ਸਪੋਰਟਸ ਅਥਾਰਟੀ ਆਫ ਇੰਡਿਆ ਵਲੋਂ ਦੋਆਬਾ ਕਾਲਜ ਵਿੱਚ ਪ੍ਰੇਕਿਟਕਲ ਟ੍ਰੇਨਿੰਗ ਕੋਰਸ ਅਯੋਜਤ
ਜਲੰਧਰ, 18 ਅਕਤੂਬਰ, 2021: ਦੋਆਬਾ ਕਾਲਜ ਦੇ ਨੇਤਾ ਜੀ ਸੁਭਾਸ਼ ਨੇਸ਼ਨਲ ਇੰਸਟੀਟਿਊਟ ਆਫ ਸਪੋਰਟਸ ਪਟਿਆਲਾ ਅਤੇ ਸਪੋਰਟਸ ਅਥਾਰਟੀ ਆਫ ਇੰਡਿਆ ਦੇ ਸਹਿਯੋਗ ਨਾਲ ਭਾਰਤ ਦੇ ਵੱਖ ਵੱਖ ਸਟੇਟਾਂ ਤੋਂ ਆਏ ਕੁਲ 215 ਪ੍ਰਤਿਭਾਗਿਆਂ ਦੇ ਕੁਲ 4 ਬੈਚੇਜ ਦੇ ਖਿਲਾੜੀਆਂ ਦੇ ਵੱਖ ਵੱਖ ਬੈਚਾਂ ਦੇ ਲਈ 15 ਦਿਨਾਂ ਪ੍ਰੇਕਿਟਕਲ ਟ੍ਰੇਨਿੰਗ ਕਲਾਸਿਜ਼ ਦਾ ਅਯੋਜਨ ਦੋਆਬਾ ਕਾਲਜ ਵਿੱਚ ਸਫਤਾਪੂਰਵਕ ਕੀਤਾ ਗਿਆ ਅਤੇ ਇਸਦੇ ਸਮਾਪਨ ਸਮਾਰੋਹ ਵਿੱਚ ਪ੍ਰਤਿਭਾਗਿਆਂ ਨੂੰ ਸਰਟੀਫਿਕੇਟਸ ਪ੍ਰਦਾਨ ਕੀਤੇ ਗਏ। ਸ਼੍ਰੀ ਚੰਦਰ ਮੋਹਨ- ਪ੍ਰਧਾਨ ਆਰਿਆ ਸਿੱਖਿਆ ਮੰਡਲ ਅਤੇ ਕਾਲਜ ਮੈਨੇਜਿੰਗ ਕਮੇਟੀ ਬਤੌਰ ਮੁੱਖ ਮਹਿਮਾਨ ਹਾਜ਼ਿਰ ਹੋਏ ਜਿਨਾਂ ਦਾ ਨਿੱਘਾ ਸਵਾਗਤ ਪਿ੍ਰੰ. ਡਾ. ਪ੍ਰਦੀਪ ਭੰਡਾਰੀ, ਡਾ. ਮੰਦੀਪ ਸਿੰਘ-ਵਿਭਾਗਮੁੱਖੀ, ਫਿਜੀਕਲ ਐਜੂਕੇਸ਼ਨ ਅਤੇ ਪ੍ਰਤਿਭਾਗਿਆਂ ਅਤੇ ਕੋਚਿਜ਼ ਨੇਹਾ ਸੂਦ ਅਤੇ ਤੋਸੀਫ਼ ਅਹਿਮਦ ਨੇ ਕੀਤਾ।
ਸ਼੍ਰੀ ਚੰਦਰ ਮੋਹਨ ਨੇ ਪ੍ਰਤਿਭਗਿਆਂ ਨੂੰ ਕੋਰਸ ਸਫਤਾਪੂਰਵਕ ਸਮਾਪਤ ਕਰਨ ਤੇ ਵਧਾਈ ਦਿੱਤੀ ਅਤੇ ਸਪੋਰਟਸ ਅਥਾਰਟੀ ਆਫ ਇੰਡਿਆ ਨੂੰ ਇਸ ਤਰਾਂ ਦੇ ਲਾਭਦਾਇਕ ਖੇਲਾਂ ਦੇ ਕੋਰਸ ਅਤੇ ਪ੍ਰੇਕਿਟਕਲ ਟ੍ਰੇਨਿੰਗ ਕਲਾਸਿਜ਼ ਦਾ ਭਵਿੱਖ ਵਿੱਚ ਕਾਲਜ ਵਿੱਚ ਲਗਾਉਣ ਅਤੇ ਪੂਰਨ ਸਹਿਯੋਗ ਦੇਣ ਦੀ ਆਸ਼ਾ ਵਿਅਕਤ ਕੀਤਾ। ਪਿ੍ਰੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਖੇਲਾਂ ਦੇ ਬਹੁਤ ਅਧਿਕ ਮਹਤਵ ਹੈ ਜੋ ਕਿ ਵਿਦਿਆਰਥੀ ਦੇ ਹਰ ਤਰਾਂ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਹੈ। ਇਸ ਸੈਸ਼ਨ ਤੋਂ ਦੋਆਬਾ ਕਾਲਜ ਵਿੱਚ ਇਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਨੇ ਇਸ ਪ੍ਰੇਕਿਟਕਲ ਟ੍ਰੇਨਿੰਗ ਕਲਾਸਿਜ਼ ਦੀ ਕੋਚਿੰਗ ਨੂੰ ਇਸਦਾ ਵਦਿਆ ਤਰੀਕੇ ਨਾਲ ਅਯੋਜਨ ਕਰਨ ਦੇ ਲਈ ਵਧਾਈ ਦਿੱਤੀ ਅਤੇ ਸਪੋਰਟਸ ਅਥਾਰਟੀ ਆਫ ਇੰਡਿਆ ਦੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਪ੍ਰੋ. ਪਿ੍ਰਆ ਚੋਪੜਾ ਨੇ ਬਖੂਬੀ ਕੀਤਾ।