ਦੋਆਬਾ ਕਾਲਜ ਵਿਖੇ 23 ਜੁਲਾਈ ਨੂੰ ਸਪੋਰਟਸ ਟ੍ਰਾਇਲ

ਦੋਆਬਾ ਕਾਲਜ ਵਿਖੇ 23 ਜੁਲਾਈ ਨੂੰ ਸਪੋਰਟਸ ਟ੍ਰਾਇਲ
ਦੋਆਬਾ ਕਾਲਜ ਦੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਜਾਣਕਾਰੀ ਦਿੰਦੇ ਹੌਏ ।

ਜਲੰਧਰ, 19 ਜੁਲਾਈ, 2022: ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਾਲਜ ਦੇ ਫਿਜਿਕਲ ਐਜੂਕੇਸ਼ਨ ਵਿਭਾਗ ਵੱਲੋੋਂ ਲੜਕੇ ਅਤੇ ਲੜਕੀਆਂ ਦੇ ਲਈ ਕਾਲਜ ਦੇ ਗ੍ਰਾਉਂਡਸ ਵਿੱਚ ਵੱਖ ਵੱਖ ਖੇਡਾਂ ਜਿਵੇਂ ਵਾਲੀਬਾਲ, ਫੁਟਬਾਲ, ਰੈਸÇਲੰਗ, ਐਥਲੇਟਿਕ, ਖੋ ਖੋ ਰਘਬੀ, ਬੈਡਮਿੰਟਨ, ਕਰਾਟੇ, ਪੈਨਕਾਕ ਸੀਲੇਟੋ, ਕ੍ਰਿਕੇਟ ਅਤੇ ਬੈਸਬਾਲ (ਕੇਵਲ ਲੜਕੇ), ਸਾਫਟਬਾਲ ਅਤੇ ਹੈਂਡਬਾਲ (ਕੇਵਲ ਲੜਕੀਆਂ) ਦੇ ਲਈ ਸਪੋਰਟਸ ਟ੍ਰਾਇਲ 23 ਜੁਲਾਈ ਨੂੰ ਸਵੇਰੇ ਵਜੇ ਅਯੋਜਤ ਕੀਤੇ ਜਾਣਗੇ ।  ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ (ਲੜਕੇ ਅਤੇ ਲੜਕੀਆਂ) ਸਪੋਰਟਸ ਕਿਟ ਵਿੱਚ ਆਉਣ ਅਤੇ ਆਪਣੇ ਆਧਾਰ ਕਾਰਡ, 4 ਪਾਸਪੋਰਟ ਸਾਈਜ਼ ਫੋਟਗ੍ਰਾਫ ਅਤੇ ਸੰਬੰਧਤ ਖੇਡਾਂ ਵਿੱਚ ਪਿਛਲੀ ਕਲਾਸ ਵਿੱਚ ਦਾਖਲਾ ਲਏ ਹੋਏ ਦਾ ਔਰਿਜਨਲ ਸਰਟੀਫਿਕੇਟ ਆਪਣੇ ਨਾਲ ਲੈ ਕੇ ਆਉਣਾ ਜ਼ਰੂਰੀ ਹੈ । 

ਡਾ. ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਵੱਖ ਵੱਖ ਖੇਡਾਂ ਨੂੰ ਪ੍ਰੋਤਸਾਹਨ ਕਰਨ ਦੇ ਲਈ ਅੰਤਰਰਾਸ਼ਟਰੀ ਸਤਰ ਦਾ ਇੰਡੋਰ ਬੈਡਮਿੰਟਨ ਸਟੇਡੀਅਮ, ਸਵਿਮਿੰਗ ਪੂਲ, ਫੁੱਟਬਾਲ ਐਕਡਮੀ, ਐਕਸਰਸਾਇਜ ਦੇ ਲਈ ਜਿਮਨੇਜ਼ਿਅਮ ਸਫਲਤਾਪੁਰਵਕ ਚਲਾਏ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਕਾਲਜ ਦੇ ਪਲੇ ਗ੍ਰਾਉਂਡ ਵਿੱਚ ਹੋਰ ਵੀ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਤਾਂਕਿ ਵਿਦਿਆਰਥੀ ਦੀ ਉਰਜਾ ਸਹੀ ਦਿਸ਼ਾ ਵਿੱਚ ਸੰਚਾਰਿਤ ਹੋ ਸਕੇ ।