ਦੋਆਬਾ ਕਾਲਜ ਵਿੱਚ ਸਾਈਬਰ ਕਰਾਈਮ ਜਾਗਰੂਕਤਾ ’ਤੇ ਸੈਮੀਨਾਰ ਅਯੋਜਤ
ਜਲੰਧਰ, 17 ਜਨਵਰੀ, 2025: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਦੁਆਰਾ ਸਾਈਬਰ ਕਰਾਈਮ ਜਾਗਰੂਕਤਾ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਸ਼ੋਕ ਕੁਮਾਰ—ਏਸੀਪੀ ਸਾਈਬਰ ਕਰਾਈਮ ਸੇਲ ਬਤੌਰ ਮੁੱਖ ਬੁਲਾਰੇ, ਇੰਸਪੈਕਟਰ ਪਰਮਿੰਦਰ ਕੌਰ ਅਤੇ ਸਬ—ਇੰਸਪੈਕਟਰ ਰਘਬੀਰ ਸਿੰਘ—ਸਾਂਝ ਕੇਂਦਰ ਜਲੰਧਰ ਬਤੌਰ ਬੁਲਾਰੇ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ—ਸੰਯੋਜਕ ਐਨਐਸਐਸ, ਐਨਐਸਐਸ ਦੇ ਪ੍ਰੋਗ੍ਰਾਮ ਅਫਸਰ ਅਤੇ ਵਲੰਟੀਅਰਾਂ ਨੇ ਕੀਤਾ ।
ਅਸ਼ੋਕ ਕੁਮਾਰ ਨੇ ਹਾਜ਼ਰ ਨੂੰ ਵੱਖ—ਵੱਖ ਪ੍ਰਕਾਰ ਦੇ ਸਾਈਬਰ ਕਰਾਈਮ, ਮੁਲਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਵੱਖ—ਵੱਖ ਸਾਈਬਰ ਫਰਾਡਸ— ਇੰਟਰਨੈਟ ਦੇ ਜਰੀਏ ਆਨਲਾਈਨ ਪੈਮੰਟ ਕੀਤੇ ਜਾਣ ਵਾਲੇ ਅਪਰਾਧ, ਈ—ਮੇਲ ਅਤੇ ਸ਼ੋਸ਼ਲ ਮੀਡਿਆ ਅਕਾਊਂਟ ਦੇ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਨੇ ਸਾਰੀਆਂ ਨੂੰ ਆਪਣੇ ਸ਼ੋਸ਼ਲ ਅਕਾਊਂਟ ਨੂੰ ਸੁਰੱਖਿਅਤ ਰੱਖਣ ਲਈ ਟੂ—ਸਟੇਪ ਵੈਰੀਫਿਕੇਸ਼ਨ—ਸਿਕਿਓਰਿਟੀ ਫੀਚਰ ਦਾ ਇਸਤੇਮਾਲ ਕਰ ਸਟ੍ਰਾਂਗ ਪਾਸਵਰਡ ਰੱਖਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਸਾਰੀਆਂ ਨੂੰ ਆਪਣੇ ਅਕਾਉਂਟਸ ਦੀ ਜਾਣਕਾਰੀ ਫੋਨ ਜਾਂ ਕਿਸੇ ਹੋਰ ਉਪਕਰਣ ਰਾਹੀਂ ਕਿਸੇ ਦੇ ਨਾਲ ਵੀ ਨਾ ਸਾਂਝਾ ਕਰਨ ਦੀ ਅਪੀਲ ਕੀਤੀ ਅਤੇ ਸਾਈਬਰ ਕਰਾਈਮ ਹੋਣ ਦੀ ਸੁਰਤ ਵਿੱਚ ਅਪਣੇ ਸ਼ਹਿਰ ਦੇ ਸਾਈਬਰ ਕਰਾਈਮ ਸੇਲ ਵਿੱਚ ਕੰਪਲੈਂਟ ਦਰਜ਼ ਕਰਵਾਉਣ ਦੇ ਲਈ ਕਿਹਾ । ਇਸਦੇ ਨਾਲ ਹੀ ਉਨ੍ਹਾਂ ਨੇ ਸਾਈਬਰ ਕਰਾਈਮ ਦੇ ਕਾਰਨ, ਕਿਸਮਾਂ ਅਤੇ ਇਸਦੇ ਲਈ ਸਰਕਾਰ ਦੁਆਰਾ ਨਿਰਧਾਰਤ ਕੀਤੀ ਗਈ ਸਜ਼ਾ ਬਾਰੇ ਵੀ ਚਰਚਾ ਕੀਤੀ । ਸਬ—ਇੰਸਪੈਕਟਰ ਰਘਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਂਝ ਕੇਂਦਰ ਦੀ ਸਮਾਜ ਵਿੱਚ ਭੂਮਿਕਾ ਦੇ ਬਾਰੇ ਦੱਸਿਆ ਅਤੇ ਸਾਰੀਆਂ ਨੂੰ ਰੈਗੂਲਰ ਪੁਲਿਸ ਸਟੇਸ਼ਨ ਅਤੇ ਸਾਂਝ ਕੇਂਦਰਾਂ ਦੇ ਅੰਤਰ ਬਾਰੇ ਵੀ ਜਾਣਕਾਰੀ ਦਿੱਤੀ। ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਇਸ ਮੌਕੇ ’ਤੇ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕਰਦਿਆਂ ਹੋਏ ਕਾਲਜ ਦੇ ਐਨਐਸਐਸ ਦੇ ਵਲੰਟੀਅਰਾਂ ਦੁਆਰਾ ਕਾਲਜ ਕੈਂਪਸ ਵਿੱਚੋਂ 300 ਕਿਲੋ ਦੇ ਕੂੜੇ ਨੂੰ ਇਕੱਠਾ ਕਰ, ਉਸਦੇ ਨਿਰਾਵਰਣ ਕਰਨ ਅਤੇ ਐਨਐਸਐਸ ਪਾਰਕ ਨੂੰ ਵਧੀਆ ਤਰੀਕੇ ਨਾਲ ਪੇਂਟ ਕਰਨ ਦੀ ਪ੍ਰਸ਼ੰਸਾ ਕੀਤੀ ।