ਦੁਆਬਾ ਕਾਲਜ ਵਿੱਖੇ ਵੇਸਟ ਸੇਗਰੀਗੇਸ਼ਨ ਤੇ ਸੈਮੀਨਾਰ ਅਯੋਜਨ
ਜਲੰਧਰ, 1 ਜਨਵਰੀ, 2024: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਵੇਸਟ ਸੇਗ੍ਰੀਗੇਸ਼ਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਸਰੋਜ ਕਪੂਰ- ਫੈਸੀਲੀਟੇਟਰ, ਜਲੰਧਰ ਮਿਉਂਸੀਪਲ ਕਾਰਪੋਰੇਸ਼ਨ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ- ਐਨਐਸਐਸ ਸੰਯੋਜਕ ਅਤੇ ਪ੍ਰੋਗਰਾਮ ਅਫ਼ਸਰਾਂ- ਪ੍ਰੋ. ਰੰਜੀਤ ਸਿੰਘ, ਪ੍ਰੋ. ਰਜਨੀ ਧੀਰ, ਡਾ. ਰਾਕੇਸ਼ ਕੁਮਾਰ, ਡਾ. ਨਿਤਾਸ਼ਾ ਸ਼ਰਮਾ, ਡਾ. ਰਜਨੀਸ਼ ਸੈਣੀ ਅਤੇ ਪ੍ਰੋ. ਵਿਕਾਸ ਜੈਨ ਅਤੇ ਐਨਐਸਐਸ ਦੇ ਵਲੰਟੀਅਰਾਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸ਼ਹਿਰ ਦਾ ਵੇਸਟ ਇੱਕ ਬਹੁਤ ਵਿਕਰਾਲ ਰੂਪ ਧਾਰਣ ਕਰ ਚੁੱਕਾ ਹੈ ਜਿਸ ਤੋਂ ਨਿਜ਼ਾਤ ਪਾਉਣ ਦੇ ਲਈ ਸੇਗ੍ਰੀਗੇਸ਼ਨ ਪ੍ਰਕ੍ਰਿਆ ਹੀ ਇੱਕ ਕਾਰਗਰ ਨਿਦਾਨ ਹੈ। ਸਰੋਜ਼ ਕਪੂਰ ਜੋ ਕਿ ਸਨ 2016 ਤੋਂ ਸਵੱਛ ਭਾਰਤ ਮਿਸ਼ਨ ਦੇ ਨਾਲ ਜੁੜ ਕੇ ਕੰਮ ਕਰ ਰਹੀ ਹੈ ਅੱਜ ਸਾਰਿਆਂ ਨੂੰ ਉਪਰੋਕਤ ਤੌਰ ਤੀਰਕੇ ਦੇ ਬਾਰੇ ਵਿੱਚ ਵਿਸਤਾਰਪੂਰਵਕ ਦਸਣਗੇ।
ਸੁਸ਼ਰੀ ਸਰੋਜ ਕਪੂਰ ਨੇ ਵਿਦਿਆਰਥੀਆਂ ਨੂੰ ਵੇਸਟ ਸੇਗ੍ਰੀਗੇਸ਼ਨ ਪ੍ਰਕ੍ਰਿਆ ਦੇ ਅੰਤਰਗਤ ਸੁੱਖਾ ਅਤੇ ਗਿਲਾ ਕੱਚਰਾ ਵੱਖ ਵੱਖ ਕਰਨ ਦੇ ਤੌਰ ਤਰੀਕੇ ਅਤੇ ਉਸਦੀ ਪ੍ਰਕ੍ਰਿਆ ਸਮਝਾਈ ਅਤੇ ਸਟੀਕ ਵੇਸਟ ਰੀ-ਸਾਇਕਲਿੰਗ ਦੀ ਅਪਣਾਈ ਜਾਨ ਵਾਲੀ ਵਿਸਤਾਰਪੂਰਵ ਚਰਚਾ ਵੀ ਕੀਤੀ। ਡਾ. ਅਰਸ਼ਦੀਪ ਸਿੰਘ ਨੇ ਸਾਰੇ ਐਨਐਸਐਸ ਵਲੰਟੀਅਰਾਂ ਨੂੰ ਵੇਸਟ ਸੇਗ੍ਰੀਗੇਸ਼ਨ ਦੀ ਪ੍ਰਕ੍ਰਿਆ ਵਿੱਚ ਰੋਜ਼ਾਨਾ ਭਾਗੀਦਾਰੀ ਦੇ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਤੇ ਕਿਵਜ਼ ਕੰਪੀਟੀਸ਼ਨ ਦਾ ਵੀ ਅਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ ਸ਼ਿਵਾਨੀ ਅਤੇ ਅਮਨਦੀਪ ਨੇ ਪਹਿਲਾ, ਇਸ਼ਿਤਾ, ਵਿੱਕੀ ਅਤੇ ਕੋਮਲ ਨੇ ਦੂਸਰਾ, ਅਤੇ ਤੇਜਸ ਇਸ਼ਿਕਾ ਅਤੇ ਚਾਹਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ ਅਤੇ ਪ੍ਰੋਗਰਾਮ ਅਫ਼ਸਰਾਂ ਨੇ ਮੁੱਖ ਵਕਤਾ ਨੂੰ ਸਨਮਾਨ ਚਿੰਨ੍ਹ ਦੇ ਕੇ ਸੰਮਾਨਿਤ ਕੀਤਾ ਅਤੇ ਜੇਤੂ ਵਿਦਿਆਰਥਈਆਂ ਨੂੰ ਮੋਮੇਂਟੋਂ ਪ੍ਰਦਾਨ ਕੀਤੇ।