ਦੋਆਬਾ ਕਾਲਜ ਵਿੱਚ 7 ਦਿਨਾਂ ਦਾ ਐਨਐਸਐਸ ਕੈਂਪ ਅਰੰਭ

ਦੋਆਬਾ ਕਾਲਜ ਵਿੱਚ 7 ਦਿਨਾਂ ਦਾ ਐਨਐਸਐਸ ਕੈਂਪ ਅਰੰਭ
ਦੋਆਬਾ ਕਾਲਜ ਦੇ ਐਨਐਸਐਸ ਦੇ ਵਿਸ਼ੇਸ਼ ਕੈਂਪ ਵਿੱਚ ਰੋਸ਼ਨ ਲਾਲ ਸ਼ਰਮਾ ਅਤੇ ਡਾ. ਰਾਕੇਸ਼ ਕੁਮਾਾਰ ਵਲੰਟੀਅਰਾਂ ਨੂੰ ਸੰਬੋਧਤ ਕਰਦੇ ਹੋਏ ।

ਜਲੰਧਰ, 6 ਜਨਵਰੀ, 2025: ਦੋਆਬਾ ਕਾਲਜ ਦੇ ਐਨਐਸਐਸ ਵਿਭਾਗ ਵੱਲੋਂ 7 ਦਿਨਾਂ ਦਾ ਵਿਸ਼ੇਸ਼ ਐਨਐਸਐਸ ਕੈਂਪ ਵਿਕਸਤ ਭਾਰਤ ਦੀ ਥੀਮ ’ਤੇ ਅਰੰਭ ਕੀਤਾ ਗਿਆ ਜਿਸ ਦਾ ਮੱੁਖ ਉਦੇਸ਼ ਐਨਐਸਐਸ ਦੇ ਵਲੰਟੀਅਰਾਂ ਨੂੰ ਸਮਾਜਿਕ ਤਬਦੀਲੀ ਦੇ ਚੰਗੇ ਵਲੰਟੀਅਰ ਬਣਾਉਣਾ ਹੈ । ਇਸ ਵਿਸ਼ੇਸ਼ ਕੈਂਪ ਵਿੱਚ ਰੋਸ਼ਨ ਲਾਲ ਸ਼ਰਮਾ ਪ੍ਰਸਿੱਧ ਵਾਤਾਵਰਣਪ੍ਰੇਮੀ ਅਤੇ ਸਮਾਜ ਸੇਵਕ ਬਤੌਰ ਮੁੱਖ ਬੁਲਾਰੇ ਵਜੋਂ ਹਾਜ਼ਰ ਹੋਏ ਜਿਨ੍ਹਾਂ ਦਾ ਨਿੱਘਾ ਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਡਾ. ਅਰਸ਼ਦੀਪ ਸਿੰਘ— ਸੰਯੋਜਕ, ਪ੍ਰੋਗ੍ਰਾਮ ਅਫਸਰ ਅਤੇ ਐਨਐਸਐਸ ਦੇ ਵਲੰਟੀਅਰਾਂ ਨੇ ਕੀਤਾ । 

ਰੋਸ਼ਨ ਲਾਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਨ ’ਤੇ ਜ਼ੋਰ ਦਿੱਤਾ ਤਾਕਿ ਉਹ ਵਿਕਸਤ ਭਾਰਤ ਦੇ ਉਦੇਸ਼ ਦੀ ਪੂਰਤੀ ਸਮਾਜ ਵਿੱਚ ਆਪਣੀ ਸਰਗਰਮ ਭੂਮਿਕਾ ਰਾਹੀਂ ਆਪਣਾ ਯੋਗਦਾਨ ਦੇ ਕੇ ਦੇਸ਼ ਨੂੰ ਹੋਰ ਉਚਾਈਆਂ ’ਤੇ ਲਿਜਾ ਸਕੇ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ ਆਪਣਾ ਕੇ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਸਾਰਿਆਂ ਨੂੰ ਆਪਣੀ ਸ਼ਖਸੀਅਤ ਵਿੱਚ ਲੀਡਰਸ਼ਿਪ ਅਤੇ ਟੀਮ ਵਰਕ ਦੇ ਗੁਣਾਂ ਨੂੰ ਸ਼ਾਮਲ ਕਰਨ ਅਤੇ ਇੱਕ ਚੰਗੇ ਨਾਗਰਿਕ ਵਜੋਂ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਜ਼ੋਰ ਦਿੱਤਾ । ਡਾ. ਰਾਕੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਬੋਟੈਨੀਕਲ ਗਾਰਡਨ ਦਾ ਦੌਰਾ ਕੀਤਾ ਅਤੇ ਵੱਖ—ਵੱਖ ਔਸ਼ਧੀ ਪੌਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਰਣਜੀਤ ਸਿੰਘ ਨੇ 7 ਦਿਨਾਂ ਦੀ ਵਿਸ਼ੇਸ਼ ਐਨਐਸਐਸ ਦੇ ਕੈਂਪ ਵਿੱਚ ਕਰਵਾਈ ਜਾਣ ਵਾਲੀ ਵੱਖ—ਵੱਖ ਗਤੀਵਿਧੀਆਂ ਜਿਵੇਂ ਕਿ ਵਾਤਾਵਰਣ ਦੀ ਸੁਰੱਖਿਆ, ਵੇਸਟ ਸੈਗਰੀਗੇਸ਼ਨ ਅਤੇ ਮੈਨੇਜਮੈਂਟ ’ਤੇ ਸੈਮੀਨਾਰ, ਬੱਲਾਂ ਪਿੰਡ ਵਿੱਚ ਕਰਵਾਈ ਜਾਣ ਵਾਲੀ ਡਰੱਗ ਮੈਨੇਜਮੈਂਟ ਦੀ ਰੈਲੀ, ਸਾਇਬਰ ਸਿਕਿਓਰਟੀ ਅਤੇ ਸੀਪੀਆਰ ਲਰਨਿੰਗ ’ਤੇ ਵਿਸ਼ੇਸ਼ ਲੈਕਚਰ, ਅੰਗਹੀਣ ਆਸ਼ਰਮ ਵਿੱਚ ਵਿਦਿਆਰਥੀਆਂ ਦਾ ਦੌਰਾ ਅਤੇ ਕਾਲਜ ਕੈਂਪਸ ਵਿੱਚ ਕਰਵਾਏ ਜਾਣ ਵਾਲੇ ਸਾਫ—ਸਫਾਈ ਅਤੇ ਰੁੱਖ ਲਗਾਉਣ ਦੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ । 

ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਕੈਂਪ ਦਾ ਉਦੇਸ਼ ਵਿਕਸਿਤ ਭਾਰਤ ਦੀ ਅਹਿਮ ਥੀਮ ਭਾਰਤ ਨੂੰ ਉਨੱਤ ਅਤੇ ਵਿਕਸਿਤ 2047 ਤੱਕ ਬਣਾਏ ਜਾਣ ਦੀ ਕੇਂਦਰ ਸਰਕਾਰ ਦੀ ਵਿਸ਼ੇਸ਼ ਉਪਰਾਲੇ ਤੋਂ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣਾ ਹੈ । ਉਨ੍ਹਾਂ ਨੇ ਕਿਹਾ ਕਿ 7 ਦਿਨਾਂ ਦੀ ਗਤੀਵਿਧੀਆਂ ਦੁਆਰਾ ਸਾਰੇ ਵਿਦਿਆਰਥੀਆਂ ਦਾ ਸਮਾਜਿਕ ਤੌਰ ’ਤੇ ਉਤਸੁਕ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ ।