ਦੋਆਬਾ ਕਾਲਜ ਵਿਖੇ ਕੋਨਗਰੂਐਂਸ ਨੰਬਰ ਥਿਓਰੀ ਦੇ ਐਪਲੀਕੇਸ਼ਨਸ ’ਤੇ ਸੈਮੀਨਾਰ ਅਯੋਜਤ
ਜਲੰਧਰ, 11 ਅਕਤੂਬਰ, 2024: ਦੋਆਬਾ ਕਾਲਜ ਦੇ ਪੋਸਟ ਗ੍ਰੈਜੂਏਟ ਮੈਥੇਮੇਟਿਕਸ ਵਿਭਾਗ ਦੁਆਰਾ ਕੋਨਗਰੂਐਂਸ ਨੰਬਰ ਥਿਓਰੀ ਦੇ ਐਪਲੀਕੇਸ਼ਨ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਰਚਨਾ—ਜੀਐਨਡੀਯੂ, ਅੰਮ੍ਰਿਤਸਰ ਬਤੌਰ ਮੁੱਖ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗੁਲਸ਼ਨ ਸ਼ਰਮਾ—ਵਿਭਾਗਮੁੱਖੀ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ ।
ਡਾ. ਰਚਨਾ ਨੇ ਹਾਜਰ ਨੂੰ ਕੋਨਗਰੂਐਂਸ ਨੰਬਰ ਥਿਓਰੀ ਦੇ ਵੱਖ—ਵੱਖ ਸਿਧਾਂਤਾਂ, ਚਾਈਨੀਸ ਰਿਮੈਂਡਰ ਥਿਓਰਮ ਅਤੇ ਫਰਮੈਟਲ ਲਿਟਲ ਥਿਓਰਮ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਕ੍ਰਿਪਟੋਗ੍ਰਾਫੀ ਅਤੇ ਕੋਡਿੰਗ ਥਿਓਰੀ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਵਿਭਾਗ ਨੂੰ ਅਜਿਹੇ ਜਾਣਕਾਰੀ ਭਰਭੂਰ ਸੈਮੀਨਾਰ ਅਯੋਜਨ ਕਰਨ ਦੇ ਲਈ ਤਹਿ ਦਿਲੋਂ ਵਧਾਈ ਦਿੱਤੀ ।
ਡਾ. ਭਾਰਤੀ ਗੁਪਤਾ ਨੇ ਵੋਟ ਆਫ ਥੈਂਕਸ ਦਿੱਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗੁਲਸ਼ਨ ਸ਼ਰਮਾ ਅਤੇ ਪ੍ਰਾਧਿਆਪਕਾਂ ਨੇ ਮੁੱਖ ਬੁਲਾਰੇ ਡਾ. ਰਚਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
ਪ੍ਰੋ. ਸਾਕਸ਼ੀ ਨੇ ਮੰਚ ਸੰਚਾਲਨ ਬਖੂਬੀ ਕੀਤਾ ।