ਦੋਆਬਾ ਕਾਲਜ ਵਿਖੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੇਰਨਾਦਾਇਕ ਮਨਾਂ ਨੂੰ ਪ੍ਰੇਰਿਤ ਕਰਕੇ ਸਫਲ ਬਣਾਉਣ ’ਤੇ ਸੈਮੀਨਾਰ ਅਯੋਜਤ
ਜਲੰਧਰ, 20 ਸਤੰਬਰ, 2024: ਦੋਆਬਾ ਕਾਲਜ ਦੇ ਐਜੂਕੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰੇਰਨਾਦਾਇਕ ਮਨਾਂ ਨੂੰ ਪ੍ਰੇਰਿਤ ਕਰਕੇ ਸਫਲ ਬਣਾਉਦ ’ਤੇ ਸੈਮੀਨਾਰ ਅਯੋਜਤ ਕੀਤਾ ਗਿਆ ਜਿਸ ਵਿੱਚ ਡਾ. ਮਧੂ ਪਰਾਸ਼ਰ — ਸਾਬਕਾ ਪ੍ਰਿੰਸੀਪਲ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਬਤੌਰ ਮੁੱਖ ਬੁਲਾਰੇ ਹਾਜਰ ਹੋਏ । ਡਾ. ਮਧੂ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਇੱਕ ਵਧੀਆ ਪ੍ਰਾਧਿਆਪਕ ਬਣਨ ਲਈ ਲੋੜੀਂਦੇ ਵਿਸ਼ੇਸ਼ ਗੁਣਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਇੱਕ ਚੰਗ ਅਧਿਆਪਕ ਹਮੇਸ਼ਾ ਚਾਰ ਸਿਧਾਂਤਾਂ ’ਤੇ ਕੰਮ ਕਰਦਾ ਹੈ । ਇਨ੍ਹਾਂ ਵਿੱਚ ਮਜਬੂਤ ਪਰਿਵਾਰਿਕ ਸੰਬੰਧ, ਦੇਸ਼ ਨਾਲ ਲਗਾਵ ਅਤੇ ਸਿੱਖਿਆ ਅਤੇ ਮਾਨਸਿਕ ਅਵਸਥਾ ਵਿੱਚ ਪੂਰਾ ਤਾਲਮੇਲ ਸ਼ਾਮਲ ਹੈ । ਉਨ੍ਹਾਂ ਨੇ ਕਿਹਾ ਕਿ ਹਰੇਕ ਅਧਿਆਪਕ ਨੂੰ ਵਚਨਬੱਧਤਾ, ਫੋਕਸ ਅਤੇ ਵਿਜ਼ਨ ਰਾਹੀਂ ਸਿੱਖਿਆ ਦਾ ਪ੍ਰਸਾਰ ਕਰਨਾ ਚਾਹੀਦਾ ਹੈ ।
ਦੋਆਬਾ ਕਾਲਜ ਵਿਖੇ ਅਯੋਜਤ ਸੈਮੀਨਾਰ ਵਿੱਚ ਡਾ. ਰਵਿੰਦਰ ਸ਼ਰਮਾ ਹਾਜਰ ਨੂੰ ਸੰਬੋਧਤ ਕਰਦੇ ਹੋਏ ।