ਦੋਆਬਾ ਕਾਲਜ ਵਿਖੇ ਸਾਫਟ ਅਤੇ ਕਮਿਉਨਿਕੇਸ਼ਨ ਸਿਕਲਸ ਤੇ ਐਡ-ਆਨ-ਕੋਰਸ ਲਗਿਆ
ਜਲੰਧਰ, 20 ਸਿਤੰਬਰ, 2023: ਦੋਆਬਾ ਕਾਲਜ ਦੇ ਡੀਸੀਜੇ ਪਰਸਨੇਲਿਟੀ ਡਿਵੈਲਪਮੇਂਟ ਸੈਂਟਰ ਵਲੋਂ ਬੀਕਾਮ ਦੇ ਵਿਦਿਆਰਥੀਆਂ ਦੇ ਲਈ ਪ੍ਰੋਫੈਸ਼ਨਲ ਡਿਵੈਲਪਮੇਂਟ- ਸਾਫਟ ਅਤੇ ਕਮਿਉਨਿਕੇਸ਼ਨ ਸਿਕਲਸ ਦਾ 30 ਘੰਟਿਆਂ ਦੇ ਵੈਲਿਉ ਐਡਿਡ ਐਡ-ਆਨ-ਕੋਰਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਪਿ੍ਰੰ. ਡਾ. ਪ੍ਰਦੀਪ ਭੰਡਾਰੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪ੍ਰੋ. ਸੰਦੀਪ ਚਾਹਲ- ਸੰਯੋਜਕ, ਪ੍ਰਾਧਿਆਪਕਾਂ ਅਤੇ ਵਿਦਿਆਰਥੀਆਂ ਨੇ ਕੀਤਾ।
ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਉਪਰੋਕਤ ਸੈਂਟਰ ਵਲੋਂ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਨਿਖਾਰਨ ਦੇ ਉਦੇਸ਼ ਦੇ ਲਈ ਅਜਿਹੀ ਸਕਾਰਾਤਮਕ ਪ੍ਰੋਫੈਸ਼ਨਲ ਵੈਲਿਊ ਐਡਿਡ- ਐਡ-ਆਨ-ਕੋਰਸਿਜ਼ ਕਰਵਾਏ ਜਾ ਰਹੇ ਹਨ ਜਿਸ ਵਿੱਚ ਵਿਦਿਆਰਥੀਆਂ ਨੂੰ ਸਾਫਟ ਸਿਕਲਸ, ਕਮਿਉਨਿਕੇਸ਼ਨ ਸਿਕਲਸ, ਸਪੋਕਨ ਇੰਗਲਿਸ਼, ਫੋਨੇਟਿਕਸ, ਟੇਬਲ ਮੈਨਰਸ, ਐਟੀਕੇਟਸ, ਆਦੀ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਡਾ. ਭੰਡਾਰੀ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੋਜਗਾਰ ਪਾਉਣ ਅਤੇ ਆਪਣੀ ਪਰਸਨੇਲਿਟੀ ਨੂੰ ਨਿਖਾਰਣ ਵਿੱਚ ਸਹਾਇਤਾ ਮਿਲੇਗੀ।
ਪ੍ਰੋ. ਸੰਦੀਪ ਚਾਹਲ ਨੇ ਵਿਦਿਆਰਥੀਆਂ ਨੂੰ ਇੰਟਰਵਿਉ ਸਿਕਲਸ, ਗਰੁਪ ਡਿਸਕਸ਼ਨ, ਸਿਚੁਏਸ਼ਨਲ ਡਾਇਲਾਗਸ, ਬੇਸਿਕ ਗਰਾਮਰ, ਸੇਲਫ ਇੰਟਰੋਡਕਸ਼ਨ ਅਤੇ ਪਰਸਨਲ ਇੰਟਰਵਿਉ ਦੇ ਗੁਰ ਸਿਖਾਏ।
ਡਾ. ਅੰਬਿਕਾ ਭਲਾ ਨੇ ਵਿਦਿਆਰਥੀਆਂ ਨੂੰ ਪੇਅਰ ਆਫ ਵਰਡਸ ਅਤੇ ਕਨਫਿਊਜੇਬਲ ਵਰਡਸ, ਫੋਨੇਟਿਕਸ ਦੇ ਅੰਤਰਗਤ ਅੰਗ੍ਰੇਜੀ ਦੇ ਸਾਉਂਡ ਸਿਸਟਮਸ, ਸ਼ਬਦਾਂ ਦਾ ਸਹੀ ਉਚਾਰਨ ਅਤੇ ਖੇਤਰੀ ਭਾਸ਼ਾਵਾਂ ਦਾ ਅੰਗ੍ਰੇਜੀ ਬੋਲਦੇ ਸਮੇ ਉਸਦੇ ਪ੍ਰਭਾਵ ਤੋਂ ਬਚਣ ਦੇ ਤੌਰ ਤਰੀਕੇ ਦੱਸੇ।
ਪ੍ਰੋ. ਰਾਹੁਲ ਭਾਰਦਵਾਜ ਨੇ ਡਰੈਸ ਕੋਡ ਅਤੇ ਡ੍ਰੈਸਿੰਗ ਸੈਂਸ ਦੇ ਬਾਰੇ ਵਿੱਚ ਵੀ ਡਿਮਾਂਡਸਟ੍ਰੈਸ਼ਨ ਦਿੱਤੀ। ਪ੍ਰੋ. ਪਰਦੀਪ ਕੁਮਾਰ ਨੇ ਟੇਬਲ ਮੈਨਰਸ, ਉਠਣ ਬੈਠਣ ਦੇ ਤੌਰ ਤਰੀਕੇ ਅਤੇ ਰੈਸਟਰੋਰੈਂਟ ਵਿੱਚ ਕਟਲਰੀ ਅਤੇ ਕਰੋਕਰੀ ਦੇ ਸਹੀ ਇਸਤੇਮਾਲ ਦੇ ਬਾਰੇ ਜਾਣਕਾਰੀ ਦਿੱਤੀ। ਪ੍ਰੋ. ਨੇਹਾ ਗੁਪਤਾ ਨੇ ਵਿਦਿਆਰਥੀਆਂ ਨੂੰ ਹਿਊਮਨ ਪ੍ਰਸਨੇਲਿਟੀ ਅਤੇ ਤਨਾਵ ਦੂਰ ਕਰਨ ਦੇ ਵੱਖ ਵੱਖ ਤੌਰ ਤਰੀਕੇ ਵੀ ਸਿਖਾਏ।