ਦੋਆਬਾ ਕਾਲਜ ਵਿਖੇ ਆਧੁਨਿਕ ਕਾਲ ਵਿੱਚ ਅਧਿਆਤਮ ਦੀ ਮਹੱਤਤਾ ’ਤੇ ਸੈਮੀਨਾਰ ਅਯੋਜਤ
ਜਲੰਧਰ, 15 ਸਤੰਬਰ, 2023: ਦੋਆਬਾ ਕਾਲਜ ਦੇ ਦਿਸ਼ਾ ਕਮੇਟੀ ਅਤੇ ਸਟੂਡੈਂਟ ਵੈਲਫੇਅਰ ਕਮੇਟੀ ਵੱਲੋਂ ਆਧੁਨਿਕ ਕਾਲ ਵਿੱਚ ਅਧਿਆਤਮ ਦੀ ਮਹੱਤਤਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਚਾਰਿਆ ਰਾਜੂ ਵਿਗਿਆਨਿਕ— ਨਵੀਂ ਦਿੱਲੀ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਪ੍ਰੋ. ਸੋਨਿਆ ਕਾਲਰਾ, ਪ੍ਰੋ. ਸੁਰਜੀਤ ਕੌਰ, ਡਾ. ਸੁਰੇਸ਼ ਮਾਗੋ, ਪ੍ਰਾਧਿਆਪਕ ਅਤੇ ਵਿਦਿਆਰਥੀਆਂ ਨੇ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਮਰ ਦਾ ਇੱਕ ਅਜਿਹਾ ਪੜ੍ਹਾਅ ਆਉਂਦਾ ਹੈ ਜਦੋਂ ਅਸੀਂ ਅਧਿਆਤਮ ਵੱਲ ਮੁੜਦੇ ਹਾਂ ਜਿਸ ਵਿੱਚ ਸਾਨੂੰ ਆਪਣੇ ਜੀਵਨ ਵਿੱਚ ਸੁਧਾਰ ਲਾਉਣ ਅਤੇ ਅਧਿਆਤਮਿਕ ਰੂਪ ਨਾਲ ਜੀਵਨ ਵਿੱਚ ਉੱਚਾ ਉਠਣ ਲਈ ਮਦਦ ਮਿਲਦੀ ਹੈ । ਉਨ੍ਹਾਂ ਨੇ ਕਿਹਾ ਕਿ ਯੂਵਾ ਪੀੜ੍ਹੀ ਅਧਿਆਤਮ ਦੀ ਇਸ ਮਹੱਤਤਾ ਨੂੰ ਸਮਝਣ ਅਤੇ ਆਪਣੇ ਜੀਵਨ ਵਿੱਚ ਇਸਨੂੰ ਅਪਣਾ ਕੇ ਖੁਦ ਨੂੰ ਸਮਾਂ ਰਹਿੰਦੇ ਬਦਲ ਕੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਵਿੱਚ ਸਾਕਾਰਾਤਮਕ ਬਦਲਾਵ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਆਚਾਰਿਆ ਰਾਜੂ ਵਿਗਿਆਨਿਕ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਧਿਆਤਮਿਕਤਾ ਬਹੁਤ ਜ਼ਰੂਰੀ ਹੈ ਜਿਸ ਨਾਲ ਕਿ ਅਸੀਂ ਆਪਣੇ ਮਨ ਵਿੱਚ ਦਿਵਿਅਤਾ ਅਤੇ ਪਵਿੱਤਰਤਾ ਨੂੰ ਸੰਚਾਰਿਤ ਕਰ ਉੱਚਾ ਉਠਾ ਸਕਦੇ ਹਾਂ । ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਵਿਅਕਤੀ ਹੀ ਸੁੰਦਰ ਸਮਾਜ ਅਤੇ ਆਨੰਦਪੂਰਵ ਜੀਵਨ ਸ਼ੈਲੀ ਜੀ ਸਕਦਾ ਹੈ । ਜਨਮ ਜਨਮਾਂਤਰ ਦੀ ਘ੍ਰਿਣਾ, ਈਰਸ਼ਾ ਅਤੇ ਸਾਰੀ ਪਰੇਸ਼ਾਨਿਆ ਅਧਿਆਤਮਕਤਾ ਦੀ ਸ਼ਰਨ ਵਿੱਚ ਜਾਨ ਨਾਲ ਹੀ ਦੂਰ ਹੋ ਸਕਦਾ ਹੈ । ਆਧੁਨਿਕ ਵਿਅਕਤੀ ਅੱਜ ਦੇ ਸਮੇਂ ਵਿੱਚ ਆਤਮ—ਹਤਿਆ, ਵਿਸ਼ਾਦ, ਤਨਾਅ ਆਦਿ ਨਾਲ ਇਸ ਲਈ ਘਿਰਿਆ ਹੋਇਆ ਹੈ ਕਿਉਂਕਿ ਉਹ ਅਧਿਆਤਮਿਕਤਾ ਤੋਂ ਦੂਰ ਹੈ । ਸ਼੍ਰੀ ਰਾਜੇਸ਼ ਪ੍ਰੇਮੀ ਨੇ ਪ੍ਰਭੂ ਦੇ ਭਜਣ ਗਾ ਕੇ ਸਾਰੀਆ ਨੂੰ ਮੰਤਰ ਮੁਕਤ ਕੀਤਾ ।
ਡਾ. ਓਮਿੰਦਰ ਜੌਹਲ ਨੇ ਆਏ ਹੋਏ ਸੱਜਣਾ ਦਾ ਧੰਨਵਾਦ ਕੀਤਾ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ, ਪ੍ਰੋ. ਸੁਰਜੀਤ ਕੌਰ, ਪ੍ਰ਼ੋ. ਸੋਨਿਆ ਕਾਲਰਾ ਅਤੇ ਡਾ. ਸੁਰੇਸ਼ ਮਾਗੋ ਨੇ ਆਚਾਰਿਆ ਰਾਜੂ ਵਿਗਿਆਨਿਕ ਨੂੰ ਸਨਮਾਨ ਚਿੰਨ੍ਹ ਅਤੇ ਦੌਸ਼ਾਲਾ ਦੇ ਕੇ ਸਨਮਾਨਿਤ ਕੀਤਾ ।