ਦੋਆਬਾ ਕਾਲਜ ਵਿਖੇ ਸੰਵਿਧਾਨ ਦਿਵਸ ਤੇ ਸੈਮੀਨਾਰ ਅਯੋਜਤ
ਜਲੰਧਰ, 27 ਨਵੰਬਰ, 2021: ਦੋਆਬਾ ਕਾਲਜ ਦੇ ਪੋਸਟ ਗ੍ਰੇਜੂਏਟ ਪੋਲਿਟਿਕਲ ਸਾਇੰਸ ਵਿਭਾਗ ਵਲੋਂ ਸੰਵਿਧਾਨ ਦਿਸਵ ਦੇ ਮਹਤਵ ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਡਾ. ਨਿਰਮਲ ਸਿੰਘ ਬਤੌਰ ਮੁੱਖ ਬੁਲਾਰਾ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਪ੍ਰਾਧਿਆਪਕਾਂ ਅਤੇ 120 ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਸੰਵਿਧਾਨ ਦੇ ਮਹਤਵ ਦੇ ਬਾਰੇ ਵਿੱਚ ਦਸਦੇ ਹੋਏ ਕਿਹਾ ਕਿ ਇਹ ਦੇਸ਼ ਦਾ ਸਬ ਤੋਂ ਉਚਾ ਕਾਨੂਨੀ ਲਿਖਤ ਦਸਤਾਵੇਜ ਹੈ ਜੋ ਕਿ ਫੰਡਾਮੇਂਟਲ ਪੋਲਿਟਿਕਲ ਕੋਡ, ਸਟ੍ਰਕਚਰਸ, ਗੋਵਰਨਮੇਂਟ ਇੰਸਟੀਟਿਊਟ ਦੀ ਡਿਊਟੀਜ਼, ਫੰਡਾਮੇਂਟਲ ਰਾਇਟਸ, ਡਾਈਰੇਕਿਟਵ ਪਿ੍ਰੰਸੀਪਲਸ ਅਤੇ ਨਾਗਰਿਕਾਂ ਦੇ ਫਰਜ਼ ਅਤੇ ਅਧਿਕਾਰਾਂ ਆਦਿ ਨੂੰ ਬਹੁਤ ਵਦਿਆ ਦਰਸ਼ਾਉਂਦਾ ਹੈ। ਉਨਾਂ ਨੇ ਕਿਹਾ ਕਿ ਸਾਨੂੰ ਸੰਵਿਧਾਨ ਦੀ ਇਨ ਬਿਨ ਪਾਲਣਾ ਕਰਨੀ ਚਾਹੀਦੀ ਹੈ।
ਡਾ. ਨਿਰਮਲ ਸਿੰਘ ਨੇ ਸੰਵਿਧਾਨ ਦੇ ਏਤਿਹਾਸਿਕ ਮਹੱਤਵ ਤੇ ਚਰਚਾ ਕਰਦੇ ਹੋਏ ਕਿਹਾ ਕਿ ਇਸ ਨੂੁੰ 1949 ਵਿੱਚ ਸੰਵਿਧਾਨ ਅਪਣਾਇਆ ਅਤੇ 26 ਜਨਵਰੀ, 1950 ਵਿੱਚ ਲਾਗੂ ਕੀਤਾ ਗਿਆ। ਉਨਾਂ ਨੇ ਕਿਹਾ ਕਿ ਸੰਵਿਧਾਨ ਸਾਡੇ ਦੇਸ਼ ਦੀ ਰੀੜ ਦੀ ਹਡੀ ਹੈ ਜਿਸ ਤੋਂ ਬਿਨਾ ਕਾਨੂੰਨ ਅਤੇ ਨਿਆ ਪ੍ਰਣਾਲੀ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਉਨਾ ਨੇ ਇਸ ਮੌਕੇ ਤੇ ਪਿ੍ਰਏਂਬਲ ਵਿਦਿਆਰਥੀਆਂ ਦੇ ਨਾਲ ਪੜਿਆ ਅਤੇ ਉਸਦੇ ਭਾਵ-ਅਰਥ ਵੀ ਸਮਝਾਏ। ਡਾ. ਵਿਨੇ ਗਿਰੋਤਰਾ-ਵਿਭਾਗਮੁਖੀ ਨੇ ਕਿਹਾ ਕਿ ਸਾਨੂੁੰ ਪਿ੍ਰਏਂਬਲ ਤੋਂ ਹੀ ਸੰਵਿਧਾਨ ਦਾ ਸਤਰੋਤਰ ਪ੍ਰਕ੍ਰਤੀ ਅਤੇ ਉਦੇਸ਼ ਭਲੀ ਭਾਂਤੀ ਸਮਝ ਸਕਦੇ ਹਾਂ।