮੌਕੇ ’ਤੇ ਐਨਐਸਐਸ ਦੇ ਵਲਅੰਟੀਅਰਾਂ ਨੇ ਆਪਣੇ ਕਾਲਜ ਦੇ ਕੈਂਪਸ ਅਤੇ ਇਲਾਕੇ ਦੇ ਨੇੜੇ ਜਗ੍ਹਾਂ ਨੂੰ ਸਾਫ—ਸੁਥਰਾ ਰੱਖਣ ਦੇ ਲਈ ਸਹੁੰ ਵੀ ਲਈ ਅਤੇ ਸਵਾਲ—ਜਵਾਬ ਵਿੱਚ ਮੁੱਖ ਬੁਲਾਰੇ ਤੋਂ ਸਵਾਲ ਵੀ ਪੁੱਛੇ । ਡਾ. ਰਾਕੇਸ਼ ਕੁਮਾਰ ਨੇ ਵਲੰਟੀਅਰਾਂ ਨੂੰ ਕਾਲਜ ਵਿੱਚ ਲਗੇ ਆਰਗੈਨਿਕ ਕੰਪੋਜ਼ਡ ਮਸ਼ੀਨ ਅਤੇ ਵਰਮੀ ਕੰਪੋਜ਼ਡ ਯੂਨਿਟ ਦੇ ਬਾਰੇ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਦਿਖਾਉਂਦੇ ਹੋਏ ਉਨ੍ਹਾਂ ਦੀ ਉਪਯੋਗਤਾ ਬਾਰੇ ਪ੍ਰੈਕਟਿਕਲ ਵਰਤੋਂ ਰਾਹੀਂ ਚੰਗੀ ਤਰ੍ਹਾਂ ਸਮਝਾਇਆ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਬੁਲਾਰੇ ਸਰੋਜ਼ ਕਪੂਰ ਦੁਆਰਾ ਸੋਲਿਡ ਵੇਸਟ ਮੈਨਜਮੈਂਟ ਅਤੇ ਵੇਸਟ ਸੈਗ੍ਰੀਗੇਸ਼ਨ ਦੀ ਪ੍ਰਕ੍ਰਿਆ ਨੂੰ ਹਾਜਰ ਨੂੰ ਬੜੀ ਹੀ ਸਰਲਤਾ ਨਾਲ ਸਮਝਾਉਣ ਦੇ ਲਈ ਦਿਲੋਂ ਧੰਨਵਾਦ ਕੀਤਾ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਸੈਮੀਨਾਰ ਤੋਂ ਪ੍ਰੇਰਣਾ ਲੈ ਕੇ ਸਮਾਜ ਦੇ ਵੱਖ—ਵੱਖ ਹਿੱਸਿਆ ਵਿੱਚ ਸਾਫ ਸਫਾਈ ਦਾ ਪ੍ਰਚਾਰ ਕਰਨ ਤੇ ਜ਼ੋਰ ਦਿੱਤਾ । ਪ੍ਰਿੰ. ਡਾ. ਪ੍ਰਦੀਪ ਭੰਡਾਾਰੀ  ਅਤੇ ਡਾ. ਅਰਸ਼ਦੀਪ ਸਿੰਘ ਨੇ ਸ਼੍ਰੀਮਤੀ ਸਰੋਜ਼ ਕਪੂਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ’ਤੇ ਐਨਐਸਐਸ ਦੇ ਪ੍ਰੋਗ੍ਰਾਮ ਅਫਸਰ ਪ੍ਰੋ. ਰਜਨੀ ਧੀਰ ਅਤੇ ਪ੍ਰੋ. ਵਿਕਾਸ ਜੈਨ ਵੀ ਮੌਜੂਦ ਸਨ ।