ਦੋਆਬਾ ਕਾਲਜ ਵਿਖੇ ਸੋਸ਼ਲ ਮੀਡਿਆ ਵਰਕ ਸਟੇਸ਼ਨ –ਸਕਿਲ ਡਿਵੈਲਪਮੈਂਟ ਕੋਰਸ ਸੰਪੰਨ 

ਦੋਆਬਾ ਕਾਲਜ ਵਿਖੇ ਸੋਸ਼ਲ ਮੀਡਿਆ ਵਰਕ ਸਟੇਸ਼ਨ –ਸਕਿਲ ਡਿਵੈਲਪਮੈਂਟ ਕੋਰਸ ਸੰਪੰਨ 

     ਜਲੰਧਰ, 22 ਜੁਲਾਈ, 2022: ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਜਰਨਾਲਿਜਮ ਐਂਡ ਮਾਸ ਕਮਿਊਨਿਕੇਸ਼ਨ ਵਿਭਾਗ ਰਾਹੀਂ  ਸੋਸ਼ਲ ਮੀਡਿਆ ਵਰਕ ਸਟੇਸ਼ਨ ’ਤੇ  ਵਿਦਿਆਰਥੀਆਂ ਦੇ ਲਈ ਸਕਿਲ ਡਿਵੈਲਪਮੈਂਟ ਵੈਲਯੂ ਐਡਿਡ ਸਰਟੀਫਿਕੇਟਸ ਕੋਰਸ ਦਾ ਅਯੋਜਨ ਕੀਤਾ ਗਿਆ ।  

     ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਇਸ ਵਿਸ਼ੇਸ਼ ਵੈਲਯੁ ਏਡਿਡ ਕੋਰਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਸੋਸ਼ਲ ਮੀਡਿਆ ਪਲੇਟਫਾਰਮ ਦੇ ਲਈ ਕੰਟੇਂਟ ਤਿਆਰ ਕਰਨਾ ਸਿਖਾਇਆ ਗਿਆ ਜਿਸ ਵਿੱਚ ਆਇਡੀਆ ਜਰਨੇਟ ਕਰਨਾ, ਕ੍ਰਿਏਟਿਵ ਰਾਇਟਿੰਗ ਅਤੇ ਸਕ੍ਰਿਪਟ ਰਾਇਟਿੰਗ ਆਦਿ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ।  ਡਾ. ਭੰਡਾਰੀ ਨੇ ਕਿਹਾ ਕਿ ਜਰਨਾਲਿਜਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਉਪਰੋਕਤ ਸਾਰੇ ਬਿੰਦੂਆਂ ’ਤੇ ਕੰਮ ਕਰਦੇ ਹੋਏ ਵਿਸ਼ੇਸ਼ ਸਿਖਲਾਈ ਦੇ ਕੇ ਆਪਣੇ ਹਾਈਟੈਟ ਯਸ਼ਰਾਜ ਚੋਪੜਾ ਟੀਵੀ ਸਟੂਡੀਓ ਅਤੇ ਭਾਰਤ ਸਰਕਾਰ ਦੇ ਇਨਫਾਰਮੇਸ਼ਲ ਅਤੇ ਬ੍ਰਾਡਕਸਟਿੰਗ ਮੰਤਰਾਲਯ ਰਾਹੀਂ ਪ੍ਰਦਾਨ ਕੀਤੇ ਗਏ ਵਿਸ਼ੇਸ਼ ਕਮਿਊਨਿਟੀ ਰੇਡੀਓ -ਰਾਬਤਾ ਵਿੱਚ ਵਿਦਿਆਰਥੀਆਂ ਨੂੰ ਪ੍ਰਿੰਟ, ਇਲੈਕਟ੍ਰੋਨਿਕ ਅਤੇ ਸੋਸ਼ਲ ਮੀਡੀਆ ਉਦਯੋਗ ਦੇ ਲਈ ਤਿਆਰ ਕਰਦਾ ਹੈ ਤਦ ਹੀ ਉਹ ਇਸ ਖੇਤਰ ਵਿੱਚ ਬੇਹਤਰੀਨ ਕੰਮ ਕਰ ਰਹੇ ਹਨ । 

    ਡਾ. ਸਿਮਰਨ ਸਿੱਧੂ- ਵਿਭਾਗਮੁੱਖੀ ਅਤੇ ਕੋਰਸ ਕਾਰਡੀਨੇਟਰ, ਪ੍ਰੋ. ਪ੍ਰਿਯਾ ਚੋਪੜਾ, ਪ੍ਰੋ. ਸ਼ਾਇਨਾ, ਪ੍ਰੋ. ਨਿਹਾਰਿਕਾ ਨੇ ਇਸ ਸੋਸ਼ਲ ਮੀਡਿਆ ਵਰਕ ਸਟੇਸ਼ਨ ਕੋਰਸ ਵਿੱਚ ਵਿਦਿਆਰਥੀਆਂ ਨੂੰ ਆਰਟ ਆਫ ਓਬਜਰਵੇਸ਼ਨ, ਵਰਬਲ ਅਤੇ ਰਾਇਟਿੰਗ ਸਕਿਲ, ਆਇਡੀਆ ਜਰਨੇਸ਼ਨ, ਆਰਟ ਆਫ ਹੈਂਡÇਲੰਗ ਮਾਇਕ੍ਰੋੋਫੋਨ, ਆਪਣੇ ਆਪ ਨੂੰ ਇੰਟਰਡਿਯੂਸ ਕਰਨ ਦੇ ਬੈਸਿਕ ਮੇਨੇਰਿਜ਼ਮ, ਆਡੀਅਯੰਸ ਹੈਂਡÇਲੰਗ, ਫੋਟੋਗ੍ਰਾਫੀ ਸਕਿਲ, ਕੈਮਰਾ ਹੈਂਡÇਲੰਗ ਵੱਖ ਵੱਖ ਪ੍ਰਕਾਰ ਦੀ ਫੋਟੋਗ੍ਰਾਫੀ, ਆਡੀਓ ਵੀਡੀਓ ਐਡਿਟਿੰਗ ਅਤੇ ਉਸਦੇ ਵੱਖ ਵੱਖ ਫਾਰਮੈਟਸ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ । ਪ੍ਰਾਧਿਆਪਕਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਨਾਤਮਕ ਵੱਖ ਵੱਖ ਸ਼ਾਰਟ ਫਿਲਮਸ ਵੀ ਦਿਖਾਈ ।  
ਦੋਆਬਾ ਕਾਲਜ ਵਿੱਚ ਸ਼ੋਸ਼ਲ ਮੀਡਿਆ ਪਲੇਟਫਾਰਮ ’ਤੇ ਸਕਿਲ ਡਿਵੈਲਪਮੈਂਟ ਕੋਰਸ ਵਿੱਚ ਵਿਦਿਆਰਥੀਆਂ ਨੂੰ ਕੰਮ ਕਰਵਾਉਂਦੇ ਹੋਏ ਪ੍ਰਾਧਿਆਪਕ ।