ਦੋਆਬਾ ਕਾਲਜ ਵਿਖੇ ਟੈਲੀ ਅਤੇ ਈ-ਕਾਮਰਸ ’ਤੇ ਸਕਿਲ ਡਿਵੈਲਪਮੈਂਟ ਕੋਰਸ ਸੰਪੰਨ
ਜਲੰਧਰ, 13 ਜੁਲਾਈ, 2022: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਕਾਮਰਸ ਐਂਡ ਬਿਜਨੈਸ ਮੈਨੇਜਮੈਂਟ ਵਿਭਾਗ ਰਾਹੀਂ ਟੈਲੀ 9.0 ਅਤੇ ਈ-ਕਾਮਰਸ ’ਤੇ ਵੱਖ ਵੱਖ ਸਕੂਲਾਂ ਦੇ +2 ਵਿਦਿਆਰਥੀਆਂ ਦੇ ਲਈ ਸਕਿਲ ਡਿਵੈਲਪਮੈਂਟ ਵੈਲਯੂ ਐਡਿਡ ਸਰਟੀਫਿਕੇਟਸ ਕੋਰਸ ਦਾ ਅਯੋਜਨ ਕੀਤਾ ਗਿਆ ।
ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਟੈਲੀ ਐਂਡ ਈ-ਕਾਮਰਸ ਦੇ ਮੌਡੂਲਸ ਕਰਵਾਏ ਗਏ ਤਾਕਿ ਵਿਦਿਆਰਥੀਆਂ ਨੂੰ ਵੱਖ ਵੱਖ ਵਪਾਰੀ ੳਦਯੋਗ ਕਾਰਜਸ਼ੈਲੀ ਅਤੇ ਮਾਂਪਦੰਡਾ ਦੇ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ ।
ਵਿਭਾਗਮੁੱਖੀ ਡਾ. ਨਰੇਸ਼ ਮਲਹੋਤਰਾ ਨੇ ਦੱਸਿਆ ਕਿ ਵਿਭਾਗ ਦੇ ਪ੍ਰਾਧਿਆਪਕ ਪ੍ਰੋ. ਸੁਰਜੀਤ ਕੌਰ, ਡਾ. ਨਿਤਾਸ਼ਾ ਸ਼ਰਮਾ, ਡਾ. ਅਮਰਜੀਤ ਸਿੰਘ ਸੈਨੀ ਨੇ ਵਿਦਿਆਰਥੀਆਂ ਨੂੰ ਟੈਲੀ ਦੇ ਅੰਤਰਗਤ ਕ੍ਰਿਏਸ਼ਨ ਆਫ ਕੰਪਨੀ, ਅਕਾਊਂਟਸ, ਗਰੁੱਪ, ਲੈਜਰ, ਟ੍ਰਾਇਅਲ ਬੈਲੇਂਸ ਸ਼ੀਟ ਦੀ ਸਮਰੀ ਬਣਾਉਣਾ, ਪ੍ਰੋਫਿਟ ਐਂਡ ਲਾਸ ਅਤੇ ਬੈਲੇਂਸ ਸ਼ੀਟ ਦੀ ਜਾਣਕਾਰੀ ਦਿੱਤੀ ਗਈ । ਪ੍ਰਾਧਿਆਪਕਾਂ ਨੇ ਵਿਦਿਆਰਥੀਆਂ ਨੂੰ ਸਟਾਫ ਗਰੁੱਪ, ਸਟਾਕ ਆਇਟਮਸ, ਇੰਵੈਂਟਰੀ ਮੈਨੇਜਮੈਂਟ, ਵੈਰੀਫਿਕੇਸ਼ਨ ਆਫ ਰਾੱ ਮਟੀਰਿਅਲ, ਟੈਲੀ ਦੀ ਸਹਾਇਤਾ ਨਾਲ ਜੀਐਸਟੀ ਟ੍ਰਾਂਸਜੈਕਸ਼ਨ ਕਰਨਾ, ਬਜਟ ਤਿਆਰ ਕਰਨਾ ਆਦਿ ਬਾਰੇ ਸਿਖਾਇਆ । ਇਸ ਤੋਂ ਇਲਾਵਾ ਈ-ਕਾਮਰਸ ਦੇ ਮੌਡੂਲਸ ਜਿਵੇਂ ਕਿ ਆਨਲਾਇਨ ਪੈਮੰਟ, ਆਧਾਰ, ਪੈਨ ਕਾਰਡ ਅਤੇ ਈ-ਬੈਕਿੰਗ ਆਦਿ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ।