ਦੋਆਬਾ ਕਾਲਜਵਿਖੇ ਨੌਜਵਾਨਾਂ ਦੇ ਲਈ ਬਜਟ ਦੇ ਮਾਅਣੇ ’ਤੇ ਸੈਮੀਨਾਰ ਅਯੋਜਤ
ਜਲੰਧਰ, 12 ਅਗਸਤ, 2024: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜਨੈਸ ਮੈਨੇਜਮੈਂਟ ਵਿਭਾਗ ਵੱਲੋਂ ਕਾਲਜ ਦੇ ਐਨਐਸਐਸ ਯੂਨਿਟ ਦੇ ਸਹਿਯੋਗ ਨਾਲ ਨੌਜਵਾਨਾਂ ਦੇ ਲਈ ਬਜਟ 2024 ਦੇ ਮਾਅਣੇਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਕਾਲਜ ਦੇ ਸਾਬਕਾ ਵਿਦਿਆਰਥੀ ਸੀਏ ਅਕਸ਼ੈ ਕਪੂਰ ਬਤੌਰ ਮੁੱਖ ਬੁਲਾਰੇ ਦੇ ਰੂਪ ਵਿੱਚ ਹਾਜਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ—ਵਿਭਾਗਮੁੱਖੀ, ਡਾ. ਅਰਸ਼ਦੀਪ ਸਿੰਘ—ਸੰਯੋਜਨ ਐਨਐਸਐਸ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਸੈਮੀਨਾਰ ਦੁਆਰਾ ਵਿਦਿਆਰਥੀਆਂ ਨੂੰ ਕੇਂਦਰ ਬਜਟ ਵਿੱਚ ਵੱਖ—ਵੱਖ ਸਕਿਲ ਡਿਵੈਲਪਮੈਂਟ, ਰੋਜਗਾਰ ਅਤੇ ਸਟਾਰਟਅੱਪ ਪ੍ਰੋਜੈਕਟਾਂ ਉਤੇ ਪੈਣ ਵਾਲੇ ਪ੍ਰਭਾਵ ਨਾਲ ਸੰਬੰਧਤ ਜਾਣਕਾਰੀ ਮਿਲੇਗੀ ।
ਸੀਏ ਅਕਸ਼ੈ ਕਪੂਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਨੇ ਪਹਿਲੀ ਵਾਰੀ ਰੋਜਗਾਰ ਪ੍ਰਾਪਤ ਕਰਨ ਵਾਲੇ 2.1 ਕਰੋੜ ਨੌਜਵਾਨਾਂ ਦੇ ਲਈ ਪ੍ਰੋਤਸਾਹਨ ਰਾਸ਼ੀ ਘੋਸ਼ਿਤ ਕੀਤੀ ਹੈ । ਇਸੀ ਤਰ੍ਹਾਂ ਐਜੁਕੇਸ਼ਨ ਇੰਪਲਾਇਮੈਂਟ ਅਤੇ ਸਕਿੱਲ ਡਿਵੈਲਪਮੈਂਟ ਦੇ ਪੋ੍ਰਜੈਕਟਾਂਨੂੰ ਤਕਰੀਬਨ 1.48 ਲੱਖ ਕਰੋੜ ਦੀ ਰਾਸ਼ੀ ਨਿਰਧਾਰਿਤ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਇਸ ਵਾਰੀ ਕੇਂਦਰ ਸਰਕਾਰ ਟੋਪ 500 ਕੰਪਨਿਆਂ ਦੁਆਰਾ ਦੇਸ਼ ਦੇ 1 ਕਰੋੜ ਨੌਜਵਾਨਾਂ ਦੇ ਲਈ ਇੰਟਰਸ਼ਿਪ ਸਕੀਮ ਵੀ ਲੈ ਕੇ ਆ ਰਹੀ ਹੈ । ਇਸ ਨਾਲ ਨੌਜਵਾਨਾਂ ਨੂੰ ਨੌਕਰੀ ਲੈਣ ਵਿੱਚ ਆਸਾਨੀ ਹੋਵੇਗੀ ।
ਉਨ੍ਹਾਂ ਨੇ ਚਿੰਤਾਂ ਜਾਹਿਰ ਕਰਦੇ ਹੋਏ ਕਿਹਾ ਕਿ ਦੇਸ਼ ਦੇ ਕੁੱਲ 326 ਕਰੋੜ ਦੀ ਜੀਡੀਪੀ ਵਿੱਚੋਂ ਸਿਰਫ 0.38 ਪ੍ਰਤੀਸ਼ਤ ਦਾ ਹੀ ਬਜਟ ਸਿੱਖਿਆ ਦੇ ਲਈ ਹੀ ਪ੍ਰਦਾਨ ਕੀਤਾ ਗਿਆ ਹੈ ਜੋ ਕੀ ਕਾਫੀ ਘੱਟ ਹੈ ਅਤੇ ਇਸਨੂੰ ਵਧਾਉਣ ਦੀ ਜ਼ਰੂਰਤ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਮੌਕੇ ਤੇ ਸਰਟਾਰਟਅੱਪ ਦੇ ਲਈ ਵੱਖ—ਵੱਖ ਰਿਆਇਤੀ ਦਰਾਂ ’ਤੇ ਉਪਲਬੱਧ ਵੱਖ—ਵੱਖ ਲੋਨਸ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਨਰੇਸ਼ ਮਲਹੋਤਰਾ ਅਤੇ ਡਾ. ਅਰਸ਼ਦੀਪ ਸਿੰਘ ਨੇ ਸੀਏ ਅਕਸ਼ੈ ਕਪੂਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।