ਦੁਆਬਾ ਕਾਲਜ ਵਿੱਖੇ ਸਟਾਕਸ ਮਾਰਕਿਟ ਦੁਆਰਾ ਵੇਲਥ ਕ੍ਰਿਏਸ਼ਨ ਤੇ ਸੈਮੀਨਾਰ ਅਯੋਜਨ

ਦੁਆਬਾ ਕਾਲਜ ਵਿੱਖੇ ਸਟਾਕਸ ਮਾਰਕਿਟ ਦੁਆਰਾ ਵੇਲਥ ਕ੍ਰਿਏਸ਼ਨ ਤੇ ਸੈਮੀਨਾਰ ਅਯੋਜਨ

ਜਲੰਧਰ 16 ਮਾਰਚ, 2023 – ਦੁਆਬਾ ਕਾਲਜ ਦੀ ਜੈਮਸ ਡੀਸੀਜੇ ਅਲੁਮਨਾਈ ਐਸੋਸਿਏਸ਼ਨ ਵੱਲੋਂ ਸਟਾਕਸ ਮਾਰਕਿਟ ਦੁਆਰਾ ਵੇਲਥ ਕ੍ਰਿਏਸ਼ਨ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਰਮਜੀਤ ਸਿੰਘ ਸਚਦੇਵਾ- ਡਾਇਰੈਕਟਰ ਸਚਦੇਵਾ ਸਟਾਕਸ ਪ੍ਰਾਇਵੇਟ ਲਿਮਟਡ ਅਤੇ ਪੂਰਵ ਵਿਦਿਆਰਥੀ ਬਤੌਰ ਮੁੱਖ ਵਕਤਾ ਹਾਜ਼ਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਭੰਡਾਰੀ, ਡਾ. ਅਵਿਨਾਸ਼ ਚੰਦਰ- ਸੰਯੋਜਕ, ਡਾ. ਸੁਰੇਸ਼ ਮਾਗੋ- ਉਪ-ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।

ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਹ ਬੜੇ ਮਾਣ ਦੀ ਗਲ ਹੈ ਕਿ ਹਾਜ਼ਿਰੀ ਨੂੰ ਸਟਾਕਸ ਮਾਰਕਿਟ ਦੀ ਸਟੀਕ ਜਾਣਕਾਰੀ ਦੇਣ ਲਈ ਕਾਲਜ ਦੇ ਪੂਰਵ ਵਿਦਿਆਰਥਈ ਅਤੇ ਦੇਸ਼ ਦੇ ਆਗੂ 10 ਸਟਾਕ ਬਰੋਕਸ ਵਿੱਚ ਸ਼ਾਮਲ ਸ਼੍ਰੀ ਪਰਮਜੀਤ ਸਿੰਘ ਸਚਦੇਵਾ ਬਤੌਰ ਰਿਸੋਰਸ  ਪਰਸਨ ਹਾਜ਼ਰ ਹੋਏ ਜੋ ਕਿ ਸਾਰੀਆਂ ਬਾਰੀਕੀਆਂ ਨੂੁੰ ਬਖੂਬੀ ਦਸਣਗੇ।

ਪਰਮਜੀਤ ਸਿੰਘ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨਾਂ ਨੇ ਆਪਣੇ ਜੀਵਨ ਵਿੱਚ ਕਠਿਨਾਇਆਂ ਦਾ ਸਾਮਣਾ ਕਰਦੇ ਹੋਏ ਕੜੀ ਮਹਿਨਤ ਕਰ ਕੇ ਵੱਖ ਵੱਖ ਵਿਵਸਾਵਾਂ ਵਿੱਚ ਕਾਰਜ ਕਰ ਕੇ ਆਪਣੇ ਆਪ ਨੂੰ ਇੱਕ ਜੁਝਾਰੂ ਅਤੇ ਮੇਹਨਤੀ ਸਟਾਕ ਬ੍ਰੇਕਰ ਕੇ ਰੂਪ ਵਿੱਚ ਸਥਾਪਤ ਕਰ ਕੇ ਇਸ ਖੇਤਰ ਵਿੱਚ ਆਪਣਾ ਨਾਮ ਇਮਾਨਦਾਰੀ ਵਿੱਚ ਬਣਾਇਆ। ਉਨਾਂ ਨੇ ਇਸ ਮੌਕੇ ਤੇ ਲਾਇਵ ਸਟਾਕਸ ਮਾਰਕਿਟ ਨੂੰ ਸਕ੍ਰੀਨ ਤੇ ਦਿਖਾਂਦੇ ਹੋਏ ਵੱਖ ਵੱਖ ਸਟਾਕਸ ਦੀ ਅਤੇ ਸਟਾਕਸ ਐਕਸਚੈਂਜਾਂ ਦੀ ਬਾਰੀਕੀਆਂ ਦੇ ਬਾਰੇ ਵਿੱਚ ਦੱਸਿਆ। ਉਨਾਂ ਨੇ ਸਾਰੀਆਂ ਨੂੰ ਸਟਾਕਸ ਮਾਰਕਿਟ ਵਿੱਚ ਇਨਵੇਸਟਮੇਂਟ ਅਤੇ ਟ੍ਰੇਡਿੰਗ ਅਤੇ ਵੱਖ ਵੱਖ ਕਾਂਪੋਨੇਂਟਸ ਦੀ ਜਾਣਕਾਰੀ ਦਿੱਤੀ।

ਡਾ. ਅਵਿਨਾਸ਼ ਚੰਦਰ ਨੇ ਮੁੱਖ ਵਕਤਾ ਅਤੇ ਹਾਜ਼ਿਰੀ ਦਾ ਧੰਨਵਾਦ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਅਵਿਨਾਸ਼  ਚੰਦਰ ਅਤੇ ਡਾ. ਸੁਰੇਸ਼ ਮਾਗੋ ਨੇ ਪਰਮਜੀਤ ਸਿੰਘ ਸਚਦੇਵਾ ਨੂੰ ਸਮਾਨਚਿੰਨ ਦੇ ਕੇ ਉਨਾਂ ਨੂੰ ਸੰਮਾਨਤ ਕੀਤਾ।