ਦੋਆਬਾ ਕਾਲਜ ਦੀ ਸਿਮਰਨ ਗੇਟ ਪ੍ਰੀਖਿਆ ਵਿੱਚ ਸਫ਼ਲ
ਜਲੰਧਰ, 15 ਅਪ੍ਰੈਲ, 2024: ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਕਾਲਜ ਦੇ ਪੋਸਟ ਗ੍ਰੈਜੂੲੈਅ ਅੰਗ੍ਰੇਜ਼ੀ ਵਿਭਾਗ ਦੀ
ਐਮ.ਏ. ਅੰਗ੍ਰੇਜ਼ੀ ਸਮੈਸਟਰ—4 ਦੀ ਵਿਦਿਆਰਥਣ ਸਿਮਰਨ ਸਿੰਘ ਨੇ ਹਾਲ ਹੀ ਵਿੱਚ ਗ੍ਰੈਜੂਏਟ ਐਪਟੀਚਿਊਟ ਟੇਸਟ ਇਨ ਇੰਜੀਨੀਅਰਿੰਗ (ਗੇਟ) ਦੀ ਪ੍ਰੀਖਿਆ ਸਫਲ ਕੀਤੀ ਹੈ ਜਿਸ ਨਾਲ ਇਹ ਵਿਦਿਆਰਥਣ ਦੇਸ਼ ਦੇ ਕਿਸੀ ਵੀ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈਆਈਟੀ) ਵਿੱਚ ਪੀ.ਐਚਡੀ ਪ੍ਰੋਗ੍ਰਾਮ ਦੇ ਲਈ ਦਾਖਿਲਾ ਲੈ ਸਕਦੀ ਹੈ ਜੋ ਕਿ ਕਾਲਜ ਅਤੇ ਵਿਭਾਗ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਈਰਾ ਸ਼ਰਮਾ—ਵਿਭਾਗਮੁੱਖੀ, ਡਾ. ਅਵਿਨਾਸ਼ ਚੰਦਰ, ਡਾ.ਨਮਰਤਾ, ਪ੍ਰੋ. ਰਾਹੁਲ ਭਾਰਦਵਾਜ ਅਤੇ ਡਾ. ਅੰਬਿਕਾ ਭੱਲਾ ਨੇ ਵਿਦਿਆਰਥਣ ਸਿਮਰਨ ਸਿੰਘ ਨੂੰ ਕਾਲਜ ਵਿੱਚ ਉਸ ਦੀ ਉਪਲਬੱਧੀ ਦੇ ਲਈ ਸਮਾਨਿਤ ਕੀਤਾ ਅਤੇ ਉਸ ਦੇ ਮਾਤਾ—ਪਿਤਾ ਨੂੰ ਵਧਾਈ ਦਿੱਤੀ । ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਾ ਦਾ ਅੰਗ੍ਰੇਜੀ ਵਿਭਾਗ ਵਿਦਿਆਰਥੀਆਂ ਨੂੰ ਯੂਜੀਸੀ ਨੇਟ ਅਤੇ ਹੋਰ ਪ੍ਰੀਖਿਆਵਾਂ ਦੀ ਤਿਆਰੀ ਅਤੇ ਕਮਿਊਨੀਕੇਸ਼ਨ ਸਕਿਲਜ਼ ਦੇ ਸ਼ਾਰਟ ਟਰਮ ਕੋਰਸ ਕਰਵਾਉਂਦਾ ਰਹਿੰਦਾ ਹੈ ਤਾਕਿ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੀਖਿਆਵਾਂ ਵਿੱਚ ਸਫ਼ਲਤਾ ਮਿਲ ਸਕੇ ।