ਦੋਆਬਾ ਕਾਲਜ ਵਿੱਚ ਪੇਸ਼ੇਵਰ ਜੀਵਨ ਵਿੱਚ ਨੈਤਿਕ ਮੁੱਲਾਂ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ
![ਦੋਆਬਾ ਕਾਲਜ ਵਿੱਚ ਪੇਸ਼ੇਵਰ ਜੀਵਨ ਵਿੱਚ ਨੈਤਿਕ ਮੁੱਲਾਂ ਦੀ ਭੂਮਿਕਾ ’ਤੇ ਸੈਮੀਨਾਰ ਅਯੋਜਤ](https://www.cityairnews.com/uploads/images/image-750x-2025-02-15-05:53:08pm-67b0872c7227b.jpg)
ਜਲੰਧਰ, 15 ਫਰਵਰੀ, 2025: ਦੋਆਬਾ ਕਾਲਜ ਦੀ ਦਿਸ਼ਾ ਕਮੇਟੀ ਅਤੇ ਸਟੂਡੈਂਟ ਵੈਲਫੇਅਰ ਕਮੇਟੀ ਦੁਆਰਾ ਪੇਸ਼ੇਵਰ ਜੀਵਨ ਵਿੱਚ ਨੈਤਿਕ ਮੁੱਲਾਂ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪ੍ਰਸਿੱਧ ਵੈਦਿਕ ਵਿਦਵਾਨ ਡਾ. ਰਾਜੂ ਵਿਗਿਆਨਿਕ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਓਮਿੰਦਰ ਜੌਹਲ ਅਤੇ ਪ੍ਰੋ. ਸੁਰਜੀਤ ਕੌਰ ਨੇ ਕੀਤਾ ।
ਹਾਜਰ ਨੂੰ ਸੰਬੋਧਤ ਕਰਦੇ ਹੋਏ ਡਾ. ਰਾਜੂ ਵਿਗਿਆਨਿਕ ਨੇ ਕਿਹਾ ਕਿ ਭਾਰਤੀ ਗਿਆਨ ਪਰੰਪਰਾ ਇੱਕ ਮਹਾਸਾਗਰ ਦੇ ਸਮਾਨ ਹੈ ਜਿਸ ਵਿੱਚੋਂ ਵੱਖ—ਵੱਖ ਗਿਆਨ ਦੇ ਮੋਤੀ ਪ੍ਰਾਪਤ ਕੀਤੇ ਜਾ ਸਕਦੇ ਹਨ । ਉਨ੍ਹਾਂ ਨੇ ਕਿਹਾ ਕਿ ਨੈਤਿਕ ਮੁੱਲਾਂ ਦੀ ਜ਼ਰੂਰਤ ਜੀਵਨ ਦੇ ਹਰ ਖੇਤਰ ਵਿੱਚ ਹੁੰਦੀ ਹੈ ਅਤੇ ਸ਼੍ਰੀਮਦ ਭਗਵਤ ਗੀਤਾ ਨੈਤਿਕ ਕਦਰਾਂ—ਕੀਮਤਾਂ ਦੀ ਖਾਨ ਹੈ । ਭਗਵਤ ਗੀਤਾ ਸਾਡੇ ਜੀਵਨ ਵਿੱਚ ਉਤਾਰ ਚੜ੍ਹਾਵ ਦੇ ਦੌਰਾਨ ਆਉਣ ਵਾਲੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੇ ਯੋਗ ਬਣਾਉਂਦਾ ਹੈ । ਉਨ੍ਹਾਂ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਆਪਣਾ ਮਾਨਸਿਕ ਸੰਤੁਲਨ ਬਰਕਰਾਰ ਰੱਖ ਆਪਸੀ ਤਾਲ—ਮੇਲ ਦੇ ਨਾਲ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ । ਅੱਗੇ ਬੋਲਦੇ ਹੋਏ ਡਾ. ਰਾਜੂ ਵਿਗਿਆਨਿਕ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਆਪਣੇ ਉਦੇਸ਼ ’ਤੇ ਧਿਆਨ ਕੇਂਦ੍ਰਿਤ ਕਰਕੇ ਅਤੇ ਨਿਰਮਤਾ ਨਾਲ ਅੱਗੇ ਵੱਧਦੇ ਹੋਏ ਸਫਲਤਾ ਪ੍ਰਾਪਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ । ਉਨ੍ਹਾਂ ਨੇ ਕਿਹਾ ਕਿ ਨੈਤਿਕ ਕਦਰਾਂ—ਕੀਮਤਾਂ ਦੀ ਪਾਲਣਾ ਸਾਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਂਦੀ ਹੈ, ਜਿਸ ਨਾਲ ਅਸੀਂ ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਕਰ ਸਕਦੇ ਹਾਂ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਫ਼ਲਤਾ ਪ੍ਰਾਪਤ ਕਰਨ ਲਈ ਨੈਤਿਕ ਕਦਰਾਂ—ਕੀਮਤਾਂ ਨਾਲ ਸਮਝੋਤਾ ਕਰਨਾ ਆਮ ਸਮਝਿਆ ਜਾਂਦਾ ਹੈ ਜਿਸ ਕਾਰਨ ਆਪਸੀ ਕੁੜੱਤਣ ਅਤੇ ਮੱਤਭੇਦ ਵਰਗੀਆਂ ਤਣਾਅ ਪੈਦਾ ਹੋ ਜਾਂਦਾ ਹੈ । ਉਨਾਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਨੈਤਿਕ ਕਦਰਾਂ—ਕੀਮਤਾਂ ’ਤੇ ਡਟੇ ਰਹਿ ਕੇ ਸਿਰਫ਼ ਕਾਰੋਬਾਰੀ ਜੀਵਨ ਵਿੱਚ ਹੀ ਨਹੀਂ ਸਗੋਂ ਪਰਿਵਾਰਕ ਅਤੇ ਸਾਮਾਜਿਕ ਜੀਵਨ ਵਿੱਚ ਵੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਅਤੇ ਪਤਵੰਤਾਂ ਨੇ ਡਾ. ਰਾਜੂ ਵਿਗਿਆਨਿਕ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ । ਡਾ. ਓਮਿੰਦਰ ਜੌਹਲ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ । ਡਾ. ਸ਼ਿਵਿਕਾ ਦਾਤਾ ਨੇ ਮੰਚ ਸੰਚਾਲਨ ਬਖੂਬੀ ਕੀਤਾ ।
ਦੋਆਬਾ ਕਾਲਜ ਵਿੱਚ ਅਯੋਜਤ ਸੈਮੀਨਾਰ ਵਿੱਚ ਡਾ. ਰਾਜੂ ਵਿਗਿਆਨਿਕ ਹਾਜਰ ਨੂੰ ਸੰਬੋਧਤ ਕਰਦੇ ਹੋਏ ।