ਦੋਆਬਾ ਕਾਲਜ ਵਿਖੇ ਸਪੋਰਟਸ ਟ੍ਰਰਾਇਲ
ਜਲੰਧਰ: ਪਿ੍ਰੰ. ਡਾ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕਾਲਜ ਵਿੱਚ ਵਿਭਿੰਨ ਸਪੋਰਟਸ ਡਿਸਪਲਿਨ ਮੌਜੂਦ ਹਨ ਤਾਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ। ਇਸ ਦੇ ਲਈ ਕਾਲਜ ਪਰਿਸਰ ਵਿੱਚ ਅੰਤਰ ਰਾਸ਼ਟਰੀ ਸਤਰ ਦਾ ਵਡਾ ਇੰਡੋਰ ਸੋਪਰਟਸ ਸਟੇਡਿਅਮ, ਜਿਸ ਵਿੱਚ ਅੰਤਰ ਰਾਸ਼ਟਰੀ ਸਤਰ ਦੇ ਬੈਡਮਿੰਟਨ ਕੋਰਟਸ, ਸਵੀਮਿੰਗ ਪੂਲ, ਜਿਮ, ਕ੍ਰਿਕੇਟ, ਹੈਂਡਬਾਲ, ਫੁਟਬਾਲ ਗ੍ਰਾਉਂਡਾਂ ਸ਼ਾਮਿਲ ਹਨ। ਪਿਛਲੇ ਕੲੀਂ ਸਾਲਾਂ ਤੋਂ ਇਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਕਾਲਜ ਦੇ ਵਿਦਿਆਰਥੀ ਵਿਭਿੰਨ ਖੇਲਾਂ ਵਿੱਚ ਯੂਨੀਵਰਸਿਟੀ, ਸਟੇਟ ਅਤੇ ਰਾਸ਼ਟਰੀ ਸਤਰ ਵਿੱਚ ਵਦਿਆ ਪ੍ਰਦਰਸ਼ਨ ਕਰਦੇ ਰਹੇ ਹਨ। ਪਿ੍ਰੰ. ਡਾ. ਪ੍ਰਧੀਪ ਭੰਡਾਰੀ ਨੇ ਕਿਹਾ ਕਿ ਇਸੇ ਹੀ ਕੜੀ ਵਿੱਚ ਫਿਜ਼ੀਕਲ ਐਜੂਕੇਸ਼ਨ ਵਿਭਾਗ ਸਾਲ 2021-22 ਦੇ ਲਈ ਸਪੋਰਟਸ ਟ੍ਰਰਾਇਲ ਅਯੋਜਤ ਕਰਨ ਜਾ ਰਿਹਾ ਹੈ ਜਿਸ ਵਿੱਚ ਲੜਕਿਆਂ ਦੀ ਕ੍ਰਿਕੇਟ, ਬੈਡਮਿੰਟਨ, ਰੈਸਲਿੰਗ, ਰਗਬੀ, ਕਰਾਟੇ ਅਤੇ ਬੈਸਬਾਲ ਦੇ ਟ੍ਰਾਇਅਲ 30 ਜੁਲਾਈ, 2021 ਨੂੰ ਸਵੇਰੇ 10 ਵਜੇ ਤੋਂ ਲਿਤੇ ਜਾਣਗੇ। ਇਸੇ ਤਰਾਂ ਲੜਕਿਆਂ ਦੇ ਬੈਡਮਿੰਟਨ, ਫੁਟਬਾਲ, ਸਾਫਟਬਾਲ, ਹੈਂਡਬਾਲ, ਰਗਬੀ, ਕ੍ਰਿਕੇਟ, ਰੈਸਲਿੰਗ ਅਤੇ ਕਰਾਟੇ ਦੇ ਟ੍ਰਰਾਇਲ 31 ਜੁਲਾਈ ਨੂੰ ਸਵੇਰੇ 10 ਵਜੇਂ ਤੋਂ ਲਿਤੇ ਜਾਣਗੇ। ਲੜਕਿਆਂ ਦੀ ਖੋ-ਖੋ ਅਤੇ ਵਾਲੀਬਾਲ ਟੀਮ ਦੀ ਟ੍ਰਰਾਇਲ 1 ਅਗਸਤ ਨੂੰ ਸਵੇਰੇ 10 ਵਜੇ ਤੋਂ ਲਿਤੇ ਜਾਣਗੇ। ਚੁਣੇ ਗਏ ਖਿਲਾੜਿਆਂ ਨੂੰ ਪ੍ਰੋਫਾਰਮੇਂਸ ਅਤੇ ਉਪਲਬਧਿਆਂ ਦੇ ਅਧਾਰ ਤੇ ਫੁਲਫ੍ਰੀਸ਼ਿਪ, ਹਾਸਟਲ ਅਤੇ ਡਾਇਟ ਆਦਿ ਦੀ ਸੁਵਿਧਾ ਦਿੱਤੀ ਜਾਵੇਗੀ। ਸਬੰਧਿਤ ਵਿਦਿਆਰਥੀ ਇਨਾਂ ਸਪੋਰਟਸ ਟ੍ਰਰਾਇਲਾਂ ਦੇ ਲਈ ਫਿਜੀਕਲ ਐਜੁਕੇਸ਼ਨ ਵਿਭਾਗਮੁੱਖੀ ਡਾ. ਮੰਦੀਪ ਸਿੰਘ ਦੇ ਨਾਲ ਸੰਪਰਕ ਕਰ ਸਕਦੇ ਹਨ।