ਦੋਆਬਾ ਕਾਲਜ ਵਿੱਚ ਕਲਾਊਡ ਕੰਪਿਊਟਿੰਗ ਰਾਹੀਂ ਟੀਚਿੰਗ ‘ਤੇ ਸੈਮੀਨਾਰ ਅਯੋਜਤ

ਦੋਆਬਾ ਕਾਲਜ ਵਿੱਚ ਕਲਾਊਡ ਕੰਪਿਊਟਿੰਗ ਰਾਹੀਂ ਟੀਚਿੰਗ ‘ਤੇ ਸੈਮੀਨਾਰ ਅਯੋਜਤ

ਜਲੰਧਰ, 31 ਜਨਵਰੀ, 2024 ਦੋਆਬਾ ਕਾਲਜ ਦੇ ਐਜੁਕੇਸ਼ਨ ਵਿਭਾਗ ਵੱਲੋਂ ਕਲਾਊਡ ਕੰਪਿਊਟਿੰਗ ਟੀਚਿੰਗ ਦਾ ਟੀਚਿੰਗ ਵਿੱਚ ਇਸਤੇਮਾਲ ਵਿਸ਼ੇ ਤੇ ਸੈਮੀਨਾਰ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰੋ. ਗੁਰਸਿਮਰਨ ਸਿੰਘ ਬਤੌਰ ਮੁੱਖ ਬੁਲਾਰੇ ਵਜੋਂ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਡਾ. ਅਵਿਨਾਸ਼ ਚੰਦਰ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।

ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਹਾਜਰ ਹੋਏ ਪਤਵੰਤਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪ੍ਰਾਧਿਆਪਨ ਨੂੰ ਬੇਹਰ ਬਣਾਉਣ ਦੇ ਲਈ ਕਾਲਜ ਹਮੇਸ਼ਾ ਯਤਨਸ਼ੀਲ ਰਿਹਾ ਹੈ ਜਿਸ ਦੇ ਕਾਰਨ ਕੋਵਿਡ ਦੇ ਮੁਸ਼ਕਿਲ ਦੌਰ ਵਿੱਚ ਵੀ ਕਾਲਜ ਦੇ ਕੰਪਿਊਟਰ ਸਾਇੰਸ ਪ੍ਰਾਧਿਆਪਕਾਂ ਵੱਲੋਂ ਈ—ਕੰਟੇਂਟ ਪੋਰਟਲ ਵਿਕਸਿਤ ਕੀਤਾ ਗਿਆ ਸੀ ਜਿਸ ਨਾਲ ਵਿਦਿਆਰਥੀਆਂ ਨੂੰ ਪਾਠਯ ਸਾਮਗਰੀ ਉਪਲੱਬਧ ਕਰਵਾਈ ਗਈ ਸੀ ਜਿਸ ਵਿੱਚ 1000 ਤੋਂ ਵੀ ਜਿਆਦਾ ਈ—ਮਾਡੂਲਸ ਉਪਲਬੱਧ ਹਨ । ਡਾ. ਭੰਡਾਰੀ ਨੇ ਕਿਹਾ ਕਿ ਇਹ ਸੈਮੀਨਾਰ ਇਸ ਹੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ ਜਿਸ ਰਾਹੀਂ ਕਾਲਜ ਦੇ ਐਜੁਕੇਸ਼ਨ ਵਿਭਾਗ ਦੇ ਵਿਦਿਆਰਥੀ ਵੱਧੀਆ ਪ੍ਰਧਿਆਪਨ ਬਣ ਪਾਣਗੇ ।

ਪ੍ਰੋ. ਗੁਰਸਿਮਰਨ ਸਿੰਘ ਨੇ ਹਾਜਰਾ ਨੂੰ ਕਲਾਊਡ ਕੰਪਿਊਟਿੰਗ ਦੇ ਵੱਖ ਵੱਖ ਵਰਤੋਂ ਬਾਰੇ ਦੱਸਿਆ ਕਿ ਇਸਦੇ ਇਸਤੇਮਾਨ ਨਾਲ ਸਟੋਰੇਜ਼ ਐਂਡ ਬੈਕਅਪ ਕੋਲਾਬੋਰੇਟਿਵ ਟੀਚਿੰਗ, ਆਨ ਲਾਇਨ ਅਸੈਸਮੈਂਟ ਅਤੇ ਗ੍ਰੀਡਿੰਗ, ਇੰਟਰ ਐਕਟਿਵ ਪ੍ਰੈਜੈਟੇਸ਼ਨ, ਵੀਡਿਓ ਕੰਨਫਰੈਂਸ ਅਤੇ ਫਿਲਪਡ ਟੀਚਿੰਗ ਬਾਖੂਬੀ ਕੀਤੀ ਜਾ ਸਕਦੀ ਹੈ ।

ਵਿਦਿਆਰਥੀਆਂ ਨੇ ਪ੍ਰਸ਼ਨ ਕਾਲ ਵਿੱਚ ਸਵਾਲ ਪੁੱਛ ਕੇ ਆਪਣੀ ਮਨ ਦੀ ਜਿਗਿਆਸਾ ਨੂੰ ਸ਼ਾਂਤ ਕੀਤਾ । ਇਸ ਮੌਕੇ ਤੇ ਡਾ. ਸੁਰੇਸ਼ ਮਾਗੋ, ਪ੍ਰੋ. ਮਨਜੀਤ ਕੌਰ, ਪ੍ਰੋ. ਪ੍ਰਵੀਨ ਕੁਮਾਰੀ ਅਤੇ ਵਿਦਿਆਰਥੀ ਹਾਜਰ ਸਨ ।  

 

ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਪ੍ਰੋ. ਗੁਰਸਿਮਰਨ ਸਿੰਘ ਹਾਜਰ ਨੂੰ ਸੰਬੋਧਤ ਕਰਦੇ ਹੋਏ ।