ਦੋਆਬਾ ਕਾਲਜ ਵਿਖੇ ਵੇਲਥ ਮੈਨੇਜਮੇਂਟ ਤੇ ਸੈਮੀਨਾਰ ਅਯੋਜਤ
ਜਲੰਧਰ, 30 ਅਕਤੂਬਰ, 2023: ਦੋਆਬਾ ਕਾਲਜ ਦੇ ਇਕੋਨੋਮਿਕਸ ਵਿਭਾਗ ਅਤੇ ਇਨੋਵੇਸ਼ਨ ਕਾਉਂਸਲ ਦੁਆਰਾ ਵੇਲਥ ਮੈਨੇਜਮੇਂਟ ਅਤੇ ਨਿਵੇਸ਼ ਦੇ ਅਵਸਰਾਂ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਦਿਵਿਆ ਨੰਦਾ- ਬ੍ਰਾਂਚ ਮੈਨੇਜਰ, ਆਰਬੀਐਲ ਬੈਂਕ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਈ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਸੁਰੇਸ਼ ਮਾਗੋ- ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਮੁੱਖ ਬੁਲਾਰੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਦੇ ਤਕਨੀਕੀ ਭੂ-ਮੰਡਲੀਕਰਣ ਦੇ ਦੌਰ ਵਿੱਚ ਇਹ ਬਹੁਤ ਹੀ ਜ਼ਰੂਰੀ ਹੈ ਕਿ ਸਾਨੂੰ ਸਾਰੀਆਂ ਨੂੰ ਆਪਣੀ ਵੇਲਥ ਨੂੰ ਮੈਨੇਜ ਅਤੇ ਇੰਨਵੇਸਟ ਕਰਨ ਦੇ ਤੌਰ ਤਰੀਕੇ ਪਤਾ ਹੋਣਾ ਚਾਹੀਦਾ ਹਨ ਤਾਕਿ ਅਸੀ ਸਮੇਂ ਰਹਿੰਦੇ ਸਹੀ ਤਰੀਕੇ ਨਾਲ ਆਪਣੀ ਪੂੰਜੀ ਦੀ ਬਚਤ ਅਤੇ ਸਟੀਕ ਨਿਵੇਸ਼ ਕਰ ਸਕੀਏ ਜਿਸ ਤੋਂ ਕਿ ਸਾਡਾ ਭੱਵਿਖ ਸੁਰਖਿੱਅਤ ਹੋ ਸਕੇ।
ਦਿਵਿਆ ਨੰਦਾ ਨੇ ਹਾਜ਼ਿਰੀ ਨੂੰ ਲਘੁ ਬਚਤ, ਫੈਮਿਲੀ ਇੰਨਵੇਸਟਮੇਂਟ, ਪੋਰਟਫੋਲਿਓਜ਼ ਅਤੇ ਨਿਵੇਸ਼ ਕਰਨ ਦੇ ਵੱਖ ਵੱਖ ਅਵਸਰਾਂ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਹੀ ਜਾਣਕਾਰੀ ਅਤੇ ਗਿਆਨ ਨਾਲ ਹੀ ਉਹ ਪੋਰਟ ਫੋਲਿਓ ਮੈਨੇਜਮੇਂਟ ਵਿੱਚ ਆਪਣਾ ਉਜਵਲ ਭਵਿੱਖ ਬਣਾ ਸਕਦੇ ਹਨ। ਉਨਾਂ ਨੇ ਦੱਸਿਆ ਕਿ ਤੇਜੀ ਨਾਲ ਬਦਲਦੇ ਵੈਸ਼ਵਿਕ ਪਰਿਵੇਸ਼ ਨਾਲ ਸਾਡੀ ਬਚਤ ਅਤੇ ਉਸ ਤੇ ਮਿਲਨ ਵਾਲਾ ਰਿਟਰਨ ਵੀ ਪ੍ਰਭਾਵਿਤ ਹੁੰਦਾ ਹੈ ਇਸ ਲਈ ਪੋਰਟਫੋਲਿਓ ਮੈਨੇਜਰ ਆਪਣੀ ਐਕਸਪਰਟ ਏਡਵਾਇਜ਼ ਨਾਲ ਆਪਣੇ ਕਲਾਇੰਟ ਦੀ ਮੇਹਨਤ ਦੀ ਕਮਾਈ ਨੂੰ ਨਾ ਕੇਵਲ ਸੁਰਖਿੱਅਤ ਰਖ ਪਾਂਦਾ ਹੈ ਬਲਕਿ ਉਸਦਾ ਅੱਛਾ ਰਿਟਰਨ ਵੀ ਕਰਵਾ ਸਕਦਾ ਹੈ। ਵਿਦਿਆਰਥੀਆਂ ਨੇ ਸਵਾਲ ਪੁੱਛ ਕੇ ਆਪਣੀ ਜਿਗਿਆਸਾ ਨੂੰ ਸ਼ਾਂਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਅਤੇ ਡਾ. ਸੁਰੇਸ਼ ਮਾਗੋ ਨੇ ਮੁੱਖ ਬੁਲਾਰੇ ਦਿਵਿਆ ਨੰਦਾ ਨੂੰ ਸੰਮਾਨ ਚਿੰਨ ਦੇ ਕੇ ਸੰਮਾਨਿਤ ਕੀਤਾ।