ਦੋਆਬਾ ਕਾਲਜ ਵਿਖੇ ਵੈਬ ਡਿਜ਼ਾਇਨਿੰਗ, ਕੋਰਲ ਡ੍ਰਾ ਅਤੇ ਫੋਟੋਸ਼ਾਪ ’ਤੇ ਸਕਿਲ ਡਿਵੈਲਪਮੈਂਟ ਕੋਰਸ ਸੰਪੰਨ
ਜਲੰਧਰ 08 ਜੁਲਾਈ 2022 ( ) ਦੋਆਬਾ ਕਾਲਜ ਦੇ ਪੋਸਟ ਗ੍ਰੈਜੁਏਟ ਕੰਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਰਾਹੀਂ ਵੱਖ ਵੱਖ ਸਕੂਲਾਂ ਦੇ +2 ਵਿਦਿਆਰਥੀਆ ਲਈ ਵੈਬ ਡਿਜ਼ਾਇਨਿੰਗ, ਕੋਰਲ ਡ੍ਰਾ ਅਤੇ ਫੋਟੋਸ਼ਾਪ ’ਤੇ ਸਕਿਲ ਡਿਵੈਲਪਮੈਂਟ ਵੈਲਯੂ ਐਡਿਡ ਸਰਟੀਫਿਕੇਟਸ ਕੋਰਸ ਦਾ ਅਯੋਜਨ ਕੀਤਾ ਗਿਆ । ਜਿਸ ਵਿੱਚ ਵਿਦਿਆਰਥੀਆਂ ਨੂੰ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਵੈਬ ਡਿਜ਼ਾਇਨਿੰਗ ਅਤੇ ਡਿਵੈਲਪਮੈਂਟ ਦੇ ਅੰਤਰਗਤ ਐਚਟੀਐਮਐਲ, ਸੀਐਸਐਸ, ਜਾਵਾ ਸਕ੍ਰਿਪਟ, ਬੂਟਸਟ੍ਰੇਪ ਆਦਿ ਦੇ ਬਾਰੇ ਵਿੱਚ ਪ੍ਰੈਕਟਿਕਲ ਟ੍ਰੈਨਿੰਗ ਦਿੱਤੀ ਗਈ ਅਤੇ ਕੋਰਲ ਡ੍ਰਾ ਅਤੇ ਫੋਟੋਸ਼ਾਪ ਵਿੱਚ ਟੂਲਸ ਦੀ ਮਦਦ ਨਾਲ ਡਿਜ਼ਾਇਨਿੰਗ ਸਿਖਾਈ ਗਈ ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਸਕਿਲ ਡਿਵੈਲਪਮੈਂਟ ਕੋਰਸ ਰਾਹੀਂ ਵਿਦਿਆਰਥੀਆਂ ਨੂੰ ਆਈ.ਟੀ. ਇੰਡਸਟ੍ਰੀ ਦੇ ਅਨੁਕੂਲ ਕੰਮ ਕਰਨ ਵਿੱਚ ਮਦਦ ਮਿਲੇਗੀ । ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਵਿਸ਼ੇਸ਼ ਪ੍ਰੈਕਟਿਕਲ ਟ੍ਰੈਨਿੰਗ ਵਾਲੇ ਸਕਿਲ ਡਿਵੈਲਪਮੈਂਟ ਕੋਰਸ ਦੀ ਵਜ੍ਹਾਂ ਕਰਕੇ ਹੀ ਪਿਛਲੇ ਕਈ ਸਾਲਾਂ ਤੋਂ ਕਾਲਜ ਦੇ ਕੰਪਿਊਟਰ ਸਾਇੰਸ ਐਂਡ ਆਈ.ਟੀ. ਵਿਭਾਗ ਦੇ ਵਿਦਿਆਰਥੀਆਂ ਨੂੰ ਟੀਸੀਐਸ, ਇਨਫੋਸਿਸ, ਵਿਪ੍ਰੋ, ਐਕਸਟੈਚਰ ਆਦਿ ਕੰਪਨਿਆਂ ਵਿੱਚ ਵਧੀਆ ਪਲੇਸਮੈਂਟ ਮਿਲ ਰਹੀ ਹੈ ।
ਪ੍ਰੋ. ਨਵੀਨ ਜੋਸ਼ੀ - ਵਿਭਾਗਮੁਖੀ ਨੇ ਕਿਹਾ ਕਿ ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੂੰ ਪ੍ਰੋ. ਸਾਕਸ਼ੀ ਨੇ ਵੈਬ ਡਿਜ਼ਾਇਨਿੰਗ ਅਤੇ ਡਿਵੈਲਪਮੈਂਟ ਦੀ ਬਾਰੀਕਿਆਂ ਬਾਰੇ ਦੱਸਿਆ ਅਤੇ ਪ੍ਰੋ. ਹਰਪ੍ਰੀਤ ਕਰ ਅਤੇ ਪ੍ਰੋ. ਨੀਲਮਣੀ ਨੇ ਵਿਦਿਆਰਥੀਆਂ ਨੂੰ ਕੋਰਲ ਡ੍ਰਾ ਅਤੇ ਫੋਟੋਸ਼ਾਪ ਦੇ ਇਸਤੇਮਾਲ ਕਰਨ ਦੀ ਪ੍ਰੈਕਟਿਕਲ ਟ੍ਰੈਨਿੰਗ ਦਿੱਤੀ । ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੋਟੀਵੈਸ਼ਨਲ ਲੈਕਚਰਜ ਅਤੇ ਕੰਪਿਊਟਰ ਐਪਟੀਚਿਊਟ ਟੈਸਟ ਦਾ ਵੀ ਅਯੋਜਨ ਕੀਤਾ ਗਿਆ ।