ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ‘ਤੇ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ ਵਿਸ਼ੇਸ ਖੂਨਦਾਨ ਕੈਂਪ
ਮਾਲੇਰਕੋਟਲਾ 17 ਅਕਤੂਬਰ, 2023:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਮੌਕੇ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਖੂਨਦਾਨ ਕੈਂਪ ਲਗਾਏ ਗਏ ਹਨ। ਇਸੇ ਕੜੀ ਤਹਿਤ ਜ਼ਿਲ੍ਹਾ ਮਾਲੇਰਕੋਟਲਾ ਵਿਖੇ ਸਰਕਾਰੀ ਹਸਪਤਾਲ ਵਿਖੇ ਵਿਸ਼ੇਸ ਖੂਨਦਾਨ ਕੈਂਪ ਲਗਾਇਆ ਗਿਆ ।
ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਨੇ ਖੂਨਦਾਨੀਆਂ ਅਤੇ ਪਾਰਟੀ ਵਰਕਰਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਮਨੁੱਖੀ ਖੂਨ ਦਾ ਕੋਈ ਬਦਲ ਨਹੀਂ। ਬਹੁਤ ਸਾਰੇ ਲੋਕ ਜੋ ਗੁਪਤਦਾਨ ਵਿੱਚ ਵਿਸ਼ਵਾਸ ਰੱਖਦੇ ਹਨ ਇਨ੍ਹਾਂ ਦਾਨੀਆਂ ਲਈ ਖੂਨਦਾਨ ਅਜਿਹਾ ਦਾਨ ਹੈ ਜੋ ਬਿਨਾਂ ਆਪਣੀ ਪਛਾਣ ਦੱਸੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਕੇ ਅਸੀਂ ਸਹੀ ਅਰਥਾਂ ਵਿੱਚ ਸਮਾਜ ਅਤੇ ਮਾਨਵਤਾ ਦੀ ਸੇਵਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਲਗਾਉਣ ਦਾ ਮਨੋਰਥ ਲੋੜਵੰਦਾਂ ਲਈ ਵੱਧ ਤੋਂ ਵੱਧ ਖੂਨ ਇੱਕਤਰ ਕਰਕੇ ਰਾਹਤ ਪ੍ਰਦਾਨ ਕਰਨਾ ਅਤੇ ਅਣਜਾਈਆ ਜਾਣ ਵਾਲੀਆਂ ਜਾਨਾਂ ਨੂੰ ਬਚਾਉਣਾ ਹੈ । ਉਨ੍ਹਾਂ ਹੋਰ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਘਰਾਂ ਨੇੜੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਲੋਕਾਂ ਦੀ ਸਹੂਲਤਾਂ ਜਲਦ ਹੀ 100 ਨਵੇਂ ਆਮ ਆਦਮੀ ਕਲੀਨਿਕ ਪੰਜਾਬ ਦੇ ਅਵਾਮ ਲੋਕਅਰਪਣ ਕੀਤੇ ਜਾਣਗੇ ।
ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਾਕਿਬ ਅਲੀ ਰਾਜਾ ਨੇ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਖੂਨਦਾਨ ਕਰਕੇ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ। ਅੱਜ ਦੇ ਇਸ ਕੈਂਪ ਵਿੱਚ ਆਮ ਆਦਮੀ ਪਾਰਟੀ ਦੀ ਸਮੁੱਚੀ ਜ਼ਿਲ੍ਹਾ ਟੀਮ/ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਖੂਨਦਾਨ ਕੀਤਾ ਹੈ। ਇਸ ਮੌਕੇ ਆਪ ਵਲੰਟੀਅਰਾਂ ਵੱਲੋਂ 101 ਯੂਨਿਟ ਖੂਨਦਾਨ ਇੱਕਤਰ ਕੀਤਾ ਗਿਆ । ਇਸ ਮੌਕੇ ਸਾਕਿਬ ਅਲੀ ਰਾਜਾ ਨੇ ਖੂਨਦਾਨ ਵੀ ਕੀਤਾ।
ਇਸ ਮੌਕੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਗੱਜਣਮਾਜਰਾ, ਜਾਫਰ ਅਲੀ, ਅਬਦੁੱਲ ਹਲੀਮ ਮਿਲਕੋਵੈਲ ਗੁਰਮੁੱਖ ਸਿੰਘ ਖਾਨਪੁਰ, ਸਮਾਜ ਸੇਵੀ ਅਸ਼ਰਫ ਅਬਦੁੱਲਾ, ਪੀ.ਏ. ਰਾਜੀਵ, ਮੁਹੰਮਦ ਇਮਤਿਆਜ਼, ਮੁਹੰਮਦ ਯਾਸੀਨ, ਅਬਦੁੱਲ ਸ਼ਕੂਰ ਕਿਲ੍ਹਾ, ਸਾਜਨ ਅਨਸਾਰੀ, ਸਰਪੰਚ ਮਨਜੀਤ ਸਿੰਘ ਕਲਿਆਣ, ਮੁਹੰਮਦ ਯੂਨਸ ਭੋਲਾ ਐਮ.ਸੀ., ਮੁਹੰਮਦ ਨਜ਼ੀਰ ਐਮ.ਸੀ., ਮੁਹੰਮਦ ਹਬੀਬ ਐਮ.ਸੀ., ਅਜੈ ਮੁਨਸ਼ੀ ਐਮ.ਸੀ., ਅਸਲਮ ਕਾਲਾ ਐਮ.ਸੀ., ਹਾਜੀ ਅਖ਼ਤਰ ਐਮ.ਸੀ., ਅਜੈ ਕੁਮਾਰ ਅੱਜੂ ਐਮ.ਸੀ., ਰਜਿੰਦਰ ਰਾਜੂ, ਵਿੱਕੀ ਟਾਂਕ, ਰਜਤ ਕਲਿਆਣ ਆਦਿ ਹਾਜ਼ਰ ਸਨ।